Punjab: ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਗਲਾਡਾ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ
Punjab: ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੈਬਨਿਟ ਮੰਤਰੀ ਬਨਣ ਤੋਂ ਬਾਅਦ ਅੱਜ ਹਰਦੀਪ ਸਿੰਘ ਮੁੰਡੀਆਂ ਵੱਲੋਂ ਗਲਾਡਾ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨਾਲ ਪਲੇਠੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਗਲਾਡਾ ਦੇ ਵੱਖ-ਵੱਖ ਕਾਰਜ਼ਾਂ ਦੀ ਸਮੀਖਿਆ ਕਰਨ ਦੇ ਨਾਲ ਹੀ ਹਦਾਇਤ ਕੀਤੀ ਕਿ ਗਲਾਡਾ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ, ਇਮਾਨਦਾਰੀ ਅਤੇ ਸੱਚੀ ਨਿਸ਼ਠਾ ਨਾਲ ਕਰਨੀ ਚਾਹੀਦੀ ਹੈ।
Read Also : Punjab News: ਪੁਲਿਸ 14 ਸਾਲਾਂ ਲੜਕੀ ਨੂੰ ਲੱਭਣ ‘ਚ ਅਸਫਲ, ਪਰਿਵਾਰ ਨੇ ਨਵੇਂ ਬਸ ਸਟੈਂਡ ਚੌਂਕ ‘ਚ ਲਗਾਇਆ…
ਉਨ੍ਹਾਂ ਗਲਾਡਾ ਦੇ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਲੁਧਿਆਣਾ ਵਿਖੇ ਗਲਾਡਾ ਦੀ ਹਦੂਦ ਅੰਦਰ ਜੋ ਵੀ ਗੈਰ-ਕਾਨੂੰਨੀ ਉਸਾਰੀਆਂ ਅਤੇ ਗੈਰ ਕਾਨੂੰਨੀ ਕਲੋਨੀਆਂ ਦੀ ਉਸਾਰੀ ਹੋ ਰਹੀ ਹੈ, ਉਸ ਨੂੰ ਤੁਰੰਤ ਰੋਕਿਆ ਜਾਵੇ ਅਤੇ ਨਜਾਇਜ ਉਸਾਰੀਕਰਤਾ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਮੁੱਖ ਪ੍ਰਸ਼ਾਸ਼ਕ, ਗਲਾਡਾ ਸ੍ਰੀ ਹਰਪ੍ਰੀਤ ਸਿੰਘ, ਆਈ.ਏ.ਐਸ., ਵਧੀਕ ਮੁੱਖ ਪ੍ਰਸ਼ਾਸ਼ਕ ਗਲਾਡਾ ਸ੍ਰੀ ਅਮਨ ਗੁਪਤਾ, ਪੀ.ਐਸ.ਐਸ., ਸ੍ਰੀ ਵਿਨੀਤ ਕੁਮਾਰ ਪੀ.ਸੀ.ਐਸ., ਮਿਲਖ ਅਫਸਰ, ਗਲਾਡਾ ਸਮੇਤ ਗਲਾਡਾ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ। Punjab