ਯਸ਼ਸਵੀ ਜਾਇਸਵਾਲ ਆਪਣੇ ਸੈਂਕੜੇ ਦੇ ਕਰੀਬ | IND vs AUS
- ਦੂਜੇ ਦਿਨ ਭਾਰਤੀ ਟੀਮ ਅਸਟਰੇਲੀਆ ਤੋਂ 218 ਦੌੜਾਂ ਅੱਗੇ | IND vs AUS
- ਕੇਐੱਲ ਰਾਹੁਲ ਵੀ ਅਰਧਸੈਂਕੜਾ ਬਣਾ ਕੇ ਨਾਬਾਦ
India vs Australia Perth Test: ਸਪੋਰਟਸ ਡੈਸਕ। ਭਾਰਤ ਤੇ ਅਸਟਰੇਲੀਆ ਵਿਚਕਾਰ ਪੰਜ ਮੈਚਾਂ ਦੀ ਬਾਰਡਰ-ਗਾਵਸਕਰ ਸੀਰੀਜ਼ ਦਾ ਪਹਿਲਾ ਮੈਚ ਪਰਥ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤੀ ਟੀਮ ਨੇ ਪਹਿਲੇ ਦਿਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਭਾਰਤੀ ਟੀਮ ਪਹਿਲੀ ਪਾਰੀ ’ਚ 150 ਦੌੜਾਂ ’ਤੇ ਆਲਆਊਟ ਹੋ ਗਈ ਸੀ। ਜਵਾਬ ’ਚ ਅੱਜ ਭਾਰਤੀ ਟੀਮ ਨੇ ਅਸਟਰੇਲੀਆ ਨੂੰ ਪਹਿਲੀ ਪਾਰੀ ’ਚ 104 ਦੌੜਾਂ ’ਤੇ ਆਲਆਊਟ ਕਰ ਦਿੱਤਾ ਤੇ ਭਾਰਤੀ ਟੀਮ ਨੂੰ 47 ਦੌੜਾਂ ਦੀ ਲੀਡ ਹਾਸਲ ਕੀਤੀ ਸੀ। IND vs AUS
ਇਹ ਖਬਰ ਵੀ ਪੜ੍ਹੋ : Election Results 2024 Live: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਭਾਜਪਾ ਗਠਜੋੜ ਦੀ ਸੁਨਾਮੀ, ਝਾਰਖੰਡ ’ਚ ਇੰਡੀਆ ਗਠਜੋੜ…
ਭਾਰਤ ਵੱਲੋਂ ਕਪਤਾਨ ਜਸਪ੍ਰੀਤ ਬੁਮਰਾਹ ਨੇ 5, ਹਰਸ਼ਿਤ ਰਾਣਾ ਨੇ 3 ਜਦਕਿ ਮੁਹੰਮਦ ਸਿਰਾਜ਼ ਨੇ 2 ਵਿਕਟਾਂ ਲਈਆਂ। ਅਸਟਰੇਲੀਆ ਵੱਲੋਂ ਪਹਿਲੀ ਪਾਰੀ ’ਚ ਮਿਸ਼ੇਲ ਸਟਾਰਕ ਨੇ ਸਭ ਤੋਂ ਵੱਧ 26 ਦੌੜਾਂ ਦੀ ਪਾਰੀ ਖੇਡੀ। ਦੂਜੀ ਪਾਰੀ ’ਚ ਖੇਡਣ ਆਈ ਭਾਰਤੀ ਟੀਮ ਦੇ ਓਪਨਰਾਂ ਨੇ ਟੀਮ ਨੂੰ ਜ਼ਬਰਦਸਤ ਸ਼ੁਰੂਆਤ ਦਿੱਤੀ ਤੇ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ ਦੂਜੀ ਪਾਰੀ ’ਚ 172 ਦੌੜਾਂ ਬਣਾ ਲਈਆਂ ਹਨ, ਤੇ ਟੀਮ ਦੀ ਕੁੱਲ ਲੀਡ 218 ਦੌੜਾਂ ਦੀ ਹੋ ਗਈ ਹੈ। ਯਸ਼ਸਵੀ ਜਾਇਸਵਾਲ 90 ਜਦਕਿ ਕੇਐੱਲ ਰਾਹੁਲ 62 ਦੌੜਾਂ ਬਣਾ ਕੇ ਕ੍ਰੀਜ ’ਤੇ ਨਾਬਾਦ ਹਨ। ਜਾਇਸਵਾਲ ਆਪਣੇ ਸੈਂਕੜੇ ਦੇ ਕਰੀਬ ਹਨ। IND vs AUS
ਅਸਟਰੇਲੀਆ ਵੱਲੋਂ ਸਾਰੇ ਗੇਂਦਬਾਜ਼ ਭਾਰਤੀ ਬੱਲੇਬਾਜ਼ਾਂ ਅੱਗੇ ਬੇਵੱਸ ਨਜ਼ਰ ਆਏ ਤੇ ਕਿਸੇ ਨੂੰ ਕੋਈ ਵਿਕਟ ਨਹੀਂ ਮਿਲੀ। ਕਪਤਾਨ ਪੈਟ ਕੰਮਿਸ ਨੇ ਆਪਣੇ 13 ਓਵਰਾਂ ’ਚ ਸਭ ਤੋਂ ਜ਼ਿਆਦਾ ਦੌੜਾਂ ਦਿੱਤੀਆਂ। ਯਸ਼ਸਵੀ ਜਾਇਸਵਾਲ ਤੇ ਕੈਐੱਲ ਰਾਹੁਲ ਨੇ ਓਪਨਿੰਗ ਸਾਂਝੇਦਾਰੀ ਦੌਰਾਨ 346 ਗੇਂਦਾਂ ਦਾ ਸਾਹਮਣਾ ਕੀਤਾ ਹੈ ਤੇ 172 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ। ਤੀਜੇ ਦਿਨ ਦੀ ਖੇਡ ਲਗਭਗ ਭਾਰਤੀ ਟੀਮ ਦੇ ਨਾਂਅ ਰਹੀ। ਪਹਿਲਾਂ ਗੇਂਦਬਾਜ਼ਾਂ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ ਫਿਰ ਬਾਅਦ ’ਚ ਓਪਨਰਾਂ ਨੇ ਜ਼ਬਰਦਸਤ ਦੌੜਾਂ ਬਣਾਈਆਂ ਤੇ ਅਸਟਰੇਲੀਆ ਦੇ ਹਰ ਗੇਂਦਬਾਜ਼ ਦੀ ਧੁਨਾਈ ਕੀਤੀ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਦੀ ਇਹ ਪਰਥ ਟੈਸਟ ’ਤੇ ਪਕੜ ਕੁੱਝ ਨਾ ਕੁੱਝ ਮਜ਼ਬੂਤ ਹੋ ਗਈ ਹੈ। IND vs AUS
https://twitter.com/ICC/status/1860261379883557312
ਦੋਵਾਂ ਟੀਮਾਂ ਦੀ ਪਲੇਇੰਗ-11 | IND vs A US
ਭਾਰਤ : ਜਸਪ੍ਰੀਤ ਬੁਮਰਾਹ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐੱਲ ਰਾਹੁਲ, ਦੇਵਦੱਤ ਪੱਡੀਕਲ, ਵਿਰਾਟ ਕੋਹਲੀ, ਧਰੁਵ ਜੁਰੇਲ, ਰਿਸ਼ਭ ਪੰਤ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਨੀਤੀਸ਼ ਕੁਮਾਰ ਰੈੱਡੀ, ਹਰਸ਼ਿਤ ਰਾਣਾ ਤੇ ਮੁਹੰਮਦ ਸਿਰਾਜ਼।
ਅਸਟਰੇਲੀਆ : ਪੈਟ ਕੰਮਿਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਮਾਰਨਸ ਲਾਬੁਸ਼ੇਨ, ਸਟੀਵ ਸਮਿਥ, ਟਰੈਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ ਤੇ ਨਾਥਨ ਲਿਓਨ।