Disaster Management: ਆਫਤ ਪ੍ਰਬੰਧਾਂ ’ਚ ਮਿਸਾਲ

Disaster Management
Disaster Management: ਆਫਤ ਪ੍ਰਬੰਧਾਂ ’ਚ ਮਿਸਾਲ

Disaster Management: ਉੜੀਸਾ ’ਚ ਆਏ ਦਾਨਾ ਤੂਫਾਨ ਨਾਲ ਭਾਰੀ ਮਾਲੀ ਨੁਕਸਾਨ ਹੋਇਆ ਹੈ। ਤੂਫਾਨ ਦੀ ਅਗਾਊਂ ਪੇਸ਼ੀਨਗੋਈ ਸਦਕਾ ਸਰਕਾਰਾਂ ਨੇ ਜਾਨੀ ਨੁਕਸਾਨ ਤੋਂ ਬਚਾਅ ਲਈ ਸਾਰੇ ਪ੍ਰਬੰਧ ਕਰ ਲਏ ਸਨ। ਇਸ ਆਫਤ ਦੌਰਾਨ ਇੱਕ ਆਸ਼ਾ ਵਰਕਰ ਨੇ ਆਪਣੀ ਜਿੰਮੇਵਾਰੀ ਨਿਭਾਉਣ ਦੀ ਮਿਸਾਲ ਕਾਇਮ ਕੀਤੀ ਹੈ। ਸਿਬਾਨੀ ਮੰਡਲ ਨਾਂਅ ਦੀ ਇਸ ਆਸ਼ਾ ਵਰਕਰ ਨੇ ਸੱਤ ਜਾਨਾਂ ਬਚਾਉਣ ’ਚ ਕਾਮਯਾਬੀ ਹਾਸਲ ਕੀਤੀ ਹੈ। ਜਿਨ੍ਹਾਂ ’ਚੋਂ ਇੱਕ ਗਰਭਵਤੀ ਸੀ।

Read Also : Sangrur News: ਔਰਤ ਨੇ ਦਿੱਤਾ 3 ਬੱਚਿਆਂ ਨੂੰ ਜਨਮ, 6 ਘੰਟਿਆਂ ਬਾਅਦ ਹੋਇਆ ਇਹ ਕੁਝ

ਆਮ ਤੌਰ ’ਤੇ ਹੁੰਦਾ ਇਹ ਹੈ ਕਿ ਜਿਹੜੇ ਮੁਲਾਜ਼ਮਾਂ ਦੀ ਡਿਊਟੀ ਹੀ ਆਫਤ ’ਚ ਰਾਹਤ ਦੇਣ ਲਈ ਹੁੰਦੀ ਹੈ ਕਈ ਵਾਰ ਉਹ ਸਹੀ ਸਮੇਂ ’ਤੇ ਹੀ ਨਹੀਂ ਪਹੁੰਚਦੇ ਜਾਂ ਖਾਨਾਪੂਰਤੀ ਕਰਦੇ ਹਨ। ਕਈ ਔਸਤ ਡਿਊਟੀ ਨਿਭਾ ਦੇਂਦੇ ਹਨ ਪਰ ਕੁਝ ਅਜਿਹੇ ਵੀ ਹੁੰਦੇ ਹਨ ਜੋ ਜਨੂੰਨ ਨਾਲ ਕੰਮ ਕਰਦੇ ਹਨ ਉਹ ਡਿਊਟੀ ਤੋਂ ਵੀ ਬਹੁਤ ਅੱਗੇ ਨਿੱਕਲ ਜਾਂਦੇ ਹਨ ਤੇ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ। ਸਿਬਾਨੀ ਦੀ ਬਹਾਦਰੀ ਹੋਰਨਾਂ ਮੁਲਾਜ਼ਮਾਂ ਤੇ ਆਮ ਲੋਕਾਂ ਲਈ ਮਿਸਾਲ ਹੈ ਤੇ ਇਹ ਭਾਰਤ ਦੀ ਸੰਸਕ੍ਰਿਤੀ ਦੇ ਸਦਕਾ ਹੈ। Disaster Management

ਜਦੋਂ ਸਿਬਾਨੀ ਵਰਗੇ ਲੋਕ ਇਮਾਨਦਾਰੀ ਤੇ ਲਗਨ ਨਾਲ ਕੰਮ ਕਰਨਗੇ ਤਾਂ ਦੇਸ਼ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਅਜਿਹੇ ਮੁਲਾਜ਼ਮਾਂ ਨੂੰ ਵੇਖ ਕੇ ਆਲਸੀ ਵੀ ਕੰਮ ਕਰਨ ਲਈ ਜੁਟ ਜਾਂਦੇ ਹਨ। ਅਜਿਹੀ ਹੀ ਇੱਕ ਮਿਸਾਲ ਹਰਿਆਣਾ ਦੇ ਡੇਰਾ ਸ਼ਰਧਾਲੂ ਸੁੰਦਰ ਲਾਲ ਨੇ ਕਾਇਮ ਕੀਤੀ ਸੀ ਜਿਸ ਨੇ ਪਿਛਲੇ ਸਾਲ ਹਰਿਆਣਾ ’ਚ ਆਏ ਹੜ੍ਹਾਂ ਦੌਰਾਨ ਇਕੱਲੇ ਨੇ ਹੀ 90 ਵਿਅਕਤੀਆਂ ਨੂੰ ਡੁੱਬਣ ਤੋਂ ਬਚਾ ਕੇ ਡੂੰਘੇ ਪਾਣੀ ’ਚੋਂ ਕੱਢ ਲਿਆਂਦਾ ਸੀ। ਅਸਲ ’ਚ ਸਿਬਾਨੀ ਤੇ ਸੁੰਦਰ ਲਾਲ ਵਰਗੇ ਲੋਕ ਦੇਸ਼ ਦੇ ਸੱਚੇ ਸੇਵਕ ਹਨ ਜੋ ਬਿਨਾਂ ਹੌਸਲਾ ਹਾਰੇ ਹਰ ਮੁਸ਼ਕਲ ਨੂੰ ਦੂਰ ਕਰਨ ਲਈ ਜੁਟ ਜਾਂਦੇ ਹਨ। ਅਜਿਹੀਆਂ ਸਖਸ਼ੀਅਤਾਂ ਸਮਾਜ ਦਾ ਆਧਾਰ ਹਨ ਜੋ ਸਮਾਜ ਨੂੰ ਨਵੀਂ ਦਿਸ਼ਾ ਦੇਂਦੇ ਹਨ।

LEAVE A REPLY

Please enter your comment!
Please enter your name here