Ludhiana News: ਹਥਿਆਰਾਂ ਦੇ ਜ਼ੋਰ ’ਤੇ ਕਾਰ ਸਵਾਰ ਕਾਰੋਬਾਰੀ ਕੋਲੋਂ ਲੁੱਟੇ ਸਾਢੇ 4 ਲੱਖ ਰੁਪਏ

Ludhiana News

Ludhiana News: ਲੁਟੇਰੇ ਟਰੈਕਟਰ ਅਤੇ ਇੱਕ ਕਾਰ ’ਚ ਸਵਾਰ ਹੋ ਕੇ ਆਏ ਤੇ ਕੁੱਝ ਮਿੰਟਾਂ ’ਚ ਵਾਰਦਾਤ ਨੂੰ ਅੰਜ਼ਾਮ ਦੇ ਕੇ ਰਫ਼ੂ ਚੱਕਰ

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਡੀਜੀਪੀ ਪੰਜਾਬ ਗੌਰਵ ਯਾਦਵ ਦੇ ਪਿਛਲੇ ਦਿਨੀਂ ਸਥਾਨਕ ਪੁਲਿਸ ਲਾਇਨ ’ਚ ਕੀਤੇ ਗਏ ਦਾਅਵਿਆਂ ਦੇ ਉਲਟ ਸ਼ਹਿਰ ਅੰਦਰ ਕਾਰੋਬਾਰੀ ਵਰਗ ਸੁਰੱਖਿਅਤ ਨਜ਼ਰ ਨਹੀਂ ਆ ਰਿਹਾ। ਜਿਸ ਦੀ ਮਿਸਾਲ ਸਥਾਨਕ ਸ਼ਹਿਰ ਦੀ ਸੰਘਣੀ ਅਬਾਦੀ ’ਚ ਚਿੱਟੇ ਦਿਨ ਹਥਿਆਰਾਂ ਦੇ ਜੋਰ ’ਤੇ ਇੱਕ ਕਾਰਬਾਰੀ ਕੋਲੋਂ 4.50 ਲੱਖ ਰੁਪਏ ਲੁੱਟਣ ਤੋਂ ਮਿਲਦੀ ਹੈ। ਮਾਮਲੇ ’ਚ ਸ਼ਿਕਾਇਤ ਮਿਲਣ ਪਿੱਛੋਂ ਲੁਟੇਰਿਆਂ ਦੀ ਪੈੜ ਨੱਪਣ ’ਚ ਜੁਟ ਗਈ ਹੈ।

Read Also : Punjab News: ਇਨ੍ਹਾਂ 2 ਜ਼ਿਲ੍ਹਿਆਂ ਦੇ ਵਸਨੀਕਾਂ ਲਈ ਅਹਿਮ ਖ਼ਬਰ, ਘਰੋਂ ਬਾਹਰ ਨਿੱਕਲਣ ਤੋਂ ਪਹਿਲਾਂ ਧਿਆਨ ਦਿਓ

ਜਾਣਕਾਰੀ ਦਿੰਦਿਆਂ ਆਜ਼ਿਮ ਹੁਸੈਨ ਪੁੱਤਰ ਦਿਲਬਰ ਹੁਸੈਨ ਵਾਸੀ ਪਿੰਡ ਗਿੱਲ (ਲੁਧਿਆਣਾ) ਨੇ ਦੱਸਿਆ ਕਿ ਉਹ ਆਪਣੀ ਕੰਟੀਨ ’ਚ ਮੁੱਕਿਆ ਸਮਾਨ ਖ੍ਰੀਦਣ ਲਈ ਦੁਪਿਹਰ ਵੇਲੇ ਬਾਜ਼ਾਰ ਨੂੰ ਜਾ ਰਿਹਾ ਸੀ। ਜਿਉਂ ਹੀ ਉਹ ਪਿੰਡ ਸਰੀਂਹ ਦੇ ਲਾਗੇ ਹੀ ਜੀਆਰਡੀ ਹਾਊਸ ਨਜ਼ਦੀਕ ਪਹੁੰਚਿਆ ਤਾਂ ਇੱਕ ਟਰੈਕਟਰ ਚਾਲਕ ਨੇ ਆਪਣਾ ਟਰੈਕਟਰ ਉਸਦੀ ਕਾਰ ਅੱਗੇ ਰੋਕ ਦਿੱਤਾ। ਨਾਲ ਹੀ ਇੱਕ ਮਹਿੰਦਰਾ ਕਾਰ ਅਤੇ ਮੋਟਰਸਾਇਕਲ ’ਤੇ ਸਵਾਰ ਅਣਪਛਾਤੇ ਲੋਕਾਂ ਨੇ ਉਸ ਨੂੰ ਆ ਕੇ ਘੇਰ ਲਿਆ। Ludhiana News

ਹੁਸੈਨ ਮੁਤਾਬਕ ਟਰੈਕਟਰ, ਮਹਿੰਦਰਾ ਕਾਰ ਅਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਵਿਅਕਤੀਆਂ ਨੇ ਆਉਂਦਿਆਂ ਹੀ ਉਸ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਉਸਨੂੰ ਗੱਡੀ ’ਚ ਬਾਹਰ ਖਿੱਚ ਲਿਆ। ਜਦ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਅਣਪਛਾਤੇ ਲੁਟੇਰਿਆਂ ਨੇ ਉਸ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਜਖ਼ਮੀ ਕਰ ਦਿੱਤਾ ਅਤੇ ਉਸਦੀ ਗੱਲੀ ’ਚ ਪਿਆ ਨਗਦੀ ਵਾਲਾ ਬੈਗ ਚੁੱਕ ਕੇ ਫ਼ਰਾਰ ਹੋ ਗਏ।

Ludhiana News

ਜਿਸ ਪਿੱਛੋਂ ਉਸਨੇ ਆਪਣੀ ਨਾਲ ਹੋਈ ਲੁੱਟ ਤੇ ਕੁੱਟਮਾਰ ਦੀ ਸੂਚਨਾ ਪੁਲਿਸ ਨੂੰ ਦਿੱਤੀ। ਆਜ਼ਿਮ ਹੁਸੈਨ ਦੇ ਦੱਸਣ ਮੁਤਾਬਕ ਲੁਟੇਰੇ ਜਿਸ ਬੈਗ ਨੂੰ ਉਸਦੀ ਗੱਡੀ ਵਿੱਚੋਂ ਲੈ ਗਏ, ਉਸ ਵਿੱਚ 4.50 ਲੱਖ ਰੁਪਏ ਦੀ ਨਕਦੀ ਸੀ। ਮਾਮਲੇ ਦੇ ਤਫ਼ਤੀਸੀ ਅਫ਼ਸਰ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਥਾਣਾ ਡੇਹਲੋਂ ਦੀ ਪੁਲਿਸ ਨੇ ਆਜ਼ਿਮ ਹੁਸੈਨ ਦੀ ਸ਼ਿਕਾਇਤ ’ਤੇ ਨਾਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਘਟਨਾ ਸਥਾਨ ਤੇ ਆਸ- ਪਾਸ ਦੇ ਇਲਾਕੇ ’ਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲਈ ਜਾ ਰਹੀ ਹੈ। ਜਿਸ ਦੇ ਅਧਾਰ ’ਤੇ ਜਲਦ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।