Vidhan Sabha Election : ਗੁਰਦੀਪ ਬਾਠ ਤੇ ਸਮਰਥਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ 24 ਘੰਟਿਆਂ ਦਾ ਅਲਟੀਮੇਟਮ

Vidhan Sabha Election
Vidhan Sabha Election : ਗੁਰਦੀਪ ਬਾਠ ਤੇ ਸਮਰਥਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ 24 ਘੰਟਿਆਂ ਦਾ ਅਲਟੀਮੇਟਮ

ਕਿਹਾ, ਜੇਕਰ ਨਹੀਂ ਬਦਲੀ ਜਾਂਦੀ ਟਿਕਟ ਤਾਂ ਲਿਆ ਜਾ ਸਕਦਾ ਕੋਈ ਵੀ ਫੈਸਲਾ

(ਗੁਰਪ੍ਰੀਤ ਸਿੰਘ) ਬਰਨਾਲਾ। ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮਨੀ ਚੋਣ ਲਈ ਲਈ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਦੇ ਉਮੀਦਵਾਰ ਤੋਂ ਬਾਅਦ ਬਾਗੀ ਸੁਰਾਂ ਵੱਡੇ ਪੱਧਰ ’ਤੇ ਖੜੀਆਂ ਹੋ ਚੁੱਕੀਆਂ ਹਨ। ਅੱਜ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਅਤੇ ਉਹਨਾਂ ਦੇ ਸਮਰਥਕਾਂ ਨੇ ਵੱਡਾ ਇਕੱਠ ਕਰਕੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਇਸ ਸਮੇਂ ਦੇ ਵਿੱਚ ਵਿੱਚ ਪਾਰਟੀ ਵੱਲੋਂ ਟਿਕਟ ਬਦਲੀ ਨਹੀਂ ਜਾਂਦੀ ਤਾਂ ਆਮ ਆਦਮੀ ਪਾਰਟੀ ਦੇ ਸਮਰਥਕ ਤੇ ਟਕਸਾਲੀ ਆਗੂ ਕੋਈ ਵੀ ਫੈਸਲਾ ਲੈ ਸਕਦੇ ਹਨ। Vidhan Sabha Election

ਇਹ ਵੀ ਪੜ੍ਹੋ: Punajb By Election: ਸੰਸਦ ਮੈਂਬਰ ਗੁਰਮੀਤ ਮੀਤ ਹੇਅਰ ਆਪਣੇ ਦੋਸਤ ਹਰਿੰਦਰ ਧਾਲੀਵਾਲ ਨੂੰ ਟਿਕਟ ਦਿਵਾਉਣ ’ਚ ਹੋਏ ਕਾਮਯਾ…

ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਦੋਂ ਨਿਵਾਣ ਵੱਲ ਆਉਣੀ ਸ਼ੁਰੂ ਹੋ ਗਈ ਸੀ ਜਦੋਂ ਉਸਨੇ ਸ਼ਰਾਬ ਦੇ ਕਾਰੋਬਾਰੀਆਂ ਮਲਹੋਤਰੇ ਵਰਗੇ ਆਗੂਆਂ ਨੂੰ ਟਿਕਟਾਂ ਦੇਣੀਆਂ ਆਰੰਭ ਕਰ ਦਿੱਤੀਆਂ ਸਨ। ਹੂ-ਬ-ਹੂ ਉਸੇ ਤਰਜ਼ ’ਤੇ ਆਮ ਆਦਮੀ ਪਾਰਟੀ ਵੱਲੋਂ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਸਵਾਲ ਕੀਤਾ ਕਿ ਬਰਨਾਲਾ ਤੋਂ ਐਲਾਨੇ ਗਈ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਬਾਰੇ ਦੱਸਿਆ ਜਾਵੇ ਉਹ ਪਾਰਟੀ ਲਈ ਕਿੰਨੇ ਕੁ ਸਮਰਪਿਤ ਹਨ। ਹੁਣ ਤੱਕ ਉਹ ਉਨਾਂ ਨੇ ਪਾਰਟੀ ਲਈ ਕੀ ਕੁਝ ਕੀਤਾ ਹੈ।

ਉਹਨਾਂ ਆਖਿਆ ਕਿ ਸੰਸਦ ਮੈਂਬਰ ਦਾ ਦੋਸਤ ਹੋਣਾ ਇਹ ਕੋਈ ਕੰਮ ਨਹੀਂ ਅਤੇ ਨਾ ਹੀ ਕੋਈ ਪ੍ਰਾਪਤੀ ਹੈ ਜਿਸਨੂੰ ਆਧਾਰ ਬਣਾ ਕੇ ਟਿਕਟ ਦਿੱਤੀ ਗਈ ਹੈ ਬਾਠ ਦੇ ਸਮਰਥਕਾਂ ਨੇ ਕਿਹਾ ਕਿ ਜੇਕਰ 24 ਘੰਟੇ ਦੇ ਅੰਦਰ ਅੰਦਰ ਟਿਕਟ ਤਬਦੀਲ ਨਹੀਂ ਹੁੰਦੀ ਤਾਂ ਉਹ ਪਿੰਡਾਂ ਵਿੱਚ ਜਾਣਗੇ ਅਤੇ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜੋ ਵੀ ਫੈਸਲਾ ਹੋਵੇਗਾ ਉਸ ਨੂੰ ਸਵੀਕਾਰ ਕੀਤਾ ਜਾਵੇਗਾ।

ਦੋ ਸਾਲਾਂ ਵਿੱਚ ਉਹਨਾਂ ਨੂੰ ਪਾਰਟੀ ਵਿੱਚ ਅਤੇ ਸਰਕਾਰੀ ਸਮਾਗਮਾਂ ਵਿੱਚ ਦਰਕਿਨਾਰ ਕੀਤਾ ਹੋਇਆ ਹੈ

ਬਾਠ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਉਹਨਾਂ ਨੂੰ ਪਾਰਟੀ ਵਿੱਚ ਅਤੇ ਸਰਕਾਰੀ ਸਮਾਗਮਾਂ ਵਿੱਚ ਦਰਕਿਨਾਰ ਕੀਤਾ ਹੋਇਆ ਹੈ ਉਹ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹੋਣ ਦੇ ਬਾਵਜੂਦ ਵੀ ਕਿਸੇ ਸਰਕਾਰੀ ਸਮਾਗਮ ਵਿੱਚ ਸ਼ਾਮਿਲ ਨਹੀਂ ਹੋ ਰਹੇ। ਉਹਨਾਂ ਆਖਿਆ ਕਿ ਪਿਛਲੇ ਸੱਤ ਸਾਲਾਂ ਤੋਂ ਉਹ ਪਾਰਟੀ ਦੇ ਜਿਲਾ ਪ੍ਰਧਾਨ ਹੋਣ ਦੇ ਨਾਤੇ ਪਾਰਟੀ ਦੀਆਂ ਗਤੀਵਿਧੀਆਂ ਚਲਾ ਰਹੇ ਹਨ ਅਤੇ ਗੁਜਰਾਤ ਹਰਿਆਣਾ ਵਰਗੇ ਸੂਬਿਆਂ ਵਿੱਚ ਜਾ ਕੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਪਰ ਪਾਰਟੀ ਵੱਲੋਂ ਸਿਰਫ ਦੋਸਤੀ ਦੋਸਤਾਨੇ ਨਿਭਾਏ ਜਾ ਰਹੇ ਹਨ ਜਿਸ ਕਾਰਨ ਪਾਰਟੀ ਵਰਕਰਾਂ ਵਿੱਚ ਭਾਰੀ ਨਿਰਾਸ਼ਾ ਹੈ। ਬਾਠ ਨੇ ਕਿਹਾ ਕਿ ਜੋ ਵੀ ਵਰਕਰ ਫੈਸਲਾ ਕਰਨਗੇ ਉਹ 100 ਫੀਸ ਉਹ ਅਨੁਸਾਰ ਹੀ ਕੰਮ ਕਰਨਗੇ ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡਾਂ ਅਤੇ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਪੁੱਜੇ ਹੋਏ ਸਨ।। Vidhan Sabha Election