Source of inspiration: ‘ਇਹ ਤਾਂ ਦੇਣ ਵਾਲਾ ਫ਼ਕੀਰ ਹੈ, ਲੈਣ ਵਾਲਾ ਨਹੀਂ’ : Shah Mastana ji

Ram Rahim

ਸੰਨ 1958, ਦਿੱਲੀ
ਇੱਕ ਵਾਰ ਜੀਵੋ-ਉੱਧਾਰ ਯਾਤਰਾ ਦੌਰਾਨ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ (Shah Mastana ji) ਦਿੱਲੀ ਪਧਾਰੇ ਹੋਏ ਸਨ। ਬੇਪਰਵਾਹ ਜੀ ਨੇ ਕੱਪੜੇ ਖਰੀਦਦਾਰੀ ਕਰਨ ਦੀ ਇੱਛਾ ਪ੍ਰਗਟ ਕੀਤੀ। ਕੁਝ ਸੇਵਾਦਾਰਾਂ ਨੂੰ ਨਾਲ ਲੈ ਕੇ ਬੇਪਰਵਾਹ ਸਾਈਂ ਜੀ ਦਿੱਲੀ ਦੇ ਚਾਂਦਨੀ ਚੌਂਕ ਬਾਜ਼ਾਰ ’ਚ ਇੱਕ ਦੁਕਾਨ ’ਤੇ ਗਏ। ਉਸ ਸਮੇਂ ਸਰਸਾ ਤੋਂ ਡੇਰਾ ਸ਼ਰਧਾਲੂ ਚਰਨ ਦਾਸ ਵੀ ਆਪ ਜੀ ਦੇ ਨਾਲ ਸੀ। ਦੁਕਾਨ ’ਤੇ ਪਹੁੰਚ ਕੇ ਬੇਪਰਵਾਹ ਸਾਈਂ ਜੀ ਨੇ ਗਰਮ ਕੱਪੜਾ ਖਰੀਦਿਆ। ਕੀਮਤ ਪੁੱਛਣ ’ਤੇ ਦੁਕਾਨਦਾਰ ਨੇ 4000/- ਰੁਪਏ ਮੰਗੇ। ਬੇਪਰਵਾਹ ਜੀ ਨੇ ਦੁਕਾਨਦਾਰ ਨੂੰ ਫ਼ਰਮਾਇਆ, ‘‘ਬੇਟਾ, ਹਮ ਕਿਤਾਬ ਕੇ ਪੰਨੇ ਪਲਟੇਂਗੇ, ਤੁਮ ਰੁਪਏ ਨਿਕਾਲਤੇ ਰਹਨਾ ਤਥਾ ਗਿਨਤੇ ਰਹਨਾ।’’

ਇਸ ਤਰ੍ਹਾਂ ਦੁਕਾਨਦਾਰ ਕਿਤਾਬ ’ਚੋਂ ਨੋਟ ਕੱਢਦਾ ਰਿਹਾ। ਜਦੋਂ ਸੌ-ਸੌ ਦੇ ਚਾਲੀ ਨੋਟ ਹੋ ਗਏ ਤਾਂ ਉਸ ਨੇ ਕਿਹਾ ਕਿ ਬੱਸ। ਪਰ ਬੇਪਰਵਾਹ ਸਾਈਂ ਜੀ ਨੇ ਇੱਕ ਪੰਨਾ ਹੋਰ ਪਲਟਿਆ ਤੇ ਸੌ ਰੁਪਏ ਦਾ ਇੱਕ ਹੋਰ ਨੋਟ ਕੱਢ ਕੇ ਦੁਕਾਨਦਾਰ ਨੂੰ ਦੇ ਦਿੱਤਾ। ਉਸ ਤੋਂ ਬਾਅਦ ਬੇਪਰਵਾਹ ਸਾਈਂ ਜੀ ਨੇ ਉਸ ਨੂੰ ਕਿਤਾਬ ਦੇ ਬਾਕੀ ਪੰਨੇ ਪਲਟ ਕੇ ਦਿਖਾਏ ਪਰ ਉਨ੍ਹਾਂ ’ਚੋਂ ਹੁਣ ਕੁਝ ਨਹੀਂ ਨਿੱਕਲਿਆ। ਦੁਕਾਨਦਾਰ ਇਹ ਸਭ ਦੇਖ ਕੇ ਹੈਰਾਨ ਰਹਿ ਗਿਆ।

Read Also : Lambi News: ਜਿਨ੍ਹਾਂ ਦਾ ਮਹਿੰਗੀਆਂ ਚੀਜ਼ਾਂ ਨੂੰ ਦੇਖ ਕੇ ਵੀ ਇਮਾਨ ਨਹੀਂ ਡੋਲਦਾ, ਹੁੰਦੀ ਐ ਜ਼ਮਾਨੇ ’ਚ ਚਰਚਾ

ਹੈਰਾਨ ਹੋ ਕੇ ਦੁਕਾਨਦਾਰ ਇਹ ਸੋਚਣ ਲੱਗਾ ਕਿ ਪੈਸੇ ਘੱਟ ਕਰਵਾਉਣ ਦੀ ਬਜਾਇ ਜ਼ਿਆਦਾ ਦੇ ਦਿੱਤੇ। ਇਹ ਕੈਸਾ ਫ਼ਕੀਰ ਹੈ! ਅੱਜ ਤੱਕ ਅਜਿਹਾ ਕੋਈ ਵੀ ਗਾਹਕ ਨਹੀਂ ਦੇਖਿਆ, ਜੋ ਘੱਟ ਕਰਵਾਉਣ ਦੀ ਬਜਾਇ ਪੈਸੇ ਜ਼ਿਆਦਾ ਦੇਦੇ। ਦੁਕਾਨਦਾਰ ਨੇ ਇਮਾਨਦਾਰੀ ਦਿਖਾਉਂਦੇ ਹੋਏ ਉਹ ਸੌ ਰੁਪਏ ਦਾ ਨੋਟ ਬੇਪਰਵਾਹ ਸਾਈਂ ਜੀ ਨੂੰ ਵਾਪਸ ਦੇਣਾ ਚਾਹਿਆ, ਪਰ ਬੇਪਰਵਾਹ ਜੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਫ਼ਰਮਾਇਆ, ‘‘ਹਮ ਜੋ ਦੇਤੇ ਹੈਂ ਵਾਪਸ ਨਹੀਂ ਲੇਤੇ। ਇਹ ਤਾਂ ਦੇਨੇ ਵਾਲਾ ਫ਼ਕੀਰ ਹੈ, ਲੈਨੇ ਵਾਲਾ ਨਹੀਂ।’’ ਉਸ ਦਿਨ ਦਿੱਲੀ ’ਚ ਸਤਿਸੰਗ ਦਾ ਪ੍ਰੋਗਰਾਮ ਸੀ। Shah Mastana ji

‘‘ਬੇਟਾ, ਅਸੀਂ ਜੋ ਦਿੰਦੇ ਹਾਂ, ਵਾਪਸ ਨਹੀਂ ਲੈਂਦੇ’ : Shah Mastana ji

ਬੇਪਰਵਾਹ ਜੀ ਨੇ ਇਹ ਕੱਪੜਾ ਸੇਵਾਦਾਰ ਭਾਈਆਂ ਨੂੰ ‘ਦਾਤਾਂ’ ਦੇਣ ਲਈ ਖਰੀਦਿਆ ਸੀ। ਗੱਲਾਂ-ਗੱਲਾਂ ’ਚ ਦੁਕਾਨਦਾਰ ਨੂੰ ਵੀ ਸਤਿਸੰਗ ਦੇ ਪ੍ਰੋਗਰਾਮ ਬਾਰੇ ਪਤਾ ਲੱਗਾ। ਉਹ ਬੇਪਰਵਾਹ ਸਾਈਂ ਜੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਨਾਲ ਚੱਲਣ ਨੂੰ ਤਿਆਰ ਹੋ ਗਿਆ। ਉਸ ਨੇ ਉਸੇ ਸਮੇਂ ਆਪਣੀ ਦੁਕਾਨ ਬੰਦ ਕੀਤੀ ਤੇ ਬੇਪਰਵਾਹ ਜੀ ਦੀ ਜੀਪ ’ਚ ਬੈਠ ਗਿਆ। ਰਸਤੇ ’ਚ ਇੱਕ ਖੁੱਲ੍ਹੀ ਛੱਤ ਵਾਲੀ ਕਾਰ ਮਿਲੀ, ਜਿਸ ’ਚ ਵਧੀਆ ਨਸਲ ਦੇ ਦੋ ਸੁੰਦਰ ਕੁੱਤੇ ਸਨ।

ਬੇਪਰਵਾਹ ਜੀ ਨੇ ਉਸ ਕਾਰ ਵੱਲ ਇਸ਼ਾਰਾ ਕਰਦੇ ਦੁਕਾਨਦਾਰ ਨੂੰ ਕਿਹਾ, ‘‘ਦੇਖਿਆ ਭਾਈ! ਇਹ ਕੁੱਤੇ ਆਪਣੇ ਪਿਛਲੇ ਜਨਮ ’ਚ ਬਹੁਤ ਰਈਸ ਸਨ। ਇਨ੍ਹਾਂ ਨੇ ਬਹੁਤ ਦਾਨ ਕੀਤਾ ਸੀ ਅਤੇ ਉਸ ਦੇ ਬਦਲੇ ’ਚ ਅਜਿਹੀ ਜਗ੍ਹਾ ਜਨਮ ਮਿਲਿਆ ਕਿ ਆਦਮੀ ਇਨ੍ਹਾਂ ਦੀ ਸੇਵਾ ਕਰਦੇ ਹਨ ਪਰ ਸੰਤ-ਮਹਾਂਪੁਰਸ਼ਾਂ ਦੇ ਮਿਲਾਪ ਬਿਨਾ ਚੌਰਾਸੀ ਨਹੀਂ ਕੱਟ ਸਕਦੀ।’’ ਅਜਿਹੇ ਰੂਹਾਨੀ ਬਚਨ ਸੁਣ ਕੇ ਦੁਕਾਨਦਾਰ ਬੇਪਰਵਾਹ ਸਾਈਂ ਜੀ ਦਾ ਦੀਵਾਨਾ ਹੋ ਗਿਆ ਅਤੇ ਸਤਿਸੰਗ ਤੋਂ ਬਾਅਦ ਉਸ ਨੇ ‘ਨਾਮ-ਸ਼ਬਦ’ ਦੀ ਅਨਮੋਲ ਦਾਤ ਲੈ ਲਈ। ਬਾਅਦ ’ਚ ਉਸ ਦੇ ਨਾਲ ਸੈਂਕੜੇ ਵਿਅਕਤੀ ਬੇਪਰਵਾਹ ਸਾਈਂ ਜੀ ਦੇ ਦਰਸ਼ਨ ਕਰਨ ਲਈ ਆਏ ਅਤੇ ਨਾਮ ਸ਼ਬਦ ਲੈ ਕੇ ਮੋਕਸ਼ ਮੁਕਤੀ ਦੇ ਅਧਿਕਾਰੀ ਬਣੇ।