ਦਰਜ਼ਨਾਂ ਪਰਿਵਾਰਾਂ ਨੂੰ ਵੰਡੀ ਮਠਿਆਈ ਅਤੇ ਗਿਫ਼ਟ | Barnala News
Barnala News: (ਗੁਰਪ੍ਰੀਤ ਸਿੰਘ) ਬਰਨਾਲਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦਾ ਡੇਰਾ ਸ਼ਰਧਾਲੂਆਂ ’ਤੇ ਏਨਾ ਜ਼ਿਆਦਾ ਅਸਰ ਹੈ ਕਿ ਉਹ ਆਪਣੀ ਨਿੱਜੀ ਤੇ ਸਾਂਝੀ ਖੁਸ਼ੀ ਅਜਿਹੇ ਲੋਕਾਂ ਨਾਲ ਮਿਲ ਕੇ ਸਾਂਝੀ ਕਰਦੇ ਹਨ ਜਿਨ੍ਹਾਂ ਨੂੰ ਸਮਾਜ ਅਣਗੌਲਿਆ ਕਰ ਜਾਂਦਾ ਹੈ। ਬਰਨਾਲਾ ਦੇ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਦੀਵਾਲੀ ਦਾ ਤਿਉਹਾਰ ਝੁੱਗੀ ਝੌਂਪੜੀ ਵਾਲਿਆਂ ਨਾਲ ਮਿਲ ਕੇ ਮਨਾਇਆ। ਉਨ੍ਹਾਂ ਦੇ ਦਰਜ਼ਨਾਂ ਪਰਿਵਾਰਾਂ ਨੂੰ ਮਿਠਾਈਆਂ ਤੇ ਗਿਫਟ ਵੰਡੇ ਅਤੇ ਤਿਉਹਾਰ ਦਾ ਸਮਾਂ ਉਨ੍ਹਾਂ ਝੁੱਗੀ ਵਾਲਿਆਂ ਨਾਲ ਲੰਘਾਇਆ।
ਇਹ ਵੀ ਪੜ੍ਹੋ: Ludhiana News: ਦੀਵਾਲੀ ਦੀ ਰਾਤ ਸਲੱਮ ਬਸਤੀ ਲੋਕਾਂ ਦੀਆਂ ਤਿੰਨ ਝੁੱਗੀਆਂ ਸੜੀਆਂ
ਜਾਣਕਾਰੀ ਮੁਤਾਬਕ ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਨੇੜੇ ਵਸਦੇ ਦਰਜ਼ਨਾਂ ਝੁੱਗੀ ਝੌਂਪੜੀ ਵਾਲਿਆਂ ਕੋਲ ਅਚਾਨਕ ਬਰਨਾਲਾ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਪਹੁੰਚੇ ਤਾਂ ਉਨ੍ਹਾਂ ਦੀਆਂ ਹੈਰਾਨਕੁਨ ਅੱਖਾਂ ਵਿੱਚ ਪਾਣੀ ਸੀ। ਡੇਰਾ ਪ੍ਰੇਮੀਆਂ ਨੇ ਹਰੇਕ ਪਰਿਵਾਰ ਨੂੰ ਮਿਠਾਈ ਦਾ ਡੱਬਾ ਦਿੱਤਾ ਅਤੇ ਕਈਆਂ ਨੂੰ ਗਿਫਟ ਵੀ ਦਿੱਤੇ। ਇਸ ਮੌਕੇ ਗੱਲਬਾਤ ਕਰਦਿਆਂ ਬਰਨਾਲਾ ਸ਼ਹਿਰ ਦੇ ਜ਼ੋਨ ਨੰਬਰ 3 ਦੇ ਪ੍ਰੇਮੀ ਸੇਵਕ ਸੁਰਿੰਦਰ ਜਿੰਦਲ ਇੰਸਾਂ ਨੇ ਦੱਸਿਆ ਕਿ ਪੂਜ਼ਨੀਕ ਹਜ਼ੂਰ ਪਿਤਾ ਜੀ ਦੇ ਬਚਨਾਂ ਅਨੁਸਾਰ ਹੀ ਉਹ ਅੱਜ ਇੱਥੇ ਲੋੜਵੰਦਾਂ ਨਾਲ ਦੀਵਾਲੀ ਮਨਾਉਣ ਲਈ ਪੁੱਜੇ ਹਨ। ਉਨ੍ਹਾਂ ਕਿਹਾ ਕਿ ਅਸੀਂ 35 ਦੇ ਲਗਭਗ ਪਰਿਵਾਰਾਂ ਨੂੰ ਮਿਠਾਈਆਂ ਵੰਡੀਆਂ ਹਨ। Barnala News
ਉਨ੍ਹਾਂ ਕਿਹਾ ਕਿ ਪੂਜਨੀਕ ਹਜ਼ੂਰ ਪਿਤਾ ਜੀ ਦੇ ਬਚਨ ਹਨ ਕਿ ਖੁਸ਼ੀਆਂ ਭਰੇ ਤਿਉਹਾਰ ਉਨ੍ਹਾਂ ਲੋੜਵੰਦਾਂ ਨਾਲ ਮਨਾਓ ਜਿੱਥੇ ਕੋਈ ਵੀ ਆਉਣ ਤੋਂ ਸੰਕੋਚ ਕਰਦਾ ਹੋਵੇ। ਇਸ ਕਾਰਨ ਅੱਜ ਅਸੀਂ ਝੁੱਗੀ ਝੌਂਪੜੀ ਵਾਲਿਆਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਪੁੱਜੇ ਹਾਂ। ਉਨ੍ਹਾਂ ਦੇ ਨਾਲ 85 ਮੈਂਬਰ ਰਾਜ ਰਾਣੀ ਇੰਸਾਂ, ਪ੍ਰੇਮੀ ਕ੍ਰਿਸ਼ਨ ਬਾਂਸਲ ਇੰਸਾਂ, ਪੰਦਰਾਂ ਮੈਂਬਰ ਕੁਲਦੀਪ ਕਾਲਾ ਇੰਸਾਂ ਤੋਂ ਇਲਾਵਾ ਹੋਰ ਵੀ ਡੇਰਾ ਪ੍ਰੇਮੀ ਮੌਜ਼ੂਦ ਸਨ। ਇਸ ਮੌਕੇ ਝੁੱਗੀ ਵਿੱਚ ਰਹਿੰਦੀ ਰਜਨੀ ਨਾਮਕ ਔਰਤ ਨੇ ਕਿਹਾ ਕਿ ਸਾਡੇ ਕੋਲ ਏਨੇ ਪੈਸੇ ਨਹੀਂ ਹਨ ਕਿ ਅਸੀਂ ਤਿਉਹਾਰਾਂ ਮੌਕੇ ਆਪਣੇ ਬੱਚਿਆਂ ਲਈ ਮਿਠਾਈਆਂ ਲਿਆ ਸਕੀਏ ਜਾਂ ਉਨ੍ਹਾਂ ਨੂੰ ਖਿਡੌਣੇ ਦਿਵਾ ਸਕੀਏ। ਉਸਨੇ ਕਿਹਾ ਕਿ ਡੇਰਾ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਨ੍ਹਾਂ ਨੇ ਅੱਜ ਤਿਉਹਾਰ ਦੇ ਦਿਨ ਵੀ ਸਾਡੇ ਬੱਚਿਆਂ ਵਾਸਤੇ ਸੋਚਿਆ ਹੈ। ਅਸੀਂ ਡੇਰਾ ਪ੍ਰੇਮੀਆਂ ਦਾ ਧੰਨਵਾਦ ਕਰਦੇ ਹਾਂ।