ਨਵੀਂ ਦਿੱਲੀ: ਸਤਿਲੁਜ ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਮਾਮਲੇ ਵਿੱਚ ਸੁਪਰੀਮ ਕੋਰਟ ਆਦੇਸ਼ ਨੂੰ ਲਾਗੂ ਕਰਵਾਉਣ ਦੀ ਹਰਿਆਣਾ ਦੀ ਮੰਗ ‘ਤੇ ਮੰਗਲਵਾਰ ਨੂੰ ਸੁਣਵਾਈ ਕਰੇਗਾ।
ਹਰਿਆਣਾ ਨੇ ਅਦਾਲਤ ਵਿੱਚ ਅਰਜ਼ੀ ਦਾਖਲ ਕਰਕੇ ਐਸਵਾਈਐੱਲ ਬਣਾਉਣ ਦਾ ਸੁਪਰੀਮ ਕੋਰਟ ਦਾ ਆਦੇਸ਼ ਲਾਗੂ ਕਰਨ ਦੀ ਮੰਗ ਕੀਤੀ ਹੈ।
ਜਸਟਿਸ ਜੇਐੱਸ ਖੇਰ ਦੀ ਬੈਂਚ ਕੋਲ ਕੀਤਾ ਸੀ ਜ਼ਿਕਰ
ਸੁਪਰੀਮ ਕੋਰਟ ਨੇ ਬੀਤੀ 27 ਅਪਰੈਲ ਨੂੰ ਇਸ ਮਾਮਲੇ ਵਿੱਚ 11 ਜੁਲਾਈ ਨੂੰ ਸੁਣਵਾਈ ‘ਤੇ ਲਾਏ ਜਾਣ ਦਾ ਆਦੇਸ਼ ਦਿੱਤਾ ਸੀ, ਪਰ ਸੁਪਰੀਮ ਕੋਰਟ ਦੀ ਐਡਵਾਂਸ ਸੂਚੀ ਵਿੱਚ ਜਦੋਂ 11 ਜੁਲਾਈ ਨੂੰ ਇਹ ਮਾਮਲਾ ਸੂਚੀਬੱਧ ਨਾ ਦਿਸਿਆ ਤਾਂ ਸੋਮਵਾਰ ਨੂੰ ਹਰਿਆਣਾ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਸ਼ਿਆਮ ਦੀਵਾਨ ਜਗਦੀਪ ਧਨਖੜ ਅਤੇ ਅਨੀਸ ਗੁਪਤਾ ਨੇ ਮੁੱਖ ਜੱਜ ਜਸਟਿਸ ਜੇਐੱਸ ਖੇਰ ਦੀ ਬੈਂਚ ਕੋਲੇ ਇਸ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਦਾਲਤ ਦੇ ਆਦੇਸ਼ ਦੇ ਬਾਵਜ਼ੂਦ ਮਾਮਲਾ 11 ਜੁਲਾਈ ਦੀ ਸੂਚੀ ਵਿੱਚ ਵਿਖਾਈ ਨਹੀਂ ਦੇ ਰਿਹਾ। ਇਸ ‘ਤੇ ਅਦਾਲਤ ਨੇ ਮਾਮਲੇ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ ਮਾਮਲਾ ਮੰਗਲਵਾਰ ਨੂੰ ਸੁਣਵਾਈ ਲਈ ਸੂਚੀਬੱਧ ਹੋ ਗਿਆ।