India vs Australia Perth Test: ਭਾਰਤ VS ਅਸਟਰੇਲੀਆ ਪਹਿਲਾ ਟੈਸਟ ਅੱਜ, ਔਪਟਸ ਸਟੇਡੀਅਮ ’ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ ਟੀਮਾਂ

India vs Australia Perth Test

ਨੰਬਰ-3 ’ਤੇ ਉਤਰਨਗੇ ਪਡੀਕਲ

  • ਇਹ ਸਟੇਡੀਅਮ ’ਚ ਅਸਟਰੇਲੀਆਈ ਟੀਮ ਕਦੇ ਨਹੀਂ ਹਾਰੀ

ਸਪੋਰਟਸ ਡੈਸਕ। India vs Australia Perth Test: ਭਾਰਤ ਤੇ ਅਸਟਰੇਲੀਆ ਵਿਚਕਾਰ ਬਾਰਡਰ ਗਾਵਸਕਰ ਟਰਾਫੀ (ਬੀਜੀਟੀ) ਅੱਜ ਤੋਂ ਸ਼ੁਰੂ ਹੋ ਰਹੀ ਹੈ। ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਅੱਜ ਪਰਥ ਦੇ ਆਪਟਸ ਸਟੇਡੀਅਮ ’ਚ ਖੇਡਿਆ ਜਾਵੇਗਾ। ਅਸਟਰੇਲੀਆਈ ਟੀਮ ਇਸ ਸਟੇਡੀਅਮ ’ਚ ਅੱਜ ਤੱਕ ਅਜੇਤੂ ਹੈ। ਇਸ ਮੈਦਾਨ ’ਤੇ ਇਹ ਟੀਮ ਕਦੇ ਵੀ ਕੋਈ ਟੈਸਟ ਮੈਚ ਨਹੀਂ ਹਾਰੀ ਹੈ। ਭਾਰਤ ਲਈ ਡਬਲਯੂਟੀਸੀ ਫਾਈਨਲ ’ਚ ਪਹੁੰਚਣ ਲਈ ਇਹ ਇੱਕ ਮਹੱਤਵਪੂਰਨ ਸੀਰੀਜ਼ ਹੈ। ਸ਼ੁਭਮਨ ਗਿੱਲ ਪਰਥ ਟੈਸਟ ਨਹੀਂ ਖੇਡਣਗੇ, ਇਸ ਲਈ ਦੇਵਦੱਤ ਪਡੀਕਲ ਦਾ ਨੰਬਰ-3 ’ਤੇ ਖੇਡਣਾ ਪੱਕਾ ਮੰਨਿਆ ਜਾ ਰਿਹਾ ਹੈ।

ਇਹ ਖਬਰ ਵੀ ਪੜ੍ਹੋ : Border Gavaskar Trophy: ਭਲਕੇ ਸ਼ੁਰੂ ਹੋਵੇਗੀ ਬਾਰਡਰ-ਗਾਵਸਕਰ ਟਰਾਫੀ, ਇਸ ਖਿਡਾਰੀ ਨੇ ਹਾਸਲ ਕਰਵਾਈ ਪਹਿਲੀ BGT, ਜਾਣੋ ਸੀਰੀਜ਼ ਬਾਰੇ ਸਭ ਕੁੱਝ…

ਹੁਣ ਮੈਚ ਸਬੰਧੀ ਜਾਣਕਾਰੀ | India vs Australia Perth Test

  • ਟੂਰਨਾਮੈਂਟ : 5 ਟੈਸਟ ਮੈਚਾਂ ਦੀ ਸੀਰੀਜ਼
  • ਟੀਮਾਂ : ਭਾਰਤ ਬਨਾਮ ਅਸਟਰੇਲੀਆ
  • ਮਿਤੀ : 22 ਤੋਂ 26 ਨਵੰਬਰ
  • ਸਟੇਡੀਅਮ : ਓਪਟਸ ਸਟੇਡੀਅਮ, ਪਰਥ
  • ਟਾਸ : 7:20 ਸਵੇਰੇ, ਮੈਚ ਸ਼ੁਰੂ : 7:50 ਸਵੇਰੇ

ਭਾਰਤ ਨੇ ਪਿੱਛਲੀਆਂ 4 ਲਗਾਤਾਰ ਸੀਰੀਜ਼ ਜਿੱਤੀਆਂ | India vs Australia Perth Test

ਭਾਰਤ ਤੇ ਅਸਟਰੇਲੀਆ ਵਿਚਕਾਰ 1947 ਤੋਂ ਹੁਣ ਤੱਕ 28 ਟੈਸਟ ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ। ਇਸ ’ਚ ਭਾਰਤ ਨੇ 11 ਤੇ ਅਸਟਰੇਲੀਆ ਨੇ 12 ਜਿੱਤੇ ਹਨ। ਜਦਕਿ 5 ਸੀਰੀਜ਼ ਡਰਾਅ ਹੋ ਚੁੱਕੀਆਂ ਹਨ। ਉਥੇ ਹੀ ਅਸਟਰੇਲੀਆ ’ਚ ਦੋਵੇਂ ਟੀਮਾਂ 13 ਸੀਰੀਜ਼ ਖੇਡ ਚੁੱਕੀਆਂ ਹਨ। ਇਨ੍ਹਾਂ ’ਚੋਂ 8 ਅਸਟਰੇਲੀਆ ਨੇ ਤੇ 2 ਭਾਰਤ ਨੇ ਜਿੱਤੇ। ਇਸ ਦੇ ਨਾਲ ਹੀ 3 ਸੀਰੀਜ਼ ਡਰਾਅ ਹੋ ਗਈਆਂ। ਭਾਰਤ ਨੇ 2018 ’ਚ ਪਹਿਲੀ ਵਾਰ ਅਸਟਰੇਲੀਆ ’ਚ ਟੈਸਟ ਸੀਰੀਜ਼ ਜਿੱਤ ਕੇ ਇਤਿਹਾਸ ਰਚਿਆ ਸੀ ਤੇ ਪਿਛਲੀਆਂ ਦੋਵੇਂ ਸੀਰੀਜ਼ ਵੀ ਜਿੱਤੀਆਂ ਸਨ। 1996 ਤੋਂ ਖੇਡੀ ਜਾ ਰਹੀ ਬੀਜੀਟੀ ’ਚ ਭਾਰਤ ਦਾ ਦਬਦਬਾ ਰਿਹਾ ਹੈ। ਹੁਣ ਤੱਕ 16 ਬੀਜੀਟੀਮ ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ। ਇਸ ’ਚ 10 ਭਾਰਤ ਨੇ ਤੇ 5 ਕੰਗਾਰੂ ਟੀਮ ਨੇ ਜਿੱਤੇ ਹਨ। ਇੱਕ ਲੜੀ ਡਰਾਅ ਰਹੀ ਸੀ। ਭਾਰਤ ਨੇ ਪਿਛਲੀਆਂ ਲਗਾਤਾਰ 4 ਸੀਰੀਜ਼ਾਂ ਜਿੱਤੀਆਂ ਹਨ। ਟੀਮ ਦੀ ਆਖਰੀ ਹਾਰ 2014-15 ਦੇ ਸੀਜ਼ਨ ’ਚ ਹੋਈ ਸੀ।

WTC ਦਾ ਫਾਈਨਲ ਖੇਡਣ ਲਈ ਭਾਰਤ ਟੀਮ ਨੂੰ 4 ਮੈਚ ਜਿੱਤਣੇ ਹੀ ਪੈਣਗੇ

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਆਖਰੀ 2 ਫਾਈਨਲ ਖੇਡ ਚੁੱਕੀ ਟੀਮ ਇੰਡੀਆ ਲਈ ਇਸ ਵਾਰ ਦਾ ਖਿਤਾਬੀ ਮੁਕਾਬਲਾ ਅਸੰਭਵ ਲੱਗਦਾ ਹੈ। ਨਿਊਜ਼ੀਲੈਂਡ ਤੋਂ ਹਾਰਨ ਤੋਂ ਬਾਅਦ ਟੀਮ 58.33 ਫੀਸਦੀ ਅੰਕਾਂ ਨਾਲ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਖਿਸਕ ਗਈ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਭਾਰਤ ਦੀ ਇਹ ਆਖਿਰੀ ਟੈਸਟ ਸੀਰੀਜ਼ ਹੈ। ਟੀਮ ਬਿਨਾਂ ਕਿਸੇ ’ਤੇ ਨਿਰਭਰ ਹੋਏ 4 ਟੈਸਟ ਜਿੱਤ ਕੇ ਹੀ ਫਾਈਨਲ ’ਚ ਜਗ੍ਹਾ ਬਣਾ ਸਕੇਗੀ। ਜੇਕਰ ਟੀਮ ਸੀਰੀਜ਼ 3-2 ਨਾਲ ਜਿੱਤ ਜਾਂਦੀ ਹੈ ਤਾਂ ਵੀ ਟੀਮ ਫਾਈਨਲ ’ਚ ਨਹੀਂ ਪਹੁੰਚ ਸਕੇਗੀ।

ਰੋਹਿਤ-ਗਿੱਲ ਤੋਂ ਬਿਨਾਂ ਉੱਤਰੇਗਾ ਭਾਰਤ

ਨਿਯਮਤ ਕਪਤਾਨ ਰੋਹਿਤ ਸ਼ਰਮਾ ਤੇ ਸਿਖਰਲੇ ਕ੍ਰਮ ਦੇ ਬੱਲੇਬਾਜ਼ ਸ਼ੁਭਮਨ ਗਿੱਲ ਇਸ ਮੈਚ ’ਚ ਨਹੀਂ ਖੇਡਣਗੇ। ਰੋਹਿਤ ਬਰੇਕ ’ਤੇ ਹੈ ਤੇ ਗਿੱਲ ਜ਼ਖਮੀ ਹੈ। ਰੋਹਿਤ ਦੀ ਗੈਰ-ਮੌਜੂਦਗੀ ’ਚ ਜਸਪ੍ਰੀਤ ਬੁਮਰਾਹ ਟੀਮ ਦੇ ਕਪਤਾਨ ਹੋਣਗੇ ਤੇ ਕੇਐੱਲ ਰਾਹੁਲ ਯਸ਼ਸਵੀ ਜਾਇਸਵਾਲ ਨਾਲ ਓਪਨਿੰਗ ਕਰਨਗੇ। ਇਸ ਦੇ ਨਾਲ ਹੀ ਦੇਵਦੱਤ ਪਡੀਕਲ ਗਿੱਲ ਦੀ ਜਗ੍ਹਾ ਨੰਬਰ-3 ’ਤੇ ਖੇਡਣਗੇ।

ਅਸਟਰੇਲੀਆ ਲਈ ਹੇਜ਼ਲਵੁੱਡ ਨੇ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ

ਬੱਲੇਬਾਜ਼ੀ-ਆਲਰਾਊਂਡਰ ਕੈਮਰੂਨ ਗ੍ਰੀਨ ਨੇ ਇਸ ਸਾਲ ਅਸਟਰੇਲੀਆ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਹਾਲਾਂਕਿ ਉਸ ਨੂੰ ਇਸ ਸੀਰੀਜ਼ ਲਈ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਦੂਜੇ ਨੰਬਰ ’ਤੇ ਉਸਮਾਨ ਖਵਾਜਾ ਹਨ। ਉਸ ਨੇ 5 ਮੈਚਾਂ ’ਚ 274 ਦੌੜਾਂ ਬਣਾਈਆਂ ਹਨ। ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੇ ਇਸ ਦੌਰਾਨ ਟੀਮ ਲਈ ਸਭ ਤੋਂ ਵੱਧ ਵਿਕਟਾਂ ਲਈਆਂ ਹਨ।

ਪਿੱਚ ਰਿਪੋਰਟ

ਪਰਥ ਦੇ ਓਪਟਸ ਸਟੇਡੀਅਮ ’ਚ ਹੁਣ ਤੱਕ 4 ਟੈਸਟ ਮੈਚ ਖੇਡੇ ਜਾ ਚੁੱਕੇ ਹਨ। ਅਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਾਰੇ ਮੈਚ ਜਿੱਤੇ ਹਨ। ਇੱਥੇ ਤੇਜ਼ ਗੇਂਦਬਾਜ਼ਾਂ ਨੂੰ ਜ਼ਿਆਦਾ ਮਦਦ ਮਿਲਦੀ ਹੈ। ਇੱਥੇ ਗੇਂਦਬਾਜ਼ਾਂ ਨੇ 139 ਵਿਕਟਾਂ, ਤੇਜ਼ ਗੇਂਦਬਾਜ਼ਾਂ ਨੇ 102 ਵਿਕਟਾਂ ਤੇ ਸਪਿਨਰਾਂ ਨੇ 37 ਵਿਕਟਾਂ ਹਾਸਲ ਕੀਤੀਆਂ, ਭਾਵ ਤੇਜ਼ ਗੇਂਦਬਾਜ਼ਾਂ ਨੇ 73.38 ਫੀਸਦੀ ਵਿਕਟਾਂ ਤੇ ਸਪਿਨਰਾਂ ਨੇ 26.62 ਫੀਸਦੀ ਵਿਕਟਾਂ ਹਾਸਲ ਕੀਤੀਆਂ। ਰਿਪੋਰਟ ਮੁਤਾਬਕ ਇੱਥੇ ਮੌਜੂਦਾ ਪਿੱਚ ’ਤੇ ਔਸਤ ਉਛਾਲ ਭਾਰਤੀ ਪਿੱਚਾਂ ਤੋਂ 13 ਸੈਂਟੀਮੀਟਰ ਜ਼ਿਆਦਾ ਹੈ। ਪਿੱਚ ’ਤੇ 8 ਮਿਲੀਮੀਟਰ ਘਾਹ ਹੈ ਤੇ ਕੁਝ ਤਰੇੜਾਂ ਵੀ ਹਨ।

ਟਾਸ ਦਾ ਮਹੱਤਵ | India vs Australia Perth Test

ਪਰਥ ’ਚ ਪਹਿਲੀ ਪਾਰੀ ਦਾ ਔਸਤ ਸਕੋਰ 456 ਦੌੜਾਂ ਹੈ, ਇਸ ਲਈ ਇੱਥੇ ਟੀਮਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਨੂੰ ਤਰਜੀਹ ਦਿੰਦੀਆਂ ਹਨ। ਮੈਚ ਦੇ ਦਿਨ ਵਧਣ ਨਾਲ ਸਟੇਡੀਅਮ ’ਚ ਬੱਲੇਬਾਜ਼ੀ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਸਟਰੇਲੀਆ ਨੇ ਇੱਥੇ ਜਿੰਨੇ ਵੀ ਚਾਰ ਮੈਚ ਜਿੱਤੇ ਹਨ, ਉਹ ਸਾਰੇ ਪਹਿਲਾਂ ਬੱਲੇਬਾਜ਼ੀ ਕਰਕੇ ਜਿੱਤੇ ਹਨ। ਇਸ ਤਰ੍ਹਾਂ ਇੱਥੇ ਟਾਸ ਦੀ ਭੂਮਿਕਾ ਅਹਿਮ ਹੁੰਦੀ ਹੈ।

ਮੌਸਮ ਸਬੰਧੀ ਜਾਣਕਾਰੀ | India vs Australia Perth Test

ਪਰਥ ਦੇ ਮੈਚ ’ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਦੀ ਵੈੱਬਸਾਈਟ ਐਕਿਊਵੈਦਰ ਮੁਤਾਬਕ, ਕੱਲ੍ਹ ਇੱਥੇ ਮੀਂਹ ਦੀ ਸੰਭਾਵਨਾ 1 ਫੀਸਦੀ ਹੈ। ਦਿਨ ਦਾ ਤਾਪਮਾਨ 13 ਤੋਂ 22 ਡਿਗਰੀ ਰਹੇਗਾ। ਦਿਨ ਭਰ ਧੁੱਪ ਰਹੇਗੀ, ਕਦੇ-ਕਦਾਈਂ ਬੱਦਲ ਛਾਏ ਰਹਿਣਗੇ। ਹਾਲਾਂਕਿ ਦੋ ਦਿਨ ਪਹਿਲਾਂ ਇੱਥੇ ਬੇਮੌਸਮੀ ਬਰਸਾਤ ਹੋਈ ਸੀ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਭਾਰਤ : ਜਸਪ੍ਰੀਤ ਬੁਮਰਾਹ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐੱਲ ਰਾਹੁਲ, ਦੇਵਦੱਤ ਪਡੀਕਲ, ਵਿਰਾਟ ਕੋਹਲੀ, ਧਰੁਵ ਜੁਰੇਲ, ਰਿਸ਼ਭ ਪੰਤ, ਰਵਿੰਦਰ ਜਡੇਜਾ, ਹਰਸ਼ਿਤ ਰਾਣਾ, ਪ੍ਰਸਿਧ ਕ੍ਰਿਸ਼ਨ ਤੇ ਮੁਹੰਮਦ ਸਿਰਾਜ।

ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਸਕਾਟ ਬੋਲੈਂਡ, ਐਲੇਕਸ ਕੈਰੀ, ਸਟੀਵ ਸਮਿਥ, ਜੋਸ਼ ਹੇਜ਼ਲਵੁੱਡ, ਟਰੈਵਿਸ ਹੈੱਡ, ਜੋਸ਼ ਇੰਗਲਿਸ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਨਾਥਨ ਲਿਓਨ, ਮਿਸ਼ੇਲ ਮਾਰਸ਼, ਨਾਥਨ ਮੈਕਸਵੀਨੀ, ਮਿਸ਼ੇਲ ਸਟਾਰਕ।

LEAVE A REPLY

Please enter your comment!
Please enter your name here