Sirsa News: ਸਰਸਵਤੀ ਮੈਡੀਕਲ ਕਾਲਜ ਲਖਨਊ ਨੂੰ ਮ੍ਰਿਤਕ ਦੇਹ ਕੀਤੀ ਦਾਨ, ਹੋਣਗੀਆਂ ਮੈਡੀਕਲ ਖੋਜ਼ਾਂ
Sirsa News: ਸਰਸਾ (ਸੱਚ ਕਹੂੰ ਨਿਊਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਜਿਉਂਦੇ ਜੀਅ ਤਾਂ ਮਾਨਵਤਾ ਭਲਾਈ ਕਾਰਜ ਕਰਦੇ ਹਨ ਤੇ ਦੇਹਾਂਤ ਉਪਰੰਤ ਵੀ ਆਪਣੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਜਾਂਦੇ ਹਨ। ਮਾਨਵਤਾ ਦੀ ਸੇਵਾ ਦੀ ਅਜਿਹੀ ਹੀ ਮਿਸਾਲ ਦਿੱਤੀ ਹੈ ਐੱਮਐੱਸਜੀ ਕੰਪਲੈਕਸ ਨਿਵਾਸੀ ਕ੍ਰਿਸ਼ਨਾ ਦੇਵੀ ਇੰਸਾਂ (74) ਧਰਮ ਪਤਨੀ ਸ਼ਿਆਮ ਸੁੰਦਰ ਇੰਸਾਂ ਨੇ। ਜਿਨ੍ਹਾਂ ਨੇ ਦੇਹਾਂਤ ਉਪਰੰਤ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ।
ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਲਿਆ ਹੋਇਆ ਸੀ ਸਰੀਰਦਾਨ ਕਰਨ ਦਾ ਪ੍ਰਣ | Sirsa News
ਸਰੀਰਦਾਨੀ ਕ੍ਰਿਸ਼ਨਾ ਇੰਸਾਂ ਦੇ ਬੇਟੇ ਰਾਕੇਸ਼ ਇੰਸਾਂ ਤੇ ਰਾਜੇਸ਼ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਜੀ ਨੇ ਜਿਉਂਦੇ ਜੀਅ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਮਾਤਾ ਜੀ ਦੇ ਦੇਹਾਂਤ ਉਪਰੰਤ ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਪਰਿਵਾਰ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਸਰਸਵਤੀ ਮੈਡੀਕਲ ਕਾਲਜ ਉਨਾਵ, ਲਖਨਊ (ਉੱਤਰ ਪ੍ਰਦੇਸ਼) ਨੂੰ ਦਾਨ ਕੀਤੀ ਗਈ ਹੈ। ਕ੍ਰਿਸ਼ਨਾ ਇੰਸਾਂ ਨੂੰ ਅੰਤਿਮ ਵਿਦਾਈ ਦਿੰਦਿਆਂ ਸਾਧ-ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾਇਆ ਤੇ ਅਰਦਾਸ ਬੇਨਤੀ ਕੀਤੀ। Sirsa News
ਇਸ ਮੌਕੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਅਨੁਸਾਰ ਸਰੀਰਦਾਨੀ ਦੀ ਬੇਟੀ ਤੇ ਨੂੰਹਾਂ ਨੇ ਮਾਤਾ ਜੀ ਦੀ ਅਰਥੀ ਨੂੰ ਮੋਢਾ ਦਿੱਤਾ। ਫੁੱਲਾਂ ਨਾਲ ਸਜੀ ਐਂਬੂਲੈਂਸ ’ਚ ਕ੍ਰਿਸ਼ਨਾ ਦੇਵੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਸਾਧ-ਸੰਗਤ ਨੇ ‘ਜਬ ਤੱਕ ਸੂਰਜ ਚਾਂਦ ਰਹੇਗਾ, ਕ੍ਰਿਸ਼ਨਾ ਦੇਵੀ ਇੰਸਾਂ ਤੇਰਾ ਨਾਂਅ ਰਹੇਗਾ,’ ‘ਸਰੀਰਦਾਨੀ ਕ੍ਰਿਸ਼ਨਾ ਦੇਵੀ ਇੰਸਾਂ ਅਮਰ ਰਹੇ’ ਆਦਿ ਨਾਅਰੇ ਲਾ ਕੇ ਉਨ੍ਹਾਂ ਨੂੰ ਅੰਤਿਮਵਿਦਾਇਗੀ ਦਿੱਤੀ।
Read Also : Punjab School News: ਪੰਜਾਬ ਦੇ ਸਕੂਲਾਂ ਲਈ ਨਵੇਂ ਹੁਕਮ ਜਾਰੀ, ਜੇ ਨਾ ਕੀਤਾ ਇਹ ਕੰਮ ਤਾਂ ਹੋਵੇਗੀ ਕਾਰਵਾਈ!
ਇਸ ਮੌਕੇ ਸਰੀਰਦਾਨੀ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰਾਂ ਸਮੇਤ ਬਲਾਕ ਦੇ ਜਿੰਮੇਵਾਰ ਤੇ ਸਾਧ-ਸੰਗਤ, ਸੱਚ ਕਹੂੰ ਸਟਾਫ, 85 ਮੈਂਬਰ ਸੁਰੇਸ਼ ਇੰਸਾਂ, ਪ੍ਰੇਮੀ ਸੰਮਤੀ ਮੈਂਬਰ ਖੁਸ਼ਹਾਲ ਇੰਸਾਂ, ਸਤੀਸ਼ ਮਹਿਤਾ, ਜਤਿੰਦਰ ਇੰਸਾਂ, ਗਿਆਨ ਸਿੰਘ ਇੰਸਾਂ, ਰਾਮ ਸਵਰੂਪ ਇੰਸਾਂ, ਗੁਰਪ੍ਰੀਤ ਇੰਸਾਂ, ਪ੍ਰੇਮੀ ਸੰਮਤੀ ਮੈਂਬਰ ਭੈਣ ਪ੍ਰੇਮ ਲਤਾ ਇੰਸਾਂ, ਸਰੂਤੀ ਇੰਸਾਂ, ਹਰਦੀਪ ਇੰਸਾਂ ਆਦਿ ਮੌਜ਼ੂਦ ਸਨ। ਜ਼ਿਕਰਯੋਗ ਹੈ ਕਿ ਕ੍ਰਿਸ਼ਨਾ ਦੇਵੀ ਇੰਸਾਂ ਦੇ ਬੇਟੇ ਰਾਜੇਸ਼ ਇੰਸਾਂ ਸੱਚ ਕਹੂੰ ਸਟਾਫ ਦੇ ਮੈਂਬਰ ਹਨ ਤੇ ਇਸ਼ਤਿਹਾਰ ਵਿਭਾਗ ’ਚ ਸੇਵਾਵਾਂ ਦੇ ਰਹੇ ਹਨ।