Punjab Railway News: ਚਡੀਗੜ੍ਹ। ਤਿਉਹਾਰਾਂ ਦੇ ਸੀਜ਼ਨ ’ਚ ਚੰਡੀਗੜ੍ਹ ਨੂੰ ਦੋ ਹੋਰ ਸਪੈਸ਼ਲ ਰੇਲ ਗੱਡੀਆਂ ਮਿਲੀਆਂ ਹਨ। ਇਸ ਵਾਰ ਚੰਡੀਗੜ੍ਹ ਨੂੰ ਚਾਰ ਸਪੈਸ਼ਲ ਗੱਡੀਆਂ ਮਿਲ ਗਈਆਂ ਹਨ। ਇਹ ਪਹਿਲੀ ਵਾਰ ਹੈ ਕਿ ਚੰਡੀਗੜ੍ਹ ਨੂੰ ਇੰਨੀਆਂ ਜ਼ਿਆਦਾ ਰੇਲ ਗੱਡੀਆਂ ਮਿਲੀਆਂ ਹਨ, ਜਦੋਂ ਕਿ ਇਸ ਤੋਂ ਪਹਿਲਾਂ ਸਿਰਫ਼ ਚੰਡੀਗੜ੍ਹ-ਗੌਰਖਪੁਰ ਵਿਸ਼ੇਸ਼ ਰੇਲਗੱਡੀ ਹੀ ਮਿਲਦੀ ਸੀ। ਰੇਲਵੇ ਬੋਰਡ ਨੇ ਇਹ ਫ਼ੈਸਲਾ ਰੁਟੀਨ ਰੇਲਗੱਡੀਆਂ ’ਚ ਜ਼ਿਆਦਾ ਵੇਟਿੰਗ ਹੋਣ ਕਾਰਨ ਲਿਆ ਹੈ।
Read Also : Indian Railways News: ਖੁਸ਼ਖਬਰੀ, ਭਾਰਤੀ ਰੇਲ ਵਿਭਾਗ ਇਨ੍ਹਾਂ ਸ਼ਹਿਰਾਂ ’ਚ ਵਿਛਾਵੇਗਾ 137 ਕਿਲੋਮੀਟਰ ਨਵੀਂ ਰੇਲਵੇ ਲਾਈ…
ਇਹ ਦੋਵੇਂ ਗੱਡੀਆਂ 28 ਅਕਤੂਬਰ ਤੋਂ 5 ਨਵੰਬਰ ਤੱਕ ਚੱਲਣਗੀਆਂ। ਅੰਬਾਲਾ ਮੰਡਲ ਦੇ ਡੀ.ਆਰ.ਐੱਮ. ਮਨਦੀਪ ਸਿੰਘ ਭਾਟੀਆ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਗੋਰਖਪੁਰ ਤੇ ਨੰਗਲ ਡੈਮ ਤੋਂ ਵਾਰਾਣਸੀ ਦੋਵੇਂ ਵਿਸ਼ੇਸ਼ ਰੇਲ ਗੱਡੀਆਂ ਦੇ ਭਰ ਜਾਣ ਤੋਂ ਬਾਅਦ ਸ਼੍ਰੀਮਾਤਾ ਵੈਸ਼ਨੋ ਦੇਵੀ-ਨਿਊ ਬੋਂਗਾਈਗਾਂਵ ਅਤੇ ਜੰਮੂ ਤਵੀ-ਲਖਨਊ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। Punjab Railway News
ਸ਼੍ਰੀਮਾਤਾ ਵੈਸ਼ਨੋ ਦੇਵੀ-ਨਿਊ ਬੋਂਗਾਈਗਾਂਵ ਸਪੈਸ਼ਲ ਰੇਲ ਗੱਡੀ | Punjab Railway News
ਗੱਡੀ ਨੰਬਰ 04680 ਸ਼੍ਰਰੀਮਾਤਾ ਵੈਸ਼ਨੋ ਦੇਵੀ-ਨਿਊ ਬੋਂਗਾਈਗਾਂਵ ਸਪੈਸ਼ਲ ਗੱਡੀ 28 ਅਕਤੂਬਰ ਅਤੇ 2 ਨਵੰਬਰ ਨੂੰ ਸ਼ਾਮ 6.40 ਵਜੇ ਸ਼੍ਰੀਮਾਤਾ ਵੈਸ਼ਨੋ ਦੇਵੀ ਤੋਂ ਚੱਲੇਗੀ। ਅਗਲੇ ਦਿਨ ਇਹ ਸਵੇਰੇ 4.15 ਵਜੇ ਚੰਡੀਗੜ੍ਹ ਤੇ 5 ਵਜੇ ਅੰਬਾਲਾ ਪਹੁੰਚੇਗੀ। ਇਹ ਅਗਲੇ ਦਿਨ ਸ਼ਾਮ 4.20 ਵਜੇ ਨਿਊ ਬੋਂਗਾਈਗਾਂਵ ਪਹੁੰਚੇਗੀ। ਇਹ ਗੱਡੀ ਸ਼੍ਰਰੀਮਾਤਾ ਵੈਸ਼ਨੋ ਦੇਵੀ, ਜੰਮੂਤਵੀ, ਪਠਾਨਕੋਟ ਕੈਂਟ, ਜਲੰਧਰ ਕੈਂਟ, ਸਾਹਨੇਵਾਲ, ਚੰਡੀਗੜ੍ਹ, ਅੰਬਾਲਾ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋੜਾ, ਬਸਤੀ, ਗੋਰਖਪੁਰ, ਛਪਰਾ, ਹਾਜੀਪੁਰ, ਬਰੌਨੀ, ਬੇਗੂਸਰਾਏ, ਖਗੜੀਆ, ਕਟਿਹਾਰ ਅਤੇ ਕਿਸ਼ਨਗੰਜ ਤੇ ਨਵਾਂ ਬੋਂਗਾਈਗਾਂਵ ਪਹੁੰਚੇਗੀ। Punjab Railway News
Read Also : Punjab News: ਪੰਜਾਬ ਰੋਡਵੇਜ ‘ਚ ਸਫਰ ਕਰਨ ਵਾਲੇ ਯਾਤਰੂ 2 ਘੰਟੇ ਕਿਉਂ ਹੁੰਦੇ ਰਹੇ ਖੱਜਲ-ਖੁਆਰ, ਜਾਣੋ ਕਾਰਨ
ਜੰਮੂਤਵੀ-ਲਖਨਊ ਸਪੈਸ਼ਲ ਗੱਡੀ | Punjab Railway News
ਗੱਡੀ ਨੰਬਰ 04608 ਜੰਮੂ ਤਵੀ-ਲਖਨਊ ਸਪੈਸ਼ਲ ਗੱਡੀ 30 ਅਕਤੂਬਰ ਤੇ 4 ਨਵੰਬਰ ਨੂੰ ਚੱਲੇਗੀ। ਇਹ ਗੱਡੀ ਜੰਮੂ ਤਵੀ ਤੋਂ ਰਾਤ 8.20 ਵਜੇ ਰਵਾਨਾ ਹੋਵੇਗੀ ਤੇ ਸਵੇਰੇ 4.05 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਅਗਲੇ ਦਿਨ ਸ਼ਾਮ 4.55 ਵਜੇ ਲਖਨਊ ਪਹੁੰਚੇਗੀ। ਵਾਪਸੀ ਵਿਚ ਗੱਡੀ ਨੰਬਰ 04607 ਲਖਨਊ ਤੋਂ ਸ਼ਾਮ 7.10 ਵਜੇ ਚੱਲੇਗੀ। ਇਹ ਗੱਡੀ ਜੰਮੂਤਵੀ, ਪਠਾਨਕੋਟ, ਜਲੰਧਰ ਕੈਂਟ, ਚੰਡੀਗੜ੍ਹ, ਅੰਬਾਲਾ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਹਰਦੋਈ ਤੇ ਲਖਨਊ ਜਾਵੇਗੀ।