Farmers Protest: ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਕਿਸਾਨਾਂ ਨੇ ਦਿੱਤਾ ਧਰਨਾ

Farmers Protest
Farmers Protest: ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਕਿਸਾਨਾਂ ਨੇ ਦਿੱਤਾ ਧਰਨਾ

ਸੰਯੁਕਤ ਕਿਸਾਨ ਮੋਰਚਾ, ਆੜਤੀਆਂ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ, ਮਜ਼ਦੂਰ ਯੂਨੀਅਨ, ਮੁਲਾਜ਼ਮ ਯੂਨੀਅਨਾਂ ਵੱਲੋਂ ਝੋਨੇ ਦੀ ਖਰੀਦ ਸਬੰਧੀ ਦਿੱਤਾ ਧਰਨਾ

Farmers Protest: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਸੰਯੁਕਤ ਕਿਸਾਨ ਮੋਰਚਾ, ਆੜਤੀਆਂ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ, ਮਜ਼ਦੂਰ ਯੂਨੀਅਨ, ਮੁਲਾਜ਼ਮ ਯੂਨੀਅਨਾਂ ਫਰੀਦਕੋਟ ਵੱਲੋਂ ਸਾਂਝੇ ਤੌਰ ’ਤੇ ਝੋਨੇ ਦੀ ਖਰੀਦ ਸਬੰਧੀ ਅੱਜ ਫਰੀਦਕੋਟ ਦੇ ਸਾਦਿਕ ਚੋਂਕ ਫਿਰੋਜ਼ਪੁਰ ਰੋਡ ਨੇੜੇ ਦਾਣਾ ਮੰਡੀ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਨੂੰ ਮੁੱਖ ਰੱਖਦੇ ਹੋਏ ਧਰਨਾ ਦਿੱਤਾ। ਧਰਨੇ ਦੌਰਾਨ ਕਿਸਾਨ ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਵੱਲੋਂ ਸੈਲਰਾਂ ਵਿਚ ਪਿਆ ਚੋਲ ਨਾ ਚੱਕਣ ਕਾਰਨ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਮੰਡੀਆਂ ਵਿੱਚ ਝੋਨਾ ਲੈ ਕੇ ਬੈਠੇ ਕਿਸਾਨ, ਮਜ਼ਦੂਰ, ਅਤੇ ਟਰਾਂਸਪੋਰਟ ਬਹੁਤ ਮੁਸ਼ਕਲ ਵਿਚ ਹਨ।

ਜੇਕਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਸੈਲਰਾਂ ਵਿਚ ਪਿਆ ਚੋਲ ਚੁੱਕ ਲੈਂਦੀ ਤਾਂ ਅੱਜ ਝੋਨੇ ਦੀ ਮੰਡੀਆਂ ਵਿੱਚ ਆਈ ਫ਼ਸਲ ਵੇਚਣ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਪਰ ਸਰਕਾਰ ਦੀ ਜਾਣ-ਬੁੱਝ ਕੇ ਕੇ ਸੈਲਰ ਮਾਲਕਾਂ ਨਾਲ਼ ਧੱਕਾ ਕਰ ਰਹੀ ਹੈ ਜਿਸ ਕਾਰਨ ਮੰਡੀਆਂ ਵਿੱਚ ਝੋਨਾ ਚੁਕਾਉਣ ਲਈ ਸਰਕਾਰ ਝੋਨੇ ਦੇ ਭਾਅ ਤਾਂ ਲਾ ਰਹੀ ਹੈ ਪਰ ਬਾਰਦਾਨੇ ਵਿਚ ਨਹੀਂ ਪਾ ਰਹੀ ਕਿਉਂਕਿ ਪੰਜਾਬ ਸਰਕਾਰ ਕੋਲ ਇਸ ਵਾਰ 35% ਬਾਰਦਾਨਾਂ ਹੈ 65% ਬਾਰਦਾਨੇ ਦੀ ਪੂਰਤੀ ਸੈਲਰਾ ਤੋਂ ਪੂਰੀ ਕਰਦੀ ਹੈ ਪਰ ਸ਼ੈਲਰ ਮਾਲਕਾਂ ਦੀਆਂ ਮੰਗਾਂ ਸੈਂਟਰ ਸਰਕਾਰ ਵੱਲੋਂ ਮੰਗੀਆ ਨਹੀਂ ਜਾ ਰਹੀਆਂ।

ਇਹ ਵੀ ਪੜ੍ਹੋ: Electric Vehicles: ਦੁਨੀਆ ਦਾ ਪਹਿਲਾ ਦੇਸ਼ ਜਿੱਥੇ ਨੇ ਪੈਟਰੋਲ ਤੋਂ ਜ਼ਿਆਦਾ ਇਲੈਕਟ੍ਰਿਕ ਵਾਹਨ, ਇਸ ਦੇਸ਼ ਦੀ ਇਸ ਤਰ੍ਹਾਂ …

ਇਸ ਲਈ ਸੈਲਰਾਂ ਮਾਲਕਾਂ ਵੱਲੋਂ ਪੰਜਾਬ ਸਰਕਾਰ ਨੂੰ ਸਾਫ਼ ਇਨਕਾਰ ਕਰ ਦਿੱਤਾ ਹੈ ਕੇ ਸਰਕਾਰ ਆਪਣੀ ਜ਼ਿੰਮੇਵਾਰੀ ਤੇ ਝੋਨਾ ਗੁਦਾਮਾਂ ਵਿੱਚੋਂ ਲਵਾਲੇ ਅਸੀਂ ਆਪਣੀ ਜਿੰਮੇਵਾਰੀ ’ਤੇ ਝੋਨਾ ਨਹੀਂ ਲੜਾਵਾਂਗੇ ਕਿਉਂਕਿ ਸ਼ੈਲਰ ਮਾਲਕਾਂ ਵੱਲੋਂ ਪਹਿਲਾਂ ਹੀ ਘਾਟੇ ਦਾ ਸੌਦਾ ਚੱਲ ਰਿਹਾ ਜੇਕਰ ਸ਼ੈਲਰ ਮਾਲਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਝੋਨਾ ਸੈਲਰਾਂ ਵਿਚ ਨਹੀਂ ਲੱਗੇਗਾ, ਆੜਤੀਆਂ ਵੱਲੋਂ ਸਾਫ਼ ਸ਼ਬਦਾਂ ਵਿਚ ਕਿਹਾ ਕੇ ਜੇਕਰ ਇੰਸਪੈਕਟਰਾਂ ਵੱਲੋਂ ਬੋਲੀ ਲਾ ਕੇ ਮਾਲ ਚੁਕਾਇਆ ਜਾਵੇ ਤਾਂ ਸਾਨੂੰ ਕੋਈ ਦਿੱਕਤ ਨਹੀਂ। Farmers Protest

ਕਿਸਾਨ ਆਗੂਆਂ ਵੱਲੋਂ ਸੰਬੋਧਨ ਕਰਦੇ ਕਿਹਾ ਕੇ ਜੇਕਰ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਵੱਲੋਂ ਸ਼ੈਲਰ ਮਾਲਕਾਂ ਦੀਆਂ ਮੰਗਾਂ, ਆੜਤੀਆਂ ਦੀਆਂ ਮੰਗਾਂ, ਮੰਡੀ ਵਿੱਚ ਕੰਮ ਕਰਦੇ ਮਜ਼ਦੂਰਾਂ ਦੀਆਂ ਮੰਗਾਂ ’ਤੇ ਧਿਆਨ ਨਾ ਦਿੱਤਾ ਤਾਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।

ਧਰਨੇ ਦੌਰਾਨ ਇਨਾਂ ਕਿਸਾਨਾਂ ਆਗੂਆਂ ਨੇ ਵੀ ਕੀਤਾ ਸੰਬੋਧਨ | Farmers Protest

ਧਰਨੇ ਦੌਰਾਨ ਸੰਬੋਧਨ ਕਰਨ ਵਾਲਿਆਂ ਵਿੱਚ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਕੌਮੀ ਕਿਸਾਨ ਯੂਨੀਅਨ, ਸੂਬਾ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਕਾਦੀਆਂ, ਭੁਪਿੰਦਰ ਸਿੰਘ ਚਹਿਲ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਜ਼ੋਰਾਂ ਸਿੰਘ ਭਾਣਾ ਜ਼ਿਲ੍ਹਾ ਜਰਨਲ ਸਕੱਤਰ ਬੀਕੇਯੂ ਡਕੌਂਦਾ ਧਨੇਰ, ਸੁਖਜਿੰਦਰ ਸਿੰਘ ਤੁਬੰੜਭੰਨ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ,ਬੋਹੜ ਸਿੰਘ ਖਾਰਾ ਬਲਾਕ ਪ੍ਰਧਾਨ ਕੋਟਕਪੂਰਾ ਬੀਕੇਯੂ ਲੱਖੋਵਾਲ , ਮੱਖਣ ਸਿੰਘ ਬੀਕੇਯੂ ਰਾਜੇਵਾਲ,ਰਣਜੀਤ ਸਿੰਘ ਭੋਲੂਵਾਲਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਬੰਟੀ ਪ੍ਰਧਾਨ ਤਾਉ ਐਗਰੋ ਆੜਤੀਆਂ ਐਸੋਸੀਏਸ਼ਨ,ਲਾਲੀ ਛਾਬੜਾ ਪ੍ਰਧਾਨ ਆੜਤੀਆਂ ਐਸੋਸੀਏਸ਼ਨ,ਬੱਬੂ ਅਹੁਜਾ ਪ੍ਰਧਾਨ ਆੜਤੀਆਂ ਐਸੋਸੀਏਸ਼ਨ, ਛਿੰਦਾ ਲੇਬਰ ਯੂਨੀਅਨ ਦੇ ਪ੍ਰਧਾਨ, ਸੁਨੀਲ ਦੱਤ ਕਲਰਕ ਸ਼ੈਲਰ ਐਸੋਸੀਏਸ਼ਨ, ਤਾਰਾ ਸਿੰਘ ਭੱਟੀ ਟਰਾਸਪੋਟਰ ਤੇ ਰਣਜੀਤ ਸਿੰਘ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਏਕਤਾ ਆਦਿ  ਨੇ ਵੀ ਸੰਬੋਧਨ ਕੀਤਾ । Farmers Protest

ਇਸ ਮੌਕੇ ਪਹੁੰਚੇ ਆਗੂਆਂ ਵਿੱਚ, ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਕਿੰਗਰਾ ਕੌਮੀ ਕਿਸਾਨ ਯੂਨੀਅਨ, ਰਾਜਬੀਰ ਸਿੰਘ ਗਿੱਲ ਸੰਧਵਾਂ ਸਕੱਤਰ ਜਰਨਲ ਬੀਕੇਯੂ ਕਾਦੀਆਂ, ਸੁਖਦੇਵ ਸਿੰਘ ਬੱਬੀ ਬਰਾੜ ਜ਼ਿਲ੍ਹਾ ਜੁਅੰਇਟ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਹਰਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਬੀਕੇਯੂ ਡਕੌਂਦਾ ਧਨੇਰ , ਜਸਵਿੰਦਰ ਸਿੰਘ ਬੀਕੇਯੂ ਲੱਖੋਵਾਲ, ਹਰਬੰਸ ਸਿੰਘ ਔਲਖ ਕੁੱਲ ਹਿੰਦ ਕਿਸਾਨ ਸਭਾ, ਜਸਵੰਤ ਸਿੰਘ ਕੰਮੇਆਣਾ ਬੀਕੇਯੂ ਕਾਦੀਆਂ,

ਭੁਪਿੰਦਰ ਸਿੰਘ ਕੌਮੀ ਕਿਸਾਨ ਯੂਨੀਅਨ,ਬੋਹੜ ਸਿੰਘ ਪੱਕਾ ਬੀਕੇਯੂ ਡਕੌਂਦਾ ਧਨੇਰ, ਗੋਰਾ ਪਿੱਪਲੀ ਨਰੇਗਾ ਮਜ਼ਦੂਰਾਂ ਯੂਨੀਅਨ, ਜਤਿੰਦਰ ਸਿੰਘ ਭਗਤ ਸਿੰਘ ਸਭਾ, ਅਸ਼ੋਕ ਕੋਸ਼ਿਕ, ਹਰਪ੍ਰੀਤ ਸਿੰਘ ਆੜਤੀਆਂ ਸਾਦਿਕ, ਨਛੱਤਰ ਸਿੰਘ ਨਵਾਂ ਕਿਲਾ ਬੀਕੇਯੂ ਕਾਦੀਆਂ, ਸੁਖਦੇਵ ਸਿੰਘ ਪੱਕਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਦਰਸ਼ਨ ਸਿੰਘ ਕੋਟਸੁਖਿਆ, ਨਛੱਤਰ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਆਦਿ ਹਾਜ਼ਰ ਸਨ। Farmers Protest

LEAVE A REPLY

Please enter your comment!
Please enter your name here