Body Donation: ਰੇਣੂ ਗਲਹੋਤਰਾ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

Body Donation
Body Donation: ਰੇਣੂ ਗਲਹੋਤਰਾ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

ਬਲਾਕ ਦੋਰਾਹਾ ਦੇ ਬਣੇ ਦੂਸਰੇ ਸਰੀਰਦਾਨੀ | Body Donation

  • ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

ਲੁਧਿਆਣਾ (ਵਨਰਿੰਦਰ ਸਿੰਘ ਮਣਕੂ)। Body Donation: ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਰੇਣੂ ਗਲਹੋਤਰਾ ਇੰਸਾਂ ਮਰਨ ਉਪਰੰਤ ਵੀ ਆਪਣੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਮਾਨਵਤਾ ਲੇਖੇ ਲਾ ਗਏ। ਮ੍ਰਿਤਕ ਦੇਹ ਨੂੰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਸਾਧ-ਸੰਗਤ ਨੇ ਭਾਵ-ਭਿੰਨੀ ਵਿਦਾਇਗੀ ਦੇ ਕੇ ਮੈਡੀਕਲ ਖੋਜ ਕਾਰਜਾਂ ਲਈ ਰਵਾਨਾ ਕੀਤਾ। ਜਾਣਕਾਰੀ ਮੁਤਾਬਿਕ ਦੋਰਾਹਾ ਬਲਾਕ ਦੇ ਵਸਨੀਕ ਭੈਣ ਰੇਣੂ ਗਲਹੋਤਰਾ ਇੰਸਾਂ ਸ਼ਨਿੱਚਰਵਾਰ ਸ਼ਾਮ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ। Body Donation

Read This : Punjab Railway News: ਖੁਸ਼ਖਬਰੀ, ਪੰਜਾਬ ’ਚੋਂ ਲੰਘੇਗੀ ਨਵੀਂ ਰੇਲਵੇ ਲਾਈਨ, ਕਿਸਾਨ ਹੋਣਗੇ ਅਮੀਰ, ਜ਼ਮੀਨਾਂ ਦੇ ਵਧਣਗੇ ਭਾਅ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿਉਂਦੇ ਜੀਅ ਹੀ ਰੇਣੂ ਇੰਸਾਂ ਨੇ ਆਪਣੀ ਮ੍ਰਿਤਕ ਦੇਹ ਨੂੰ ਖੋਜ਼ ਕਾਰਜਾਂ ਲਈ ਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ, ਜਿਸ ਤਹਿਤ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਰੇਣੂ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ਼ ਕਾਰਜ਼ਾਂ ਲਈ ਦਾਨ ਕੀਤਾ ਗਿਆ ਹੈ। ਰੇਣੂ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਹੋਈ ਐਂਬੂਲੈਂਸ ਰਾਹੀਂ ਡਾ. ਕੇਐੱਨਐੱਸ ਮੈਮੋਰੀਅਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਬਾਰਾਬੰਕੀ ਲਖਨਊ ਨੂੰ ਦਾਨ ਕੀਤਾ ਗਿਆ।

ਮ੍ਰਿਤਕ ਦੇਹ ਨੂੰ ਰਵਾਨਾ ਕਰਨ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਸੰਗਠਨ ਦੇ ਸੇਵਾਦਾਰਾਂ ਤੇ ਸਾਧ-ਸੰਗਤ ਸਮੇਤ ਰਿਸ਼ਤੇਦਾਰਾਂ ਨੇ ‘ਰੇਣੂੰ ਗਲਹੋਤਰਾ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਹੇਠ ਮੈਡੀਕਲ ਖੋਜ਼ ਕਾਰਜ਼ਾਂ ਲਈ ਰਵਾਨਾ ਕੀਤਾ। ਬਲਾਕ ਜ਼ਿੰਮੇਵਾਰਾਂ ਮੁਤਾਬਿਕ ਰੇਣੂ ਇੰਸਾਂ ਨੇ ਬਲਾਕ ਦੋਰਾਹਾ ਦੇ ਦੂਸਰੇ ਸਰੀਰਦਾਨ ਹੋਣ ਦਾ ਮਾਣ ਖੱਟਿਆ ਹੈ ਜੋ ਸੇਵਾ ਕਾਰਜਾਂ ’ਚ ਹਮੇਸ਼ਾ ਹੀ ਮੋਹਰੀ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਰੇਣੂ ਇੰਸਾਂ ਦੇ ਦੁਨੀਆਂ ’ਤੋਂ ਚਲੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਹੀ ਬਲਾਕ ਨੂੰ ਵੀ ਉਨ੍ਹਾਂ ਦੀ ਕਮੀ ਰੜਕਦੀ ਰਹੇਗੀ। Body Donation

LEAVE A REPLY

Please enter your comment!
Please enter your name here