Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੂੰ ਇੰਡੀਅਨ ਸੋਸਾਇਟੀ ਆਫ ਵੈਟਨਰੀ ਫਾਰਮਾਕੋਲੋਜੀ ਐਂਡ ਟੋਕਸੀਕੋਲੋਜੀ ਦੀ 24ਵੀਂ ਸਲਾਨਾ ਕਾਨਫਰੰਸ ’ਚ ਚੇਲੱਪਾ ਯਾਦਗਾਰੀ ਸਨਮਾਨ ਨਾਲ ਨਿਵਾਜਿਆ ਗਿਆ। ਕਾਰਨਫੰਸ ’ਚ ਡਾ. ਗਿੱਲ ਪਤਵੰਤੇ ਮਹਿਮਾਨ ਵਜੋਂ ਸ਼ਾਮਲ ਹੋਏ ਸਨ।
Read Also : Punjab bypolls results: ਨਤੀਜਿਆਂ ਦੌਰਾਨ ਮੁੱਖ ਮੰਤਰੀ ਮਾਨ ਦਾ ਆਇਆ ਬਿਆਨ
ਅਧਿਅਕਾਰੀਆਂ ਮੁਤਾਬਕ ਡਾ. ਗਿੱਲ ਨੇ ਸਮੁੱਚੇ ਭਾਰਤ ਤੋਂ ਇਕੱਠੇ ਹੋਏ ਵਿਗਿਆਨੀਆਂ ਨੂੰ ‘ਪਸ਼ੂ ਪਾਲਣ ਵਿੱਚ ਸੂਖਮਜੀਵ ਵਿਰੋਧੀ ਪ੍ਰਤੀਰੋਧ ਸੰਬੰਧੀ ਵਰਤਮਾਨ ਅਤੇ ਭਵਿੱਖ’ ਵਿਸ਼ੇ ’ਤੇ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿੱਚ ਰੋਗਾਣੂਨਾਸ਼ਕ ਪ੍ਰਤੀਰੋਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਉਣ ਲਈ ਸਾਨੂੰ ਕਈ ਨੁਕਤਿਆਂ ’ਤੇ ਕੰਮ ਕਰਨਾ ਲੋੜੀਂਦਾ ਹੈ। ਉਨ੍ਹਾਂ ਨੇ ਫਾਰਮਾਂ ਦੀ ਜੈਵਿਕ ਸੁਰੱਖਿਆ ਨੂੰ ਮਜਬੂਤ ਕਰਨ ਲਈ ਰੋਗਾਣੂਨਾਸ਼ਕ ਦਵਾਈਆਂ ਦੀ ਵਰਤੋਂ ਨੂੰ ਘਟਾਉਣ ਅਤੇ ਬੁਨਿਆਦੀ ਢਾਂਚੇ ਦੇ ਨਿਵੇਸ਼ ਨੂੰ ਘਟਾਉਣ ਲਈ ਸਫ਼ਾਈ ਅਤੇ ਕੀਟਾਣੂ ਰਹਿਤ ਕਰਨ ਵਰਗੇ ਕਾਰਜਾਂ ’ਤੇ ਵਧੇਰੇ ਜ਼ੋਰ ਦੇਣ ਲਈ ਕਿਹਾ। Ludhiana News
ਡਾ. ਗਿੱਲ ਨੇ ਇਸ ਗੱਲ ਦੀ ਮਹੱਤਤਾ ਉਤੇ ਵੀ ਜੋਰ ਦਿੱਤਾ ਕਿ ਵੈਟਨਰੀ ਡਾਕਟਰਾਂ, ਅਰਧ ਵੈਟਨਰੀ ਪੇਸ਼ੇਵਰਾਂ ਰਾਹੀਂ ਪੇਂਡੂ ਭਾਈਚਾਰੇ ਨੂੰ ਸਿਖਲਾਈ ਅਤੇ ਜਾਗਰੂਕਤਾ ਦੇਣੀ ਚਾਹੀਦੀ ਹੈ। ਡਾ. ਗਿੱਲ ਨੇ ਅੱਗੇ ਕਿਹਾ ਕਿ ਬਦਲਵੀਆਂ ਇਲਾਜ ਪ੍ਰਣਾਲੀਆਂ ਦੇ ਵਿਕਾਸ ਲਈ ਟੀਕਾਕਰਨ ਅਤੇ ਨਿਰੀਖਣ ਵਿਧੀਆਂ ਸੰਬੰਧੀ ਵੀ ਹੋਰ ਕੰਮ ਕਰਨਾ ਲੋੜੀਂਦਾ ਹੈ। ਇਸ ਸਮਾਰੋਹ ਵਿੱਚ ਪ੍ਰਮੁੱਖ ਸ਼ਖ਼ਸੀਅਤਾਂ ਡਾ. ਆਰ ਸੀ ਅਗਰਵਾਲ, ਉਪ ਮਹਾਂਨਿਰਦੇਸ਼ਕ ਭਾਰਤੀ ਖੇਤੀ ਖੋਜ ਪਰਿਸ਼ਦ ਅਤੇ ਡਾ. ਏ ਕੇ ਸ੍ਰੀਵਾਸਤਵ, ਉਪ-ਕੁਲਪਤੀ, ਪੰਡਿਤ ਦੀਨ ਦਯਾਲ ਉਪਾਧਿਆਏ ਯੂਨੀਵਰਸਿਟੀ ਵੀ ਸ਼ਾਮਿਲ ਸਨ।