Clay Lamp: ਮਿੱਟੀ ਦਾ ਦੀਵਾ ਤੇ ਸਾਡਾ ਸੱਭਿਆਚਾਰ!

Clay Lamp
Clay Lamp: ਮਿੱਟੀ ਦਾ ਦੀਵਾ ਤੇ ਸਾਡਾ ਸੱਭਿਆਚਾਰ!

Clay Lamp: ਹਜਾਰਾਂ ਸਾਲ ਪਹਿਲਾਂ ਸਾਡੇ ਪੰਜਾਬ ਤੇ ਭਾਰਤ ਵਿੱਚ ਮਿੱਟੀ ਦੇ ਦੀਵੇ ਦੀ ਖੋਜ ਹੋਈ ਸੀ। ਉਸ ਸਮੇਂ ਇਹ ਵੱਡੀ ਖੋਜ ਸੀ। ਪਹਿਲੇ ਸਮਿਆਂ ’ਚ ਬਿਜਲੀ ਨਹੀਂ ਹੁੰਦੀ ਸੀ। ਲੋਕ ਰਾਤ ਦੇ ਹਨ੍ਹੇਰੇ ’ਚ ਰੌਸ਼ਨੀ ਕਰਨ ਲਈ ਕਈ ਸਾਧਨਾਂ ਦੀ ਵਰਤੋਂ ਕਰਦੇ ਸਨ। ਪਰ ਮਿੱਟੀ ਦੇ ਦੀਵੇ ਦੀ ਖੋਜ ਨੇ ਰਾਤ ਦੇ ਹਨ੍ਹੇਰੇ ਵਿੱਚ ਵੇਖਣ ਲਈ ਬਹੁਤ ਹੀ ਯੋਗਦਾਨ ਦਿੱਤਾ। ਮਿੱਟੀ ਦੇ ਪਹਿਲਾਂ ਕੱਚੇ ਦੀਵੇ ਹੀ ਹੁੰਦੇ ਸਨ। ਹੌਲੀ-ਹੌਲੀ ਮਨੁੱਖ ਨੇ ਇਸ ਮਿੱਟੀ ਦੇ ਦੀਵੇ ਨੂੰ ਅੱਗ ’ਚ ਪਕਾ ਕੇ ਸਖ਼ਤ ਕਰ ਲਿਆ।

ਇਸ ਦੀਵੇ ਵਿੱਚ ਸਰ੍ਹੋਂ ਦਾ ਤੇਲ ਜਾਂ ਦੇਸੀ ਘਿਓ ਪਾ ਕੇ ਫਿਰ ਇਸ ਵਿੱਚ ਕਪਾਹ ਦੇ ਰੂੰ ਦੀ ਬੱਤੀ ਬਣਾ ਕੇ ਪਾਈ ਜਾਂਦੀ ਸੀ। ਇੱਕ ਛੋਟਾ ਦੀਵਾ ਵੀ ਇੱਕ ਵਾਰ ਤੇਲ ਨਾਲ ਭਰ ਕੇ ਜਗਾਉਣ ਤੋਂ ਬਾਅਦ ਘੰਟਾ- ਅੱਧਾ ਘੰਟਾ ਜਗਦਾ ਰਹਿੰਦਾ ਸੀ। ਰਾਤ ਦੇ ਹਨੇ੍ਹਰੇ ਵਿੱਚ ਇਸ ਦੀ ਕਾਫੀ ਰੌਸ਼ਨੀ ਹੁੰਦੀ ਹੈ। ਲੋਕ ਛੋਟੇ ਤੇ ਵੱਡੇ ਦੋਵੇਂ ਅਕਾਰ ਦੇ ਦੀਵੇ ਘਰਾਂ ਵਿੱਚ ਰੱਖਦੇ ਸਨ। Clay Lamp

Read Also : Diwali 2024: ਹੁਣ ਥਾਂ-ਥਾਂ ਨਹੀਂ ਵਿਕਣਗੇ ਪਟਾਕੇ, ਪ੍ਰਸ਼ਾਸਨ ਨੇ ਲਿਆ ਫ਼ੈਸਲਾ, ਦੇਖੋ ਪੂਰੀ ਡਿਟੇਲ

ਹਰ ਘਰ ਸ਼ਾਮ ਨੂੰ ਦੀਵਾ ਬਲਦਾ ਸੀ। ਲੋਕ ਹਰ ਤਰ੍ਹਾਂ ਦਾ ਕੰਮ ਇਸ ਦੀਵੇ ਦੀ ਰੌਸ਼ਨੀ ’ਚ ਹੀ ਕਰਦੇ ਸਨ। ਲੋਕ ਇਸ ਦੀਵੇ ਨਾਲ ਪੜ੍ਹਾਈ ਕਰ ਕੇ ਵੱਡੇ ਅਹੁਦਿਆਂ ’ਤੇ ਪਹੁੰਚੇ ਹਨ। ਇਸ ਦੀਵੇ ਨੂੰ ਲੋਕ ਧਾਰਮਿਕ ਸਥਾਨਾਂ, ਤੇ ਹੋਰ ਕਈ ਥਾਂ ਬਾਲਦੇ ਹਨ। ਕਈ ਤਰ੍ਹਾਂ ਦੇ ਰਸਮੋਂ-ਰਿਵਾਜ਼ ਅੱਜ ਵੀ ਇਸ ਦੀਵੇ ਨੂੰ ਬਾਲ ਕੇ ਹੀ ਪੂਰੇ ਕੀਤੇ ਜਾਂਦੇ ਹਨ। ਇਹ ਦੀਵਾ ਜਨਮ ਤੋਂ ਮੌਤ ਤੱਕ ਮਨੁੱਖ ਦਾ ਸਾਥੀ ਸੀ ਅਤੇ ਅੱਜ ਵੀ ਹੈ। ਅੱਜ ਵੀ ਬਹੁਤ ਥਾਵਾਂ ’ਤੇ ਜਨਮ ਦਿਨ ’ਤੇ ਲੋਕ ਦੀਵਾ ਬਾਲਦੇ ਹਨ।

Clay Lamp

ਮੌਤ ਸਮੇਂ ਅੱਜ ਵੀ ਇਹੀ ਦੀਵਾ-ਬੱਤੀ ਦੇਣ ਦਾ ਰਿਵਾਜ਼ ਹੈ। ਇਹ ਦੀਵਾ ਸਾਡੇ ਸੱਭਿਆਚਾਰ ਦਾ ਅੰਗ ਬਣ ਗਿਆ ਸੀ। ਹਰ ਥਾਂ ਇਹ ਦੀਵਾ ਪ੍ਰਧਾਨ ਸੀ। ਦੀਵੇ ਨੇ ਸਾਡੇ ਸਮਾਜ ਅਤੇ ਸੱਭਿਆਚਾਰ ’ਤੇ ਗਹਿਰੀ ਛਾਪ ਛੱਡੀ। ਹਰ ਧਰਮ, ਜਾਤ ਨੂੰ ਦੀਵੇ ਨੇ ਆਪਣੇ ਨਾਲ ਜੋੜ ਲਿਆ ਸੀ। ਭਗਤਾਂ, ਲੇਖਕਾਂ, ਕਵੀਆਂ ’ਤੇ ਵੀ ਦੀਵਾ ਭਾਰੀ ਰਿਹਾ ਸੀ। ਪੰਜਾਬ ਦੇ ਲੋਕ ਗੀਤਾਂ ਵਿੱਚ ਦੀਵੇ ਨੇ ਆਪਣੀ ਖਾਸ ਥਾਂ ਬਣਾ ਲਈ ਸੀ। ਇਹ ਥਾਂ ਅੱਜ ਵੀ ਬਰਕਰਾਰ ਹੈ। ਬਹੁਤ ਸਾਰੇ ਲੋਕ ਗੀਤ ਦੀਵੇ ਦੇ ਨਾਂਅ ’ਤੇ ਮਸ਼ਹੂਰ ਹੋਏ।

ਦੀਵੇ ਦੀ ਲੌਅ ਵਾਂਗ ਜਿੰਦਗੀ ਦਾ ਖੇਲ ਵੇ,
ਬੁਝ ਗਿਆ ਦੀਵਾ ਜਦੋਂ ਮੁੱਕ ਗਿਆ ਤੇਲ ਵੇ।

ਗੀਤ ਅੱਜ ਵੀ ਮਕਬੂਲ ਹੈ। ਹਿੰਦੀ ਪੰਜਾਬੀ ਲੇਖਕਾਂ ਦੀ ਕਲਮ ਵਿੱਚ ਵੀ ਦੀਵੇ ਨੇ ਖਾਸ ਥਾਂ ਬਣਾਈ ਤੇ ਅੱਜ ਵੀ ਹੈ। ਦੀਵਾਲੀ ਅਤੇ ਹੋਰ ਤਿਉਹਾਰਾਂ ’ਤੇ ਵੀ

ਦੀਵੇ ਨੂੰ ਖਾਸ ਮਾਨਤਾ ਮਿਲੀ ਹੋਈ ਹੈ। ਦੀਵੇ ਨਾਲ ਸਬੰੰਧਿਤ ਕਈ ਗੱਲਾਂ ਬਣੀਆਂ। ਕਈ ਮੁਹਾਵਰੇ ਅਤੇ ਸ਼ਬਦਾਵਲੀ ਦੀਵੇ ਤੋਂ ਬਣੀ ਜਿਵੇਂ, ਦੀਵੇ ਥੱਲੇ ਹਨੇਰਾ, ਮੁਹਾਵਰਾ ਕਾਫੀ ਮਕਬੂਲ ਹੈ। ਲੋਕ ਦੀਵੇ ਦੀ ਤੁਲਨਾ ਅਕਸਰ ਮਨੁੱਖ ਦੀ ਜ਼ਿੰਦਗੀ ਨਾਲ ਵੀ ਕਰਦੇ ਹਨ। ਲੋਕਾਂ ਦੀ ਸੋਚ ਹੈ ਕਿ ਜਿਸ ਤਰ੍ਹਾਂ ਤੇਲ ਮੁੱਕਣ ’ਤੇ ਦੀਵਾ ਬੁਝ ਜਾਂਦਾ ਹੈ, ਉਸੇ ਤਰ੍ਹਾਂ ਹੀ ਸਰੀਰ ’ਚੋਂ ਤੰਦਰੁਸਤੀ ਮੁੱਕ ਜਾਣ ’ਤੇ ਬੰਦਾ ਵੀ ਮੁੱਕ ਜਾਂਦਾ ਹੈ ਭਾਵ ਬੁਢਾਪਾ, ਬਿਮਾਰੀ ਆਉਣ ’ਤੇ ਮਨੁੱਖ ਵੀ ਮਰ ਜਾਂਦਾ ਹੈ।

Clay Lamp

ਇਹ ਵੀ ਮੁਹਾਵਰਾ ਲੋਕ ਆਮ ਵਰਤਦੇ ਹਨ ਕਿ ਦੀਵੇ ਦੀ ਲੋਅ ਰਾਤ ਭਰ..। ਇਸਦਾ ਭਾਵ ਹੈ ਕਿ ਕੁਝ ਕੰਮ ਥੋੜ੍ਹ ਦਿਨੇ ਹੀ ਹੁੰਦੇ ਹਨ। ਕਈ ਵਾਰ ਲੋਕ ਕਿਸੇ ’ਤੇ ਵਿਅੰਗ ਕੱਸਣਾ ਹੋਵੇ ਤਾਂ ਵੀ ਕਹਿੰਦੇ ਹਨ, ਚੱਲ ਦੀਵਾ ਜਿਹਾ ਨਾ ਹੋਵੇ ਤਾਂ..। ਦੀਵਾ ਸਾਡੇ ਸਮਾਜ ਦੀ ਖਾਸ ਜਰੂਰਤ ਤੇ ਪਹਿਚਾਣ ਬਣ ਗਿਆ ਪਰ ਹੁਣ ਹੌਲੀ-ਹੌਲੀ ਦੀਵਾ ਘਰਾਂ ’ਚੋਂ ਲੁਪਤ ਹੋ ਰਿਹਾ ਹੈ। ਘਰਾਂ ’ਚੋਂ ਸਰ੍ਹੋਂ ਦਾ ਤੇਲ ਤੇ ਰੂੰ ਵੀ ਖਤਮ ਹੀ ਹੋ ਗਿਆ ਹੈ। ਹੁਣ ਕੋਈ ਟਾਵਾਂ-ਟਾਵਾਂ ਹੀ ਦੀਵੇ ਬਣਾ ਕੇ ਵੇਚਦੈ। ਦੀਵਾ ਬਣਾਉਣ ਦੀ ਕਲਾ ਵੀ ਖਤਮ ਹੁੰਦੀ ਜਾ ਰਹੀ ਹੈ। ਸਾਨੂੰ ਇਹ ਵਿਰਾਸਤ ਬਚਾਉਣ ਅਤੇ ਸੰਭਾਲਣ ਦੀ ਜਰੂਰਤ ਹੈ। ਜੇਕਰ ਅਸੀਂ ਇਹ ਆਪਣਾ ਪੁਰਾਣਾ ਵਿਰਸਾ ਨਾ ਸੰਭਾਲਿਆ ਤਾਂ ਪੰਜਾਬੀ ਦੇ ਦੀਵੇ ਨਾਲ ਸਬੰੰਧਤ ਮੁਹਾਵਰੇ, ਸ਼ਬਦਾਵਲੀ ਸਦਾ ਲਈ ਲੁਪਤ ਹੋ ਜਾਣਗੇ ਤੇ ਇਹ ਸੱਭ ਨਵੀਂ ਪੀੜ੍ਹੀ ਲਈ ਮੰਦਭਾਗਾ ਹੋਵੇਗਾ।

ਹਰੇਸ਼ ਕੁਮਾਰ ਸੈਣੀ, ਪਠਾਨਕੋਟ।

LEAVE A REPLY

Please enter your comment!
Please enter your name here