Ludhiana News: ਪੈਸਿਆਂ ਦੀ ਲੋੜ ਲਈ ਵੇਚ ਕੇ ਪੁਲਿਸ ਨੂੰ ਦਿੱਤੀ ਬੁਲੇਟ ਖੋਹੇ ਜਾਣ ਦੀ ਇਤਲਾਹ, ਪੁਲਿਸ ਨੇ ਲਿਆਂਦਾ ਸੱਚ ਸਾਹਮਣੇ

Ludhiana News
Ludhiana news: ਪੈਸਿਆਂ ਦੀ ਲੋੜ ਲਈ ਵੇਚ ਕੇ ਪੁਲਿਸ ਨੂੰ ਦਿੱਤੀ ਬੁਲੇਟ ਖੋਹੇ ਜਾਣ ਦੀ ਇਤਲਾਹ, ਪੁਲਿਸ ਨੇ ਲਿਆਂਦਾ ਸੱਚ ਸਾਹਮਣੇ

ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੇ ਅਧਾਰ ’ਤੇ ਕੀਤੀ ਪੁੱਛਗਿੱਛ ਤਾਂ ਨੌਜਵਾਨ ਨੇ ਖੁਦ ਦੀ ਇਤਲਾਹ ਨੂੰ ਦੱਸਿਆ ਝੂਠ | Ludhiana news

(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੁਲਿਸ ਨੇ ਦੋ ਦਿਨ ਪਹਿਲਾਂ ਇੱਕ ਬੁਲੇਟ ਮੋਟਰਸਾਇਕਲ ਖੋਹੇ ਜਾਣ ਦੇ ਮਾਮਲੇ ’ਚ ਬਾਰੀਕੀ ਨਾਲ ਪੜਤਾਲ ਕਰਦਿਆਂ ਖੋਹ ਦੀ ਵਾਰਦਾਤ ਨੂੰ ਝੂਠ ਸਾਬਤ ਕੀਤਾ ਹੈ। ਝੂਠ ਬੋਲ ਗੁੰਮਰਾਹ ਕਰਨ ਦੇ ਦੋਸ਼ ’ਚ ਪੁਲਿਸ ਨੇ ਝੂਠੀ ਇਤਲਾਹ ਦੇਣ ਵਾਲੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। Ludhiana News

ਜਾਣਕਾਰੀ ਦਿੰਦਿਆਂ ਮੁੱਖ ਅਫ਼ਸਰ ਥਾਣਾ ਸਾਹਨੇਵਾਲ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ 13 ਨਵੰਬਰ ਨੂੰ ਪੰਕਜ ਕੁਮਾਰ ਪੁੱਤਰ ਰਾਜੀਵ ਦੂਬੇ ਵਾਸੀ ਮਨਦੀਪ ਕਲੋਨੀ ਗਿਆਸਪੁਰਾ ਵੱਲੋਂ ਪੁਲਿਸ ਚੌਂਕੀ ਗਿਆਸਪੁਰਾ ਵਿਖੇ ਏਐੱਸਆਈ ਧਰਮਿੰਦਰ ਸਿੰਘ ਨੂੰ ਸ਼ਿਕਾਇਤ ਦਰਜ਼ ਕਰਵਾਈ ਗਈ ਸੀ ਕਿ ਉਸ ਦਾ ਬੁਲੇਟ ਮੋਟਰਸਾਇਕਲ ਜੋ ਕਿ ਉਸ ਦੀ ਮਾਂ ਸਬਿਤਾ ਦੇਵੀ ਦੇ ਨਾਂਅ ’ਤੇ ਰਜਿਸਟਰ ਹੈ, ਕਿਸੇ ਨਾਮਲੂਮ ਨੇ ਖੋਹ ਲਿਆ ਹੈ। ਇੰਸਪੈਕਟਰ ਜਗਦੇਵ ਸਿੰਘ ਨੇ ਅੱਗੇ ਦੱਸਿਆ ਕਿ ਪੰਕਜ ਕੁਮਾਰ ਵੱਲੋਂ ਦਿੱਤੀ ਗਈ ਇਤਲਾਹ ’ਤੇ ਪੁਲਿਸ ਨੇ ਪੜਤਾਲ ਦੇ ਤਹਿਤ ਖੋਹ ਵਾਲੀ ਜਗ੍ਹਾ ’ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਮਾਮਲਾ ਸ਼ੱਕੀ ਨਜ਼ਰ ਆਇਆ। ਕਿਉਂਕਿ ਪੰਕਜ ਕੁਮਾਰ ਵੱਲੋਂ ਦੱਸੀ ਗਈ ਜਗ੍ਹਾ ’ਤੇ ਕੋਈ ਵੀ ਬੁਲੇਟ ਮੋਟਰਸਾਇਕਲ ਖੋਹਣਾ ਨਹੀਂ ਪਾਇਆ ਗਿਆ। ਜਿਸ ਪਿੱਛੋਂ ਉਨ੍ਹਾਂ ਸਖ਼ਤੀ ਨਾਲ ਪੰਕਜ ਕੁਮਾਰ ਪਾਸੋਂ ਪੁੱਛਗਿੱਛ ਕੀਤੀ ਤਾਂ ਉਸਨੇ ਸੱਚ ਬੋਲਦਿਆਂ ਆਪਣੀ ਇਤਲਾਹ ਨੂੰ ਝੂਠੀ ਦੱਸਿਆ। Ludhiana news

ਪੁਲਿਸ ਮੁਤਾਬਕ ਪੰਕਜ ਕੁਮਾਰ ਜੋ ਐੱਮਬੀਏ ਪਾਸ ਹੈ ਤੇ ਆਪਣੇ ਘਰ ’ਚ ਹੀ ਬੱਚਿਆਂ ਨੂੰ ਕੋਚਿੰਗ ਦਿੰਦਾ ਹੈ, ਨੂੰ ਪੈਸਿਆਂ ਦੀ ਲੋੜ ਸੀ। ਜਿਸ ਕਰਕੇ ਉਸਨੇ ਪੈਸਿਆਂ ਦੀ ਲੋੜ ਲਈ ਆਪਣੀ ਮਾਂ ਦੇ ਨਾਂਅ ’ਤੇ ਰਜਿਸਟਰ ਬੁਲੇਟ ਮੋਟਰਸਾਇਕਲ ਖੁਦ ਹੀ ਫਰਾਜ ਖਾਨ ਵਾਸੀ ਨਿਊ ਟੈਗੋਰ ਨਗਰ ਹੈਬੋਵਾਲ ਕਲਾਂ ਨੂੰ 1.8 ਲੱਖ ਰੁਪਏ ਵਿੱਚ ਵੇਚ ਦਿੱਤਾ ਅਤੇ ਪਰਿਵਾਰ ਤੋਂ ਡਰਦਿਆਂ ਪੁਲਿਸ ਨੂੰ ਬੁਲੇਟ ਮੋਟਰਸਾਇਕਲ ਖੋਹੇ ਜਾਣ ਦੀ ਇਤਲਾਹ ਦੇ ਦਿੱਤੀ। ਇੰਸ. ਜਗਦੇਵ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਝੂਠੀ ਇਤਲਾਹ ਦੇਣਾ ਵੀ ਇੱਕ ਜੁਰਮ ਹੈ, ਇਸ ਲਈ ਪੰਕਜ ਕੁਮਾਰ ਦੇ ਖਿਲਾਫ਼ ਪੁਲਿਸ ਵੱਲੋਂ ਝੂਠੀ ਇਤਲਾਹ ਦੇਣ ਦੇ ਦੋਸ਼ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here