ਜਬਲਪੁਰ (ਏਜੰਸੀ)। Jabalpur Ordnance Factory Blast: ਜਬਲਪੁਰ ਦੀ ਆਰਡੀਨੈਂਸ ਫੈਕਟਰੀ ਖਮਾਰੀਆ ’ਚ ਮੰਗਲਵਾਰ ਸਵੇਰੇ ਜ਼ਬਰਦਸਤ ਧਮਾਕਾ ਹੋਇਆ। ਇਸ ’ਚ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। 10 ਤੋਂ ਜ਼ਿਆਦਾ ਜਖਮੀ ਹੋਏ ਹਨ। ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫੈਕਟਰੀ ਪ੍ਰਬੰਧਕਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਧਮਾਕਾ ਫੈਕਟਰੀ ਦੇ ਐਫ-6 ਸੈਕਸ਼ਨ ਦੀ ਬਿਲਡਿੰਗ ਨੰਬਰ 200 ’ਚ ਹੋਇਆ। ਮੌਕੇ ’ਤੇ ਫੈਕਟਰੀ ਦੇ ਜਨਰਲ ਮੈਨੇਜਰ ਤੇ ਹੋਰ ਅਧਿਕਾਰੀ ਮੌਜ਼ੂਦ ਹਨ।
Read This : BRICS Summit: ਲੰਮੇ ਸਮੇਂ ਬਾਅਦ ਭਾਰਤ-ਚੀਨ ਦਾ ਹੋਇਆ ਸਮਝੌਤਾ
ਛਾਉਣੀ ਦੇ ਵਿਧਾਇਕ ਅਸ਼ੋਕ ਰੋਹਾਨੀ ਜ਼ਖਮੀਆਂ ਨੂੰ ਵੇਖਣ ਲਈ ਖਮਾਰੀਆ ਦੇ ਹਸਪਤਾਲ ਪੁੱਜੇ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ’ਚ ਅਲੈਗਜ਼ੈਂਡਰ ਟੋਪੋ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਰਣਵੀਰ ਕੁਮਾਰ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਸ਼ਿਆਮਲ ਠਾਕੁਰ ਤੇ ਚੰਦਨ ਕੁਮਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ’ਚ ਕੁਮਾਰ ਗੌਰਵ, ਸੁਨੀਲ ਕੁਮਾਰ, ਉਮੇਸ਼ ਮੌਰਿਆ, ਪ੍ਰਵੀਨ ਦੱਤਾ, ਕ੍ਰਿਸ਼ਨ ਪਾਲ, ਐਸਕੇ ਮੰਡਲ ਤੇ ਰਾਮਜੀ ਸ਼ਾਮਲ ਹਨ।
ਬੰਬ ਭਰਨ ਦੌਰਾਨ ਹੋਇਆ ਧਮਾਕਾ | Jabalpur Ordnance Factory Blast
ਮਿਲੀ ਜਾਣਕਾਰੀ ਮੁਤਾਬਕ ਫੈਕਟਰੀ ਦੇ ਐੱਫ-6 ਸੈਕਸ਼ਨ ’ਚ ਬੰਬ ਭਰਨ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਹਾਈਡ੍ਰੌਲਿਕ ਸਿਸਟਮ ’ਚ ਅਚਾਨਕ ਧਮਾਕਾ ਹੋ ਗਿਆ। ਧਮਾਕਾ ਕਿਵੇਂ ਹੋਇਆ ਤੇ ਕਿਸ ਦੀ ਲਾਪਰਵਾਹੀ ਇਸ ਲਈ ਜ਼ਿੰਮੇਵਾਰ ਹੈ, ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। Jabalpur Ordnance Factory Blast