Punjab News: ਜੱਜ ਬਣੀ ਸਾਬਕਾ ਵਿਦਿਆਰਥਣ ਦਾ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਨਮਾਨ

Punjab News
Punjab News: ਜੱਜ ਬਣੀ ਸਾਬਕਾ ਵਿਦਿਆਰਥਣ ਦਾ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਨਮਾਨ

Punjab News: ਜਲਾਲਾਬਾਦ (ਰਜਨੀਸ਼ ਰਵੀ)। ਸਥਾਨਕ ਪੈਨੇਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਇੱਕ ਹੋਰ ਸਾਬਕਾ ਵਿਦਿਆਰਥਣ ਮਨਜਿੰਦਰਜੀਤ ਕੌਰ ਪੁੱਤਰੀ ਨਿਸ਼ਾਨ ਸਿੰਘ ਵਾਸੀ ਪਿੰਡ ਅਹਿਮਦ ਢੰਡੀ , ਐੱਲ ਐੱਲ ਬੀ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਟੈੱਸਟ ਪਾਸ ਕਰਕੇ ਜੱਜ ਬਣਨ ਤੋਂ ਬਾਅਦ ਅੱਜ ਸਕੂਲ ਅੱਜ ਸਕੂਲ ਪੁੱਜਣ ਤੇ ਵਿਦਿਆਰਥਣਾਂ ਦਾ ਸਕੂਲ ਮੈਨੇਜਮੈਂਟ ਕਮੇਟੀ ਵਿਦਿਆਰਥੀਆਂ ਵੱਲੋਂ ਸਨਮਾਨ ਕੀਤਾ ਗਿਆ।

Punjab News

ਇਸ ਮੌਕੇ ਸਕੂਲ ਪ੍ਰਿੰਸੀਪਲ, ਅਧਿਆਪਕਾਂ ਅਤੇ ਸਕੂਲ ਮੈਨੇਜਮੈਂਟ ਦਾ ਧੰਨਵਾਦ ਕਰਦੇ ਹੋਏ ਮਨਜਿੰਦਰਜੀਤ ਕੌਰ ਨੇ ਦੱਸਿਆ ਕਿ ਉਸ ਨੇ ਆਪਣੀ ਮੁੱਢਲੀ ਪੜ੍ਹਾਈ ਪੈਨੇਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਤੋਂ ਪ੍ਰਾਪਤ ਕਰਦੇ ਹੋਏ ਦਸਵੀਂ ਪਾਸ ਕੀਤੀ। ਸਕੂਲ ਪ੍ਰਿੰਸੀਪਲ ਰਮਨਪ੍ਰੀਤ ਕੌਰ ਮੈਡਮ ਅਤੇ ਸਕੂਲ ਅਧਿਆਪਕਾਂ ਦੀ ਮਿਹਨਤ ਅਤੇ ਅਨੁਸ਼ਾਸਨ ਸਦਕਾ ਹੀ ਉਸ ਨੇ ਇਹ ਅਹੁਦਾ ਪ੍ਰਾਪਤ ਕੀਤਾ ਹੈ।

ਪੜ੍ਹਾਈ ਦੇ ਨਾਲ-ਨਾਲ ਸਕੂਲ ਵਿਚ ਉਸ ਨੂੰ ਗੁਰੂਆਂ ਦੀ ਬਾਣੀ ਨਾਲ ਜੋੜਿਆ ਗਿਆ। ਮਨਜਿੰਦਰ ਨੇ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਅਨੁਸ਼ਾਸਨ ਵਿਚ ਰਹਿਣ ਦਾ ਸੁਨੇਹਾ ਦਿੱਤਾ। Punjab News

ਪ੍ਰਿੰਸੀਪਲ ਮੈਡਮ ਰਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ ਨੂੰ ਮਨਜਿੰਦਰਜੀਤ ਕੌਰ ਦੇ ਜੱਜ ਬਣਨ ਤੇ ਬਹੁਤ ਜ਼ਿਆਦਾ ਮਾਨ ਅਤੇ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਮਨਜਿੰਦਰਜੀਤ ਕੌਰ ਸਕੂਲ ਦੇ ਵਿਦਿਆਰਥੀਆਂ ਲਈ ਪ੍ਰੇਰਨਾ ਦੀ ਮਿਸਾਲ ਹੈ। ਜਿਸ ਨਾਲ ਭਵਿੱਖ ਵਿਚ ਵੀ ਸਕੂਲ ਦੇ ਵਿਦਿਆਰਥੀ ਹੋਰ ਵੀ ਵੱਡੇ ਅਹੁਦੇ ਪ੍ਰਾਪਤ ਕਰਨਗੇ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ, ਮੈਨੇਜਮੈਂਟ, ਸਟਾਫ਼ ਅਤੇ ਬੱਚਿਆਂ ਵਲ਼ੋਂ ਮਨਜਿੰਦਰਜੀਤ ਕੌਰ ਅਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਗਈ। ਇਹ ਵੀ ਜ਼ਿਕਰਯੋਗ ਹੈ ਕਿ ਸਕੂਲ ਦੀ ਹੀ ਸਾਬਕਾ ਵਿ‌ਦਿਆਰਥਣ ਗੁਰਲੀਨ ਕੌਰ ਤਨੇਜਾ ਵੀ ਜੱਜ ਬਣ ਚੁੱਕੀ ਹੈ।

Read Also : Abohar News: ਸਰਕਾਰ ਜੀ! ਸਾਡੇ ਵੱਲ ਵੀ ਮਾਰੋ ਨਜ਼ਰ, ਸੰਨ 1935 ’ਚ ਬਣੀ ਇਮਾਰਤ ਵਿੱਚ ਚੱਲ ਰਿਹੈ ਬਲੱਡ ਬੈਂਕ