Ludhiana News: ਪੁਲਿਸ ਵੱਲੋਂ ਤਿੰਨ ਨੌਜਵਾਨਾ ਖਿਲਾਫ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਦੇ ਦੋਸ਼ ਹੇਠ ਮਾਮਲਾ ਦਰਜ
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਦੁੱਗਰੀ ਦੀ ਪੁਲਿਸ ਵੱਲੋਂ ਤਿੰਨ ਨੌਜਵਾਨਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਨੌਜਵਾਨਾਂ ਵੱਲੋਂ ਮੁਲਾਜ਼ਮਾ ਦੇ ਨਾਲ ਧੱਕਾ ਮੁੱਕੀ ਕਰਦੇ ਹੋਏ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਗਿਆ ਹੈ। ਮੁਦੱਈ ਤੇ ਸਹਾਇਕ ਥਾਣੇਦਾਰ ਗੌਰਵ ਚੰਦੇਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਕੰਧਾਰੀ ਚੌਂਕ ਫੇਸ- 2 ਦੁਗਰੀ ਮੌਜੂਦ ਸਨ।
Read Also : Government News: ਸਰਕਾਰ ਬੱਚਿਆਂ ਨੂੰ ਦੇਵੇਗੀ 1500 ਰੁਪਏ ਪ੍ਰਤੀ ਮਹੀਨਾ, ਇਸ ਤਰ੍ਹਾਂ ਕਰੋ ਅਪਲਾਈ
ਇਸ ਤੋਂ ਦੌਰਾਨ ਇੱਕ ਲੜਕਾ ਆਪਣੇ ਸਪਲੈਂਡਰ ਮੋਟਰਸਾਈਕਲ ਕਿ ਫੋਨ ’ਤੇ ਕਿਸੇ ਨਾਲ ਖੜਾ ਕੇ ਗੱਲਾਂ ਕਰ ਰਿਹਾ ਸੀ, ਜਿਉਂ ਹੀ ਮੁਲਾਜ਼ਮਾਂ ਵੱਲੋਂ ਉਕਤ ਸਰਦਾਰ ਲੜਕੇ ਕੋਲੋਂ ਸ਼ੱਕ ਦੇ ਅਧਾਰ ’ਤੇ ਮੋਟਰਸਾਈਕਲ ਦੇ ਕਾਗਜ ਚੈੱਕ ਕਰਨੇ ਚਾਹੇ ਤਾਂ ਉਹ ਮੁਲਾਜ਼ਮਾ ਨਾਲ ਦੁਰਵਿਹਾਰ ਕਰਨ ਲੱਗਾ। ਨੌਜਵਾਨ ਦੀ ਪਹਿਚਾਨ ਗੁਰਵਿੰਦਰ ਸਿੰਘ ਵਜੋਂ ਹੋਈ ਹੈ, ਜਿਸ ਨੇ ਮੌਕੇ ’ਤੇ ਹੀ ਫੋਨ ਕਰਕੇ ਆਪਣੇ ਸਾਥੀਆਂ ਨੂੰ ਬੁਲਾ ਲਿਆ, ਪਿੱਛੋਂ ਸਾਰਿਆਂ ਨੇ ਪੁਲਿਸ ਨਾਲ ਤਾਂ ਧੱਕਾ ਮੁੱਕੀ ਕਰਦੇ ਹੋਏ ਉਸ ਦੀ ਵਰਦੀ ਦੇ ਗਿਰੇਬਾਨ ਤੇ ਹੱਥ ਪਾਉਂਦੇ ਹੋਏ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ। Ludhiana News
ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਨੇ ਗੁਰਵਿੰਦਰ ਸਿੰਘ ਤੋਂ ਇਲਾਵਾ ਉਸ ਦੇ ਸਾਥੀ ਤਰਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀਆਨ ਬਾਬਾ ਦੀਪ ਸਿੰਘ ਨਗਰ ਦੁੱਗਰੀ (ਲੁਧਿਆਣਾ) ਦੇ ਖਿਲਾਫ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦਾ ਮਾਮਲਾ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਮੌਕੇ ’ਤੇ ਹੀ ਉਕਤ ਤਿੰਨਾਂ ਦੀ ਗ੍ਰਿਫਤਾਰੀ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।