Punjab Weather and AQI Today: ਰਾਜਸਥਾਨ ਦਾ ਸ੍ਰੀ ਗੰਗਾਨਗਰ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਏਕਿਊਆਈ ਪੱਧਰ 417 ’ਤੇ
- ਦਿੱਲੀ ਦਾ ਏਕਿਊਆਈ ਪੱਧਰ 381, ਜਦੋਂਕਿ ਹਰਿਆਣਾ ਦੇ ਹਿਸਾਰ ਦਾ 379 ਰਿਹਾ | Punjab Weather and AQI Today
Punjab Weather and AQI Today: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੀ ਹਵਾ ਗੁਣਵੱਤਾ ਬੇਹੱਦ ਖਰਾਬ ਚੱਲ ਰਹੀ ਸੀ ਪਰ ਪਿਛਲੇ ਦੋ ਦਿਨਾਂ ਨਾਲੋਂ ਅੱਜ ਕੁਝ ਸੁਧਾਰ ਦੇਖਣ ਨੂੰ ਮਿਲਿਆ ਹੈ। ਸਭ ਤੋਂ ਪਲੀਤ ਚੱਲ ਰਹੇ ਅੰਮ੍ਰਿਤਸਰ ਦਾ ਏਕਿਊਆਈ ਪੱਧਰ 200 ਤੋਂ ਹੇਠਾਂ ਆ ਗਿਆ ਹੈ । ਅੱਜ ਪੰਜਾਬ ਅੰਦਰ ਪਟਿਆਲਾ ਦਾ ਏਕਿਊਆਈ ਪੱਧਰ ਸਭ ਤੋਂ ਵੱਧ 207 ਦਰਜ ਕੀਤਾ ਗਿਆ।
ਇਧਰ ਬੀਤੇ ਦਿਨ ਦੇਸ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਸ੍ਰੀ ਗੰਗਾਨਗਰ ਰਿਹਾ ਹੈ, ਜਿਸਦਾ ਏਕਿਊਆਈ ਪੱਧਰ 417 ’ਤੇ ਪੁੱਜ ਗਿਆ ਹੈ ਇਕੱਤਰ ਹੋਏ ਵੇਰਵਿਆਂ ਮੁਤਾਬਿਕ ਭਾਵੇਂ ਕਿ ਪੰਜਾਬ ਅੰਦਰ ਝੋਨੇ ਦੀ ਪਰਾਲੀ ਨੂੰ ਅੱਗਾਂ ਲਾਉਣ ਦਾ ਸਿਲਸਿਲਾ ਜਾਰੀ ਹੈ ਪਰ ਪਿਛਲੇ ਸਾਲਾਂ ਨਾਲੋਂ ਕਾਫੀ ਕਟੌਤੀ ਦਰਜ ਕੀਤੀ ਗਈ ਹੈ। ਦੀਵਾਲੀ ਦੇ ਤਿਉਹਾਰ ਤੋਂ ਬਾਅਦ ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਦਾ ਏਕਿਊਆਈ ਇੰਡੈਕਸ ਕਾਫੀ ਖਰਾਬ ਪੱਧਰ ’ਤੇ ਪੁੱਜ ਗਿਆ ਸੀ, ਜਿਸ ਵਿੱਚ ਕਿ ਅੱਜ ਕੁਝ ਸੁਧਾਰ ਦਰਜ ਕੀਤਾ ਗਿਆ ਹੈ। Punjab Weather and AQI Today
Read Also : Delhi Pollution: ਸੁਪਰੀਮ ਕੋਰਟ ਸਖ਼ਤ, ਦਿੱਲੀ ਸਰਕਾਰ ਨੂੰ ਸੁਆਲ
ਕੇਂਦਰੀ ਪ੍ਰਦੂਸਣ ਕੰਟਰੋਲ ਬੋਰਡ ਮੁਤਾਬਕ ਪਟਿਆਲਾ ਜ਼ਿਲ੍ਹੇ ਦਾ ਏਕਿਊਆਈ ਪੱਧਰ 207 ਦਰਜ ਕੀਤਾ ਗਿਆ, ਜੋ ਕਿ ਖਰਾਬ ਸਥਿਤੀ ਨੂੰ ਬਿਆਨ ਕਰਦਾ ਹੈ । ਇਸ ਤੋਂ ਇਲਾਵਾ ਜਲੰਧਰ ਦਾ ਏਕਿਊਆਈ ਪੱਧਰ 204 ਰਿਹਾ। ਇਸੇ ਤਰ੍ਹਾਂ ਹੀ ਲੁਧਿਆਣੇ ਦਾ ਏਕਿਊਆਈ ਪੱਧਰ 184 ਦਰਜ ਕੀਤਾ ਗਿਆ ਹੈ ਜੋ ਕਿ 2 ਨਵੰਬਰ ਨੂੰ 340 ਹੋ ਗਿਆ ਸੀ। ਅੰਮ੍ਰਿਤਸਰ ਦੀ ਹਵਾ ਗੁਣਵੱਤਾ ਦਾ ਪੱਧਰ 188 ਰਿਹਾ, ਜਦਕਿ 2 ਨਵੰਬਰ ਨੂੰ ਇੱਥੇ ਸਭ ਤੋਂ ਵੱਧ 368 ’ਤੇ ਪੁੱਜ ਗਿਆ ਸੀ । ਇਸ ਤੋਂ ਇਲਾਵਾ ਖੰਨਾ ਦਾ ਏਕਿਊਆਈ ਪੱਧਰ 202, ਜਦੋਂਕਿ ਮੰਡੀ ਗੋਬਿੰਦਗੜ੍ਹ ਦਾ ਏਕਿਊਆਈ ਪੱਧਰ 201 ਰਿਹਾ ਹੈ।
Punjab Weather and AQI
ਇਧਰ ਬੀਤੇ ਦਿਨ ਰਾਜਸਥਾਨ ਦਾ ਜ਼ਿਲ੍ਹਾ ਸ੍ਰੀ ਗੰਗਾਨਗਰ ਅੱਜ ਸਭ ਤੋਂ ਪ੍ਰਦੂਸ਼ਿਤ ਰਿਹਾ, ਇੱਥੇ ਦਾ ਏਕਿਊਆਈ ਪੱਧਰ 417 ਦਰਜ ਕੀਤਾ ਗਿਆ, ਜੋ ਕਿ ਮਨੁੱਖੀ ਸਿਹਤ ਲਈ ਸਭ ਤੋਂ ਭਿਆਨਕ ਸਥਿਤੀ ਨੂੰ ਬਿਆਨ ਕਰਦਾ ਹੈ। ਇਸ ਤੋਂ ਇਲਾਵਾ ਦਿੱਲੀ ਦਾ ਹਵਾ ਪ੍ਰਦੂਸ਼ਣ ਇਥੋਂ ਦੇ ਲੋਕਾਂ ਲਈ ਲਗਾਤਾਰ ਆਫਤ ਬਣਿਆ ਹੋਇਆ ਹੈ। ਬੀਤੇ ਦਿਨ ਦਿੱਲੀ ਦਾ ਏਕਿਊਆਈ ਪੱਧਰ 381 ਰਿਹਾ। ਇਸ ਤੋਂ ਇਲਾਵਾ ਹਰਿਆਣਾ ਅੰਦਰ ਹਿਸਾਰ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਰਿਹਾ, ਜਿੱਥੇ ਏਕਿਊਆਈ ਪੱਧਰ 379 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਹਰਿਆਣੇ ਦੇ ਫਤਿਆਬਾਦ ਦਾ ਏਕਿਊਆਈ ਪੱਧਰ 322, ਗੁਰੂਗ੍ਰਾਮ ਦਾ 310, ਚਰਖੀ ਦਾਦਰੀ 308 ਅਤੇ ਸਰਸਾ ਦਾ 281 ਏਕਿਊਆਈ ਪੱਧਰ ਰਿਹਾ। ਦੇਸ਼ ਦੇ ਕਈ ਸੂਬਿਆਂ ਵਿੱਚ ਹਵਾ ਗੁਣਵੱਤਾ ਲੋਕਾਂ ਲਈ ਜ਼ਹਿਰੀਲੀ ਬਣੀ ਹੋਈ ਹੈ, ਜਿਸ ਕਾਰਨ ਮਾਣਯੋਗ ਸੁਪਰੀਮ ਕੋਰਟ ਵੱਲੋਂ ਵੀ ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਫਟਕਾਰ ਲਾਈ ਜਾ ਰਹੀ ਹੈ।
ਅੱਗ ਲਾਉਣ ਸਬੰਧੀ 13 ਮਾਮਲੇ ਦਰਜ
ਪੰਜਾਬ ਅੰਦਰ ਅੱਜ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਸਿਰਫ 13 ਮਾਮਲੇ ਦਰਜ ਹੋਏ ਹਨ । ਅੱਜ ਸਭ ਤੋਂ ਵੱਧ 5 ਮਾਮਲੇ ਫਿਰੋਜ਼ਪੁਰ ਵਿੱਚ ਦਰਜ ਹੋਏ ਹਨ, ਜਦੋਂ ਕਿ ਸਭ ਤੋਂ ਘੱਟ 1 ਫਰੀਦਕੋਟ ’ਚ ਦਰਜ ਹੋਏ ਹਨ। ਸੰਗਰੂਰ ’ਚ 3 ਅਤੇ ਪਟਿਆਲਾ ਤੇ ਬਠਿੰਡਾ ਵਿੱਚ 2-2 ਮਾਮਲੇ ਦਰਜ ਕੀਤੇ ਗਏ ਹਨ। ਪੰਜਾਬ ’ਚ ਅੱਗਾਂ ਲੱਗਣ ਦੇ ਹੁਣ ਤੱਕ ਕੁੱਲ 4145 ਹੋਰ ਮਾਮਲੇ ਦਰਜ ਚੁੱਕੇ ਹਨ।