Punjab Women Scheme: ਔਰਤਾਂ ਲਈ ਪੰਜਾਬ ਦੇ ਮੁੱਖ ਮੰਤਰੀ ਦਾ ਵੱਡਾ ਐਲਾਨ, ਕੀ ਪੂਰੀ ਹੋਵੇਗੀ ਗਰੰਟੀ?

Punjab Women Scheme
Punjab Women Scheme: ਔਰਤਾਂ ਲਈ ਪੰਜਾਬ ਦੇ ਮੁੱਖ ਮੰਤਰੀ ਦਾ ਵੱਡਾ ਐਲਾਨ, ਕੀ ਪੂਰੀ ਹੋਵੇਗੀ ਗਰੰਟੀ?

Punjab Women Scheme: ਚੱਬੇਵਾਲ। ਵਿਧਾਨ ਸਭਾ ਚੋਣਾਂ ਦੌਰਾਨ ਔਰਤਾਂ ਨੂੰ ਦਿੱਤੀ ਗਈ 1000 ਰਪਏ ਦੀ ਗਰੰਟੀ ਅਜੇ ਪੂਰੀ ਨਹੀਂ ਹੋਈ ਹੈ। ਇਸ ਗਰੰਟੀ ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮੁੱਖ ਮੰਤਰੀ ਮਾਨ ਨੇ ਇੱਕ ਹਜ਼ਾਰ ਰੁਪਏ ਤੋਂ 1100 ਰੁਪਏ ਵਿੱਚ ਬਦਲ ਕੇ ਦੇਣ ਦਾ ਵਾਅਦਾ ਕਰ ਦਿੱਤਾ ਸੀ। ਹੁਣ ਔਰਤਾਂ ਲਗਾਤਾਰ 1100 ਰੁਪਏ ਦੀ ਉਡੀਕ ਕਰ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ‘ਆਪ’ ਦੇ ਉਮੀਦਵਾਰ ਡਾ. ਇਸ਼ਾਂਕ ਕੁਮਾਰ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਪਹੁੰਚੇ।

Read Also : Traffic Jam: ਪੰਜਾਬ ਦੇ ਇਹ ਨੈਸ਼ਨਲ ਹਾਈਵੇਅ ’ਤੇ ਲੱਗਿਆ ਭਾਰੀ ਜਾਮ, ਲੋਕ ਪਰੇਸ਼ਾਨ

ਮੁੱਖ ਮੰਤਰੀ ਮਾਨ ਨੇ ਆਪਣੇ ਪ੍ਰਚਾਰ ਨੂੰ ਸ਼ੁਰੂ ਕਰਦਿਆਂ ਹੀ ਮਹਿਲਾਵਾਂ ਨੂੰ 1100 ਰੁਪਏ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਮੇਰਾ ਅਗਲਾ ਮਿਸ਼ਨ ਮਹਿਲਾਵਾਂ ਨੂੰ 1100 ਰੁਪਏ ਦੇਣ ਦਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਮਾਵਾਂ-ਭੈਣਾਂ ਆਮ ਆਦਮੀ ਪਾਰਟੀ ਦੀਆਂ ਰੈਲੀਆਂ ’ਚ ਆਉਂਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸਾਡੇ ਚੁਲ੍ਹਿੱਆਂ ਦੀ ਫਿਕਰ, ਨੌਜਵਾਨਾਂ ਦੀ ਫਿਕਰ, ਬਿਜਲੀ, ਦਵਾਈ ਅਤੇ ਇਲਾਜ ਦੀ ਫਿਕਰ ਕਰਨ ਵਾਲੀ ਇਹੀ ਸਰਕਾਰ ਹੈ । Punjab Women Scheme

Punjab Women Scheme

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਤੁਹਾਡੇ ਬੱਚਿਆਂ ਬਾਰੇ ਹੀ ਸੋਚ ਰਹੀ ਹੈ। ਪੰਜਾਬ ਵਾਸੀਆਂ ਨੂੰ ਮੁਫ਼ਤ ਬਿਜਲੀ, ਪਾਣੀ, ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਨਓਸੀ ਦਾ ਮੁੱਦਾ ਬਹੁਤ ਉੱਠਾਇਆ ਗਿਆ ਸੀ, ਜੋ ਹੁਣ ਕਾਨੂੰਨ ਬਣ ਗਿਆ ਹੈ, ਹੁਣ ਲੋਕ ਜਿਵੇਂ ਕੰਮ ਕਰਵਾਉਣਾ ਚਾਹੁੰਦੇ ਸੀ ਉਵੇਂ ਹੀ ਕੰਮ ਹੋਣਗੇ। ਇਸ ਦੌਰਾਨ ਉਨ੍ਹਾਂ ਸੜਕ ਸੁਰੱਖਿਆ ਫੋਰਸ ਦੀ ਗੱਲ ਕਰਦਿਆਂ ਕਿਹਾ ਕਿ ਸੂਬੇ ’ਚ ਸਭ ਤੋਂ ਵੱਧ ਮੌਤਾਂ ਹੁੰਦੀਆਂ ਸੀ। ਰੋਜ਼ਾਨਾਂ 14 ਤੋਂ 15 ਕੇਸ ਮੌਤ ਦੇ ਹੀ ਆਉਦੇ ਸੀ ਪਰ ਸੜਕ ਸੁਰੱਖਿਆ ਫੋਰਸ ਨਾਲ ਸੜਕੀ ਹਾਦਸੇ ਘੱਟ ਗਏ ਅਤੇ 6 ਮਹੀਨਿਆਂ ’ਚ ਮੌਤਾਂ ’ਚ 45 ਫੀਸਦੀ ਕਮੀ ਆਈ ਹੈ।

ਉਨ੍ਹਾਂ ਔਰਤਾਂ ਨੂੰ ਦਿੱਤੇ ਜਾਣ ਵਾਲੇ 1100 ਰੁਪਏ ਦੀ ਗਰੰਟੀ ਨੂੂੰ ਪੂਰਾ ਕਰਨ ਦਾ ਵਾਅਦਾ ਇੱਕ ਵਾਰ ਫਿਰ ਦੁਹਰਾ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਚੋਣਾਂ ਦੌਰਾਨ ਯਾਦ ਆਉਣ ਵਾਲੀ ਘਟਨਾ ਹੀ ਬਣ ਕੇ ਰਹਿੰਦੀ ਹੈ ਜਾਂ ਫਿਰ ਜਲਦੀ ਹੀ ਇਸ ’ਤੇ ਕੰਮ ਕਰਕੇ ਔਰਤਾਂ ਨਾਲ ਕੀਤਾ ਹੋਇਆ ਵਾਅਦਾ ਪੂਰਾ ਕੀਤਾ ਜਾਂਦਾ ਹੈ।

LEAVE A REPLY

Please enter your comment!
Please enter your name here