Trump: ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ’ਚ ਰਿਪਬਲਿਕਨ ਡੋਨਾਲਡ ਟਰੰਪ ਦੀ ਜਿੱਤ ਸਿਰਫ ਦੇਸ਼ ਅੰਦਰ ਸਿਆਸੀ ਬਦਲਾਅ ਨਹੀਂ ਸਗੋਂਵੱਡੇ ਕੌਮਾਂਤਰੀ ਮਸਲਿਆਂ ਦੇ ਨਜ਼ਰੀਏ ਤੋਂ ਵੀ ਇਹ ਚੋਣ ਨਤੀਜੇ ਬਹੁਤ ਮਹੱਤਵਪੂਰਨ ਹਨ। ਬਿਨਾਂ ਸ਼ੱਕ ਇਸ ਘਟਨਾ-ਚੱਕਰ ਨੇ ਅਮਰੀਕਾ ਨੂੰ ਇੱਕ ਵਾਰ ਫਿਰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਦੇ ਤੌਰ ’ਤੇ ਵੀ ਮਾਨਤਾ ਦਿੱਤੀ ਹੈ।
Read Also : Pension Hike: ਸਰਕਾਰ ਨੇ ਇਨ੍ਹਾਂ ਲੋਕਾਂ ਦੀ ਪੈਨਸ਼ਨ ‘ਚ ਕੀਤਾ ਵਾਧਾ, ਹੁਣ ਮਿਲੇਗਾ ਇਸ ਤਰ੍ਹਾਂ ਲਾਭ
ਜਿੱਥੋਂ ਤੱਕ ਡੋਨਾਲਡ ਟਰੰਪ ਦੀ ਨਿੱਜੀ ਪਕੜ ਦਾ ਸਵਾਲ ਹੈ ਭਾਵੇਂ ਉਹ ਵਿਵਾਦਾਂ ’ਚ ਵੀ ਘਿਰੇ ਰਹੇ ਫਿਰ ਵੀ ਉਨ੍ਹਾਂ ਦੀ ਜਿੱਤ ਉਨ੍ਹਾਂ ਦੀ ਇੱਛਾ-ਸ਼ਕਤੀ ਤੇ ਦ੍ਰਿੜਤਾ ਦਾ ਹੀ ਨਤੀਜਾ ਹੈ। ਟਰੰਪ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਹ ਸਖ਼ਤ, ਸਪੱਸ਼ਟ ਤੇ ਦ੍ਰਿੜ ਇਰਾਦੇ ਵਾਲੇ ਹਨ ਜੋ ਕਹਿੰਦੇ ਹਨ ਕਰਦੇ ਹਨ। ਬਾਇਡੇਨ ਪ੍ਰਸ਼ਾਸਨ ਭਾਵੇਂ ਰੂਸ-ਯੂਕਰੇਨ ਜੰਗ ਰੋਕਣ ਦੀ ਇੱਛਾ ਰੱਖਦਾ ਸੀ ਪਰ ਵਿਹਾਰਕ ਤੌਰ ’ਤੇ ਉਹ ਇਸ ਨੂੰ ਅਮਲੀ ਰੂਪ ਦੇਣ ’ਚ ਕਾਮਯਾਬ ਨਹੀਂ ਹੋਏ। Trump
ਇਸੇ ਤਰ੍ਹਾਂ ਫਸਲਤੀਨ-ਇਜ਼ਰਾਈਲ ਜੰਗ ’ਚ ਉਹ ਇਜ਼ਰਾਈਲ ਨੂੰ ਰੋਕਣ ਲਈ ਕੋਈ ਵੱਡਾ ਕੰਮ ਨਹੀਂ ਕਰ ਸਕੇ। ਬਾਇਡੇਨ ਪ੍ਰਸ਼ਾਸਨ ਦੀ ਇਹ ਕਮਜ਼ੋਰੀ ਟਰੰਪ ਦੀ ਜਿੱਤ ਦਾ ਕਾਰਨ ਬਣੀ, ਟਰੰਪ ਜੰਗ ਰੋਕਣ ਦਾ ਵਾਅਦਾ ਕਰਕੇ ਆਪਣੀ ਚੋਣ ਮੁਹਿੰਮ ਨੂੰ ਮਜ਼ਬੂਤ ਕਰਨ ’ਚ ਕਾਮਯਾਬ ਰਹੇ। ਡੋਨਾਲਡ ਟਰੰਪ ਨੇ ਦੇਸ਼ ਦੇ ਅੰਦਰੂਨੀ ਮਾਮਲਿਆਂ ਦੇ ਨਾਲ ਵਿਦੇਸ਼ ਨੀਤੀ ਦਾ ਜੋ ਨਵਾਂ ਬਿਰਤਾਂਤ ਸਿਰਜ ਦਿੱਤਾ ਹੈ ਉਸ ਨੂੰ ਗੈਰ-ਅਮਰੀਕੀਆਂ ਨੇ ਵੀ ਪਸੰਦ ਕੀਤਾ ਹੈ। ਅਮਰੀਕਾ ਫਸਟ ਦੀ ਨੀਤੀ ਰਾਹੀਂ ਟਰੰਪ ਸਵਿੰਗ ਵੋਟਰਾਂ ਨੂੰ ਵੀ ਰਿਝਾਉਣ ’ਚ ਕਾਮਯਾਬ ਹੋਏ। ਟਰੰਪ ਦੀਆਂ ਇਹਨਾਂ ਵਿਸ਼ੇਸ਼ਤਾਵਾਂ ਦੀ ਹੁਣ ਪਰਖ ਹੋਣੀ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਉਹ ਜੰਗ ਰੋਕਣ ਦੇ ਨਾਲ-ਨਾਲ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਕਾਰਵਾਈ ਦੌਰਾਨ ਇਸ ਨੂੰ ਨਸਲੀ ਰੰਗਤ ਦੇਣ ਤੋਂ ਬਚਣਗੇ।