ਜੱਜ ਬਣੀ ਸਲਾਣੀ ਦੀ ਪਵਨਪ੍ਰੀਤ ਕੌਰ ਦਾ ਵਿਧਾਇਕ ਗੈਰੀ ਬੜਿੰਗ ਵੱਲੋਂ ਕੀਤਾ ਗਿਆ ਸਨਮਾਨ | Amloh News
Amloh News: (ਅਨਿਲ ਲੁਟਾਵਾ) ਅਮਲੋਹ। ਹਲਕਾ ਅਮਲੋਹ ਦੇ ਪਿੰਡ ਸਲਾਣੀ ਦੀ ਪਵਨਪ੍ਰੀਤ ਕੌਰ ਧਨੋਆ ਨੂੰ ਹਰਿਆਣਾ ਜੂਡੀਸੀਅਲ ਪ੍ਰੀਖਿਆ ਵਿੱਚ 34 ਵਾਂ ਰੈਂਕ ਹਾਸਿਲ ਕਰਕੇ ਜੱਜ ਬਣਨ ਤੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਸਨਮਾਨਿਤ ਕੀਤਾ ਗਿਆ ਉਥੇ ਹੀ ਪਰਿਵਾਰ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਵਿਧਾਇਕ ਬੜਿੰਗ ਨੇ ਕਿਹਾ ਕਿ ਪਵਨਪ੍ਰੀਤ ਕੌਰ ਦੇ ਜੱਜ ਬਣਨ ਨਾਲ ਹਲਕਾ ਅਮਲੋਹ ਦਾ ਮਾਣ ਵਧਿਆ ਹੈ ਅਤੇ ਭੈਣ ਪਵਨਪ੍ਰੀਤ ਕੌਰ ਉਪਰ ਸਾਨੂੰ ਹਮੇਸ਼ਾ ਮਾਣ ਰਹੇਗਾ।
ਇਹ ਵੀ ਪੜ੍ਹੋ: By-Election Date Punjab: ਜ਼ਿਮਨੀ ਚੋਣਾਂ ਦੀ ਤਰੀਕ ਬਦਲੀ, ਹੁਣ ਇਸ ਦਿਨ ਪੈਣਗੀਆਂ ਵੋਟਾਂ, ਵੇਖੋ
ਉਹਨਾਂ ਅੱਗੇ ਕਿਹਾ ਕਿ ਧੀਆਂ ਹਮੇਸ਼ਾ ਹੀ ਪਰਿਵਾਰ ਦਾ ਮਾਣ ਵਧਾਉਂਦੀਆਂ ਹਨ ਅਤੇ ਲੜਕੀਆਂ ਹਰ ਖੇਤਰ ਵਿੱਚ ਅੱਜ ਅੱਗੇ ਵੱਧ ਰਹੀਆਂ ਹਨ ਇਸ ਲਈ ਹਰ ਮਾਪੇ ਨੂੰ ਚਾਹੀਦਾ ਹੈ ਕਿ ਉਹ ਧੀਆਂ ਦੇ ਸੁਪਨੇ ਪੂਰੇ ਕਰਨ ਲਈ ਹਰ ਸਹਿਯੋਗ ਕਰਨ ਜਿਵੇਂ ਕਿ ਪਵਨਪ੍ਰੀਤ ਕੌਰ ਦੇ ਮਾਪਿਆਂ ਨੇ ਉਸਦਾ ਸਾਥ ਦੇਕੇ ਉਸਦਾ ਸੁਪਨਾ ਪੂਰਾ ਕੀਤਾ ਹੈ ਉਥੇ ਹੀ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ ਸਾਰਿਆਂ ਨੂੰ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ।
ਇਸ ਮੌਕੇ ’ਤੇ ਪਵਨਪ੍ਰੀਤ ਕੌਰ ਦੇ ਪਿਤਾ ਸੁਖਵੰਤ ਸਿੰਘ ਧਨੋਆ ਅਤੇ ਪਰਿਵਾਰ ਵੱਲੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬੋਬੀ ਸਲਾਣੀ, ਸੁਖਵੰਤ ਸਿੰਘ ਧਨੋਆ, ਰਣਜੀਤ ਕੌਰ, ਸਰਪੰਚ ਸ਼ਿਵਾਨਾ ਪ੍ਰੀਤ, ਪੰਚ ਧਰਮਿੰਦਰ ਸਿੰਘ, ਗੁਰਸੇਵਕ ਸਿੰਘ, ਹਰਪਾਲ ਸਿੰਘ ਪਾਲਾ, ਪੰਚ ਕਿਰਨਦੀਪ ਕੌਰ, ਰੀਨੂ ਸ਼ਾਰਦਾ, ਗੁਰਦੀਪ ਕੌਰ ਆਦਿ ਮੌਜੂਦ ਸਨ। Amloh News