Election Results: ਚੋਣ ਕਮਿਸ਼ਨ ਨੇ 288 ਵਿਧਾਨ ਸਭਾ ਸੀਟਾਂ ਵਾਲੇ ਮਹਾਂਰਾਸ਼ਟਰ ਅਤੇ 81 ਵਿਧਾਨ ਸਭਾ ਸੀਟਾਂ ਵਾਲੇ ਝਾਰਖੰਡ ’ਚ ਚੋਣ ਦਾ ਐਲਾਨ ਕਰ ਦਿੱਤਾ ਹੈ। ਮਹਾਂਰਾਸ਼ਟਰ ’ਚ ਇੱਕ ਗੇੜ ’ਚ 20 ਨਵੰਬਰ ਨੂੰ ਵੋਟਾਂ ਪੈਣਗੀਆਂ, ਜਦੋਂ ਕਿ ਝਾਰਖੰਡ ’ਚ ਦੋ ਗੇੜਾਂ ’ਚ 13 ਅਤੇ 20 ਨਵੰਬਰ ਨੂੰ ਨੂੰ ਵੋਟਾਂ ਪੈਣਗੀਆਂ ਅਤੇ 23 ਨਵੰਬਰ ਨੂੰ ਨਤੀਜੇ ਆਉਣਗੇ। ਨਾਲ ਹੀ, 15 ਰਾਜਾਂ ਦੀ 48 ਵਿਧਾਨ ਸਭਾ ਅਤੇ ਦੋ ਲੋਕ ਸਭਾ ਸੀਟਾਂ ’ਤੇ 13 ਅਤੇ 20 ਨਵੰਬਰ ਨੂੰ ਉਪਚੋਣਾਂ ਹੋਣਗੀਆਂ। ਇਨ੍ਹਾਂ ਦੇ ਨਤੀਜੇ ਵੀ 23 ਨਵੰਬਰ ਨੂੰ ਐਲਾਨ ਕੀਤੇ ਜਾਣਗੇ।
ਕੇਰਲ ਦੀ ਚਰਚਿਤ ਲੋਕ ਸਭਾ ਸੀਟ ਵਾਇਨਾਡ ਤੋਂ ਕਾਂਗਰਸ ਨੇ ਪ੍ਰਿਅੰਕਾ ਵਾਡਰਾ ਨੂੰ ਉਮੀਦਵਾਰ ਐਲਾਨ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਦਾ ਐਲਾਨ ਕਰਦਿਆਂ ਮੁੱਖ ਚੋਣ ਕਮਿਸ਼ਨ ਨੇ ਐਗਜ਼ਿਟ ਪੋਲ ’ਤੇ ਦੇਸ਼ ਦੀ ਮੀਡੀਆ ਨੂੰ ਆਤਮਚਿੰਤਨ ਕਰਦਿਆਂ ਜਿੰਮੇਵਾਰੀ ਨਾਲ ਕੰਮ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਨਾਲ ਹੀ, ਉਨ੍ਹਾਂ ਨੇ ਈਵੀਐੱਮ ਨੂੰ ਵੋਟਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਦੱਸਿਆ ਹੈ। Election Results
ਦਰਅਸਲ, ਉਨ੍ਹਾਂ ਨੂੰ ਇਹ ਸਫਾਈ ਇਸ ਲਈ ਦੇਣੀ ਪਈ ਕਿਉਂਕਿ ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਨਤੀਜੇ ਐਲਾਨ ਹੋਣ ਤੋਂ ਬਾਅਦ ਤੋਂ ਹੀ ਐਗਜਿਟ ਪੋਲ ਦੇ ਆਧਾਰ ’ਤੇ ਈਵੀਐਮ ’ਤੇ ਸਵਾਲ ਉਠਣ ਲੱਗੇ ਸਨ। ਇਸ ਬਾਬਤ ਰਾਜੀਵ ਕੁਮਾਰ ਨੇ ਦੋ ਟੁੱਕ ਕਿਹਾ, ਐਗਜਿਟ ਪੋਲ ਬੇਮਤਲਬ ਹੈ। ਉਨ੍ਹਾਂ ਦੋ ਕੋਈ ਅਰਥ ਨਹੀਂ ਹੈ। ਕਿਉਂਕਿ ਹਾਲ ਦੀਆਂ ਚੋਣਾਂ ’ਚ ਜੋ ਰੁਝਾਨ ਟੀਵੀ ਚੈੱਨਲਾਂ ’ਤੇ ਸ਼ੁਰੂ ’ਚ ਦਿੱਤੇ ਗਏ, ਉਹ ਪੂਰੀ ਤਰ੍ਹਾਂ ਆਧਾਰਹੀਣ ਸਨ। ਜਦੋਂ ਕਮਿਸ਼ਨ ਦੀ ਵੈਬਸਾਈਟ ’ਤੇ ਸਾਢੇ 9 ਵਜੇ ਪਹਿਲਾ ਰੁਝਾਨ ਦਿੱਤਾ ਜਾਂਦਾ ਹੈ, ਤਾਂ ਫਿਰ ਟੀਵੀ ਚੈੱਨਲ ਗਿਣਤੀ ਸ਼ੁਰੂ ਹੋਣ ਦੇ 10-15 ਮਿੰਟ ਦੇ ਅੰਦਰ ਕਿਵੇਂ ਰੁਝਾਨ ਦਿਖਾ ਸਕਦੇ ਹਨ? ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਇਹ ਰੁਝਾਨ ਵੀ ਐਗਜਿਟ ਪੋਲ ਦੀ ਤਰ੍ਹਾਂ ਗਲਤ ਸਾਬਤ ਹੁੰਦੇ ਹਨ।
Election Results
ਹਾਲ ਹੀ ’ਚ ਜੰਮੂ-ਕਸ਼ਮੀਰ ਅਤੇ ਹਰਿਆਣਾ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਵੀ ਐਗਜਿਟ ਪੋਲ ਦੇ ਅੰਦਾਜ਼ੇ ਉਲਟੇ ਪਏ ਹਨ। ਹਰਿਆਣਾ ’ਚ ਸਾਰੇ ਚੈੱਨਲ ਕਾਂਗਰਸ ਦੀ ਭਾਰੀ ਬਹੁਮਤ ਨਾਲ ਜਿੱਤ ਦਿਖਾ ਰਹੇ ਸਨ, ਪਰ ਭਾਜਪਾ ਨੇ 48 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ। ਇਸ ਲਈ ਵਿਰੋਧੀ ਧਿਰ ਨੇ ਐਗਜਿਟ ਪੋਲ ਦੇ ਆਧਾਰ ’ਤੇ ਹਰÇਆਣਾ ਦੇ ਨਤੀਜੇ ’ਤੇ ਈਵੀਐਮ ਜਰੀਏ ਸਵਾਲ ਖੜੇ ਕਰ ਦਿੱਤੇ। ਵਿਡੰਬਨਾ ਹੈ ਕਿ ਵਿਰੋਧੀ ਧਿਰ ਉਥੇ ਤਾਂ ਹੱਲਾ ਕਰਦਾ ਹੈ, ਜਿੱਥੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਥੇ ਸ਼ਾਂਤ ਰਹਿੰਦਾ ਹੈ, ਜਿੱਥੋਂ ਉਸ ਨੂੰ ਜਿੱਤ ਮਿਲਦੀ ਹੈ।
ਐਗਜਿਟ ਪੋਲ ਅਤੇ ਈਵੀਐਮ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) ਦੇ ਮੁੱਦੇ ਨੇ ਭਾਰਤੀ ਚੁਣਾਵੀਂ ਦ੍ਰਿਸ਼ ’ਚ ਲਗਾਤਾਰ ਵਿਵਾਦ ਖੜ੍ਹਾ ਕੀਤਾ ਹੈ। ਹਰ ਚੋਣ ਤੋਂ ਬਾਅਦ ਖਾਸ ਕਰਕੇ ਜਦੋਂ ਨਤੀਜਾ ਐਗਜਿਟ ਪੋਲ ਨਾਲ ਨਹੀਂ ਮਿਲਦਾ, ਈਵੀਐਮ ਦੀ ਭਰੋਸੇਯੋਗਤਾ ’ਤੇ ਸਵਾਲ ਉਠਦੇ ਹਨ। ਇਹ ਸਵਾਲ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਈਵੀਐੱਮ ਨੇ ਭਾਰਤ ਦੇ ਲੋਕਤੰਤਰਿਕ ਢਾਂਚੇ ਨੂੰ ਮਜ਼ਬੂਤ ਅਤੇ ਪਾਰਦਰਸ਼ੀ ਬਣਾਉਣ ਦਾ ਕੰਮ ਕੀਤਾ ਹੈ, ਫਿਰ ਵੀ ਕੁਝ ਸਿਆਸੀ ਪਾਰਟੀਆਂ ਅਤੇ ਸੰਗਠਨਾਂ ਵੱਲੋਂ ਇਸ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਹੈ। ਐਗਜਿਟ ਪੋਲ ਚੋਣਾਂ ਤੋਂ ਬਾਅਦ ਜਨਤਾ ਦੇ ਮੂਡ ਨੂੰ ਸਮਝਣ ਦਾ ਇੱਕ ਸਾਧਨ ਹੈ, ਜਿਸ ’ਚ ਸਰਵੇਖਣ ਏਜੰਸੀਆਂ ਵੱਖ ਵੱਖ ਖੇਤਰਾਂ ਤੋਂ ਨਮੂਨੇ ਲੈ ਕੇ ਨਤੀਜਾ ਦਾ ਅੰਦਾਜ਼ਾ ਲਾਉਂਦੀਆਂ ਹਨ।
Election Results
ਹਲਾਂਕਿ, ਇਹ ਮਹਿਜ਼ ਇੱਕ ਅੰਦਾਜ਼ਾ ਹੁੰਦਾ ਹੈ, ਨਾ ਕਿ ਨਤੀਜਾ। ਪਿਛਲੀਆਂ ਕੁਝ ਚੋਣਾਂ ’ਚ ਇਹ ਦੇਖਿਆ ਗਿਆ ਹੈ ਕਿ ਐਗਜਿਟ ਪੋਲ ਦੇ ਅੰਦਾਜ਼ੇ ਵਾਸਤਵਿਕ ਨਤੀਜਿਆਂ ਤੋਂ ਕਾਫੀ ਵੱਖ ਹੁੰਦੇ ਹਨ। ਜਿਵੇਂ, 2024 ਦੀਆਂ ਲੋਕ ਸਭਾ ਚੋਣਾਂ ’ਚ ਜਿਆਦਾਤਰ ਐਗਜਿਟ ਪੋਲ ਨੇ ਭਾਜਪਾ ਨੂੰ ਵੱਡੀ ਜਿੱਤ ਦਿਵਾਈ, ਪਰ ਨਤੀਜਾ ਤੁਲਨਾਤਮਕ ਤੌਰ ’ਤੇ ਕਮਜ਼ੋਰ ਰਹੇ। ਇਸ ਦੇ ਚੱਲਦਿਆਂ ਵਿਰੋਧੀ ਧਿਰ ਨੇ ਐਗਜਿਟ ਪੋਲ ਦੀਆਂ ਗਲਤ ਭਵਿੱਖਬਾਣੀਆਂ ਨੂੰ ਈਵੀਐੱਮ ਦੀ ਛੇੜਛਾੜ ਨਾਲ ਜੋੜ ਕੇ ਦੇਖਣਾ ਸ਼ੁਰੂ ਕਰ ਦਿੱਤਾ।
ਈਵੀਐੱਮ ’ਤੇ ਉਠਦੇ ਸਵਾਲ ਭਾਰਤੀ ਲੋਕਤੰਤਰ ਲਈ ਚਿੰਤਾ ਦਾ ਵਿਸ਼ਾ ਹੈ। ਚੋਣ ਕਮਿਸ਼ਨ ਨੇ ਵਾਰ -ਵਾਰ ਇਹ ਸਪੱਸ਼ਟ ਕੀਤਾ ਹੈ ਕਿ ਈਵੀਐਮ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਦੀ ਸੰਭਾਵਨਾ ਨਹੀਂ ਹੈ। 2000 ਦੇ ਦਹਾਕੇ ਤੋਂ ਈਵੀਐੱਮ ਦੀ ਵਰਤੋਂ ਹੋ ਰਹੀ ਹੈ ਅਤੇ ਭਾਰਤ ਦੀਆਂ ਚੋਦਾਂ ਨੂੰ ਜ਼ਿਆਦਾ ਤੇਜ਼ ਅਤੇ ਨਿਰਪੱਖ ਬਣਾਉਣ ’ਚ ਇਸ ਦੀ ਭੂਮਿਕਾ ਅਹਿਮ ਰਹੀ ਹੈ। ਫਿਰ ਵੀ, ਜਦੋਂ ਚੋਣ ਨਤੀਜੇ ਕਿਸੇ ਪਾਰਟੀ ਦੇ ਪੱਖ ’ਚ ਨਹੀਂ ਆਉਂਦੇ, ਤਾਂ ਈਵੀਐਮ ਨੂੰ ਦੋਸ਼ੀ ਦੱਸਿਆ ਜਾਂਦਾ ਹੈ।
Election Results
ਇਹ ਇੱਕ ਖਤਰਨਾਕ ਆਦਤ ਹੈ ਜੋ ਚੁਣਾਵੀਂ ਪ੍ਰਕਿਰਿਆ ’ਚ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰ ਸਕਦੀ ਹੈ। ਦਰਅਸਲ, ਈਵੀਐਮ ਅਤੇ ਐਗਜਿਟ ਪੋਲ ਵਿਚਕਾਰ ਕੋਈ ਪ੍ਰਤੱਖ ਸਬੰਧ ਨਹੀਂ ਹੈ। ਐਗਜਿਟ ਪੋਲ ਭਵਿੱਖਬਾਣੀਆਂ ਹਨ ਅਤੇ ਇਨ੍ਹਾਂ ਨੂੰ ਨਤੀਜਿਆਂ ਨਾਲ ਜੋੜ ਕੇ ਦੇਖਣਾ ਅਣਉਚਿਤ ਹੈ। ਜੇਕਰ ਐਗਜਿਟ ਪੋਲ ਗਲਤ ਸਾਬਤ ਹੁੰਦੀ ਹੈ, ਤਾਂ ਇਹ ਉਨ੍ਹਾਂ ਸਰਵੇਖਣ ਏਜੰਸੀਆਂ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਉਠਦਾ ਹੈ, ਨਾ ਕਿ ਈਵੀਐਮ ’ਤੇ।
ਵਿਰੋਧੀ ਪਾਰਟੀਆਂ ਨੂੰ ਈਵੀਐਮ ’ਤੇ ਸ਼ੱਕ ਕਰਨ ਦੀ ਬਜਾਇ ਚੁਣਾਵੀਂ ਸੁਧਾਰਾਂ ਅਤੇ ਪਾਰਦਰਸ਼ਿਤਾ ਦੀ ਦਿਸ਼ਾ ’ਚ ਰਚਨਾਤਮਕ ਸੁਝਾਅ ਦੇਣੇ ਚਾਹੀਦੇ ਹਨ। ਨਾਲ ਹੀ, ਮੀਡੀਆ ਨੂੰ ਵੀ ਐਗਜਿਟ ਪੋਲ ਦੇ ਨਤੀਜਿਆਂ ਸਬੰਧੀ ਜਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ, ਤਾਂ ਕਿ ਜਨਤਾ ’ਚ ਭਰਮ ਨਾ ਫੈਲੇ। ਆਖਰ, ਭਾਰਤੀ ਲੋਕਤੰਤਰ ਦੀ ਸਾਖ ਨੂੰ ਬਣਾਈ ਰੱਖਣ ਲਈ ਸਾਨੂੰ ਚੁਣਾਵੀਂ ਪ੍ਰਕਿਰਿਆ ਅਤੇ ਤਕਨੀਕ ’ਚ ਭਰੋਸਾ ਬਣਾਈ ਰੱਖਣਾ ਹੋਵੇਗਾ। ਐਗਜਿਟ ਪੋਲ ਅੰਦਾਜ਼ੇ ਮਾਤਰ ਹੁੰਦੇ ਹਨ, ਜਦੋਂ ਕਿ ਈਵੀਐਂਮ ਵਾਸਤਵਿਕ ਵੋਟਾਂ ਨੂੰ ਗਿਣਤੀ ਦਾ ਸਾਧਨ ਹੈ। ਦੋਵਾਂ ਨੂੰ ਇਕੱਠੇ ਜੋੜ ਕੇ ਦੇਖਣਾ ਅਣਉਚਿਤ ਹੈ।
ਇਹ ਲੇਖਕ ਦੇ ਆਪਣੇ ਵਿਚਾਰ ਹਨ।
ਪ੍ਰਮੋਦ ਭਾਰਗਵ