ਸਰਸਾ (ਸੱਚ ਕਹੂੰ ਨਿਊਜ਼)। Saint Dr MSG: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੂੰ ਜੋ ਸੱਚੀ ਭਾਵਨਾ, ਸੱਚੇ ਦਿਲ ਨਾਲ ਯਾਦ ਕਰਦਾ ਹੈ, ਉਹ ਮਾਲਕ ਉਨ੍ਹਾਂ ਦੀ ਪੁਕਾਰ ਸੁਣਦਾ ਹੈ ਅੱਜ ਦੇ ਦੌਰ ’ਚ ਇਨਸਾਨ ਆਪਣੇ-ਆਪ ’ਚ ਇੰਨਾ ਗੁਆਚ ਗਿਆ ਹੈ ਕਿ ਉਸ ਦੇ ਕੋਲ ਆਪਣੇ ਤੋਂ ਇਲਾਵਾ ਦੂਜਿਆਂ ਲਈ ਸਮਾਂ ਨਹੀਂ ਹੈ, ਪਰ ਜੋ ਮਾਲਕ ਦੇ ਪਿਆਰੇ ਸਮਾਂ ਕੱਢਦੇ ਹਨ ਤੇ ਸਮਾਂ ਕੱਢ ਕੇ ਹਿੰਮਤ ਤੇ ਦ੍ਰਿੜਤਾ ਨਾਲ ਪਰਹਿੱਤ, ਪਰਮਾਰਥ ਕਰਦੇ ਹਨ, ਉਨ੍ਹਾਂ ’ਤੇ ਮਾਲਕ ਦਾ ਰਹਿਮੋ-ਕਰਮ ਇੱਕ ਨਾ ਇੱਕ ਦਿਨ ਜ਼ਰੂਰ ਵਰਸਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ। Saint Dr MSG
Read This : Saint Dr MSG: ਜਦੋਂ ਪੂਜਨੀਕ ਗੁਰੂ ਜੀ ਨੂੰ ਵੇਖ, ਪ੍ਰਸੰਨ ਹੋਏ ਪੂਜਨੀਕ ਪਰਮ ਪਿਤਾ ਜੀ
ਕਿ ਸੇਵਾ ਕਰਨਾ ਮਹਾਨ ਹੈ, ਪਰ ਸੇਵਾ ’ਚ ਅੜਚਨ ਮਨ ਤੇ ਮਨਮਤੇ ਲੋਕ ਪਾਉਂਦੇ ਰਹਿੰਦੇ ਹਨ। ਇਸ ਲਈ ਨਾ ਮਨ ਦੀ ਸੁਣੋ, ਨਾ ਮਨਮਤੇ ਇਨਸਾਨ ਦੀ ਸੁਣੋ ਤੁਸੀਂ ਸੇਵਾ ’ਤੇ ਚੱਲਦਿਆਂ ਪਰਮ ਪਿਤਾ ਪਰਮਾਤਮਾ ਦੀ ਦਇਆ-ਮਿਹਰ ਨੂੰ ਹਾਸਲ ਕਰੋ, ਸਿਮਰਨ ਕਰੋ, ਕਿਸੇ ਨੂੰ ਦੁਖੀ ਦੇਖ ਕੇ ਖੁਸ਼ ਨਾ ਹੋਵੋ, ਸਗੋਂ ਉਸ ਦਾ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰੋ ਇਸ ਦਾ ਨਾਂਅ ਭਗਤ, ਸੱਚਾ ਮੁਰੀਦ ਹੁੰਦਾ ਹੈ ਪਰ ਅਜਿਹਾ ਬਹੁਤ ਮੁਸ਼ਕਿਲ ਹੈ, ਕਿਉਂਕਿ ਅੱਜ ਲੋਕ ਦੂਜਿਆਂ ਦੇ ਸੁੱਖਾਂ ਨੂੰ ਦੇਖ ਕੇ ਦੁਖੀ ਹਨ, ਦੂਜਿਆਂ ਨੂੰ ਖੁਸ਼ ਦੇਖ ਕੇ ਪਰੇਸ਼ਾਨ ਹਨ ਅਜਿਹੀ ਭਾਵਨਾ ਰੱਖਣ ਵਾਲਾ, ਸ਼ੈਤਾਨੀਅਤ ਦੇ ਕਾਰਨਾਮੇ ਕਰਨ ਵਾਲਾ ਮਾਲਕ ਤੋਂ ਦੂਰ ਹੁੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ। ਕਿ ਹਮੇਸ਼ਾ ਦਇਆ, ਰਹਿਮ ਦੀ ਭਾਵਨਾ ਅੰਦਰ ਬਣਾ ਕੇ ਰੱਖੋ ਹਮੇਸ਼ਾ ਸਾਰਿਆਂ ਦਾ ਭਲਾ ਮੰਗਦੇ ਰਹੋ। Saint Dr MSG
ਕਦੇ ਕਿਸੇ ਦਾ ਬੁਰਾ ਨਾ ਕਰੋ ਜੋ ਲੋਕ ਸੇਵਾ-ਸਿਮਰਨ ਕਰਦੇ ਹਨ, ਯਕੀਨਨ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਉਹ ਜ਼ਰੂਰ ਬਣ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਨਾਮ ਦਾ ਸਿਮਰਨ ਤੇ ਸੇਵਾ ਦੋ ਗਹਿਣੇ ਹਨ ਜੋ ਵੀ ਇਨ੍ਹਾਂ ਗਹਿਣਿਆਂ ਨੂੰ ਧਾਰਨ ਕਰ ਲੈਂਦਾ ਹੈ, ਉਹ ਮਾਲਕ ਦੀ ਕਿਰਪਾ ਦੇ ਕਾਬਲ ਬਣਦਾ ਹੈ, ਉਸ ’ਤੇ ਉਸ ਪਰਮਾਤਮਾ ਦਾ ਰਹਿਮੋ-ਕਰਮ ਜ਼ਰੂਰ ਵਰਸਦਾ ਹੈ ਤੇ ਸਿਰਫ਼ ਉਸ ਨੂੰ ਹੀ ਨਹੀਂ, ਸਗੋਂ ਉਸ ਦੀਆਂ ਕੁਲਾਂ ਦਾ ਵੀ ਉੱਧਾਰ ਹੋ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਪਣੇ ਵਿਚਾਰਾਂ ਨੂੰ ਸ਼ੁੱਧ ਕਰੋ ਤੇ ਮਾਲਕ ਤੋਂ ਮਾਲਕ ਨੂੰ ਮੰਗਿਆ ਕਰੋ ਜਿੰਨਾ ਹੋ ਸਕੇ ਸਤਿਸੰਗ ਸੁਣੋ, ਸੇਵਾ-ਸਿਮਰਨ ਕਰੋ, ਤਾਂ ਯਕੀਨਨ ਇਨਸਾਨ ਨੂੰ ਰੂਹਾਨੀ ਤੰਦਰੁਸਤੀ, ਤਾਜ਼ਗੀ ਮਿਲਦੀ ਹੈ, ਦਿਲੋ-ਦਿਮਾਗ ਫਰੈਸ਼ ਰਹਿੰਦਾ ਹੈ ਤੇ ਉਸ ਦੀਆਂ ਝੋਲੀਆਂ ਮਾਲਕ ਦੀ ਕਿਰਪਾ ਨਾਲ ਮਾਲਾਮਾਲ ਹੋ ਜਾਂਦੀਆਂ ਹਨ।