Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਇਹ ਹੁਣ ਵਿੱਦਿਆ ਦੇ ਮੰਦਰਾਂ ਨੂੰ ਵੀ ਨਹੀਂ ਬਖ਼ਸ ਰਹੇ। ਤਾਜ਼ਾ ਮਾਮਲੇ ’ਚ ਚੋਰਾਂ ਨੇ ਇੱਕ ਸਕੂਲ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਸਕੂਲ ’ਚ ਲੋਹੇ ਦੀ ਘੰਟੀ ਤੱਕ ਵੀ ਨਹੀਂ ਛੱਡੀ। ਪੁਲਿਸ ਨੇ ਸ਼ਿਕਾਇਤ ਮਿਲਣ ’ਤੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
Êਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਨੀਤਾ ਰਾਣੀ ਪਤਨੀ ਸ਼ਰਨਜੀਤ ਸਿੰਘ ਵਾਸੀ ਸਾਇਆ ਕਲਾਂ ਨੇ ਦੱਸਿਆ ਕਿ ਉਹ ਸਰਕਾਰੀ ਹਾਈ ਸਕੂਲ ਜੜਤੌਲੀ (ਲੁਧਿਆਣਾ) ਵਿਖੇ ਬਤੌਰ ਹੈੱਡ ਮਾਸਟਰ ਡਿਊਟੀ ਕਰਦੀ ਹੈ। ਉਨ੍ਹਾਂ ਦੱਸਿਆ ਕਿ 17 ਅਕਤੂਬਰ ਨੂੰ ਉਹ ਰੋਜਾਨਾਂ ਵਾਂਗ ਹੀ ਛੁੱਟੀ ਤੋਂ ਬਾਅਦ ਸਕੂਲ ਨੂੰ ਤਾਲਾ ਲਗਾ ਕੇ ਗਏ ਸਨ ਪਰ ਉਸੇ ਰਾਤ ਰਾਤ ਕੁੱਝ ਨਾਮਲੂਮ ਵਿਅਕਤੀਆਂ ਨੇ ਸਕੂਲ ਨੂੰ ਨਿਸ਼ਾਨਾ ਬਣਾ ਕੇ ਉੱਥੋਂ ਕਾਫ਼ੀ ਸਮਾਨ ਚੋਰੀ ਕਰ ਲਿਆ। Ludhiana News
Read Also : Ludhiana News: ਪਿਛਲੀਆਂ ਸਰਕਾਰਾਂ ਨੇ ਜ਼ੇਲ੍ਹਾਂ ਨੂੰ ਸੁਧਾਰ ਘਰ ਬਣਾਉਣ ’ਚ ਕੋਈ ਵੀ ਕਦਮ ਨਹੀਂ ਚੁੱਕਿਆ
ਜਿਸ ਵਿੱਚ 10-10 ਫੁੱਟ ਦੀਆਂ ਲੋਹੇ ਦੀਆਂ 3 ਪਾਇਪਾਂ, 8 ਫੁੱਟ ਦੀਆਂ ਦੋ ਪਾਇਪਾਂ, ਸੋਲਰ ਸਿਸਟਮ ਦਾ ਅਰਥਿੰਗ ਐਂਟੀਨਾ, ਸੋਲਰ ਸਿਸਟਮ ਦਾ ਇੰਟਵਰਟਰ ਅਤੇ ਵਾਲ ਹੈਗਿੰਗ ਸਟੈਂਡ, ਇੱਕ 5 ਕਿੱਲੋ ਤੇ ਇੱਕ 7 ਕਿੱਲੋ ਵਾਲੇ ਦੋ ਦੇਗੇ, ਟੀ ਪੈਨ 2, ਫਰਾਈ ਪੈਨ ਇੱਕ, ਲੋਹੇ ਦੀ ਭੱਠੀ, ਸਿਲਵਰ ਦੀਆਂ ਦੋ ਵੱਡੀਆਂ ਪਰਾਤਾਂ, 3 ਵੱਡੇ ਦੇਗੇ ਟੱਕਣ ਸਮੇਤ, ਗੈਸ ਸਿਲੰਡਰ ਭਰਿਆ ਹੋਇਆ, 10 ਕਿੱਲੋ ਵਾਲੀ ਛੋਟੀ ਕੜਾਹੀ, ਰਸੋਈ ਦੇ ਸਮਾਨ ਆਦਿ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਪੀਰਡ ਦੀ ਜਾਣਕਾਰੀ ਦੇੇਣ ਜਾਂ ਛੁੱਟੀ ਕਰਨ ਲਈ ਵਜਾਈ ਜਾਣ ਵਾਲੀ ਲੋਹੇ ਦੀ ਘੰਟੀ ਤੱਕ ਵੀ ਨਹੀਂ ਛੱਡੀ। ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਤਫ਼ਤੀਸੀ ਅਫ਼ਸਰ ਕਰਮਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸਕੂਲ ਹੈੱਡ ਮਾਸਟਰ ਅਨੀਤਾ ਰਾਣੀ ਦੀ ਸ਼ਿਕਾਇਤ ’ਤੇ ਨਾਮਲੂਮ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਊਨ੍ਹਾਂ ਕਿਹਾ ਕਿ ਮਾਮਲੇ ’ਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।