Trump: ਟਰੰਪ ਦਾ ਅਮਰੀਕਾਵਾਦੀ ਪੈਂਤਰਾ

Trump

Trump: ਅਮਰੀਕੀ ਆਗੂ ਤੇ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕ ਉਮੀਦਵਾਰ ਡੋਨਾਲਡ ਟਰੰਪ ਦੇ ਚੋਣ ਪ੍ਰਚਾਰ ਦਾ ਕੇਂਦਰ ਬਿੰਦੂ ਅਮਰੀਕੀਵਾਦ ਬਣ ਗਿਆ ਹੈ। ਉਹ ਪ੍ਰਵਾਸੀਆਂ ਖਿਲਾਫ ਸਖਤ ਐਲਾਨ ਕਰ ਰਹੇ ਹਨ। ਉਹ ਪ੍ਰਵਾਸੀਆਂ ਨੂੰ ਅਮਰੀਕੀ ਲੋਕਾਂ ਦੀਆਂ ਸਮੱਸਿਆਵਾਂ ਦੀ ਜੜ੍ਹ ਦੇ ਤੌਰ ’ਤੇ ਪੇਸ਼ ਕਰ ਰਹੇ ਹਨ। ਸੱਚਾਈ ਇਹ ਹੈ ਕਿ ਪ੍ਰਵਾਸੀਆਂ ਨੇ ਅਮਰੀਕਾ ਦੀ ਉਸਾਰੀ ’ਚ ਵੱਡਾ ਯੋਗਦਾਨ ਪਾਇਆ ਹੈ।

Read Also : Breaking News: ਵੱਡੀ ਖਬਰ, ਮੁੰਬਈ ’ਚ NCP ਨੇਤਾ ਬਾਬਾ ਸਿੱਦੀਕੀ ’ਤੇ ਗੋਲੀਬਾਰੀ, ਹਸਪਤਾਲ ‘ਚ ਇਲਾਜ਼ ਦੌਰਾਨ ਮੌਤ…

ਅਸਲ ’ਚ ਟਰੰਪ ਦੀ ਬਿਆਨਬਾਜ਼ੀ ਉਸ ਅਮਰੀਕੀ ਸੱਭਿਆਚਾਰ ਦੇ ਹੀ ਖਿਲਾਫ ਹੈ ਜਿਸ ਦੀ ਸਿਰਜਣਾ ਅਮਰੀਕੀਆਂ ਨੇ ਬੜੀ ਮਿਹਨਤ ਨਾਲ ਕੀਤੀ ਸੀ। ਦਾਸ ਪ੍ਰਥਾ ਦਾ ਖਾਤਮਾ ਕਰਨ ਵਾਲੇ ਅਮਰੀਕਾ ਨੇ ਸਮੁੱਚੀ ਮਨੁੱਖਤਾ ਲਈ ਸਮਾਨਤਾ, ਭਾਈਚਾਰੇ ਤੇ ਲੋਕਤੰਤਰ ਦਾ ਸੰਦੇਸ਼ ਦਿੱਤਾ ਸੀ। ਮਨੁੱਖੀ ਅਧਿਕਾਰਾਂ ਦੀ ਅਵਾਜ਼ ਅਮਰੀਕਾ ਵੱਲੋਂ ਹੀ ਉਠਾਈ ਗਈ ਸੀ। ਟਰੰਪ ਦਾ ਅਮਰੀਕਾਵਾਦ ਮਾਨਵਵਾਦੀ ਅਮਰੀਕਾ ਨਾਲੋਂ ਬਿਲਕੁੱਲ ਵੱਖਰਾ ਹੈ। ਅਮਰੀਕਾ ਉਹੀ ਦੇਸ਼ ਹੈ ਜਿਸ ਨੇ ਪੂਰੀ ਦੁਨੀਆ ’ਚੋਂ ਅੱਤਵਾਦ ਖਤਮ ਕਰਨ ਦੀ ਮੁਹਿੰਮ ਚਲਾਈ ਹੈ। Trump

ਅਮਰੀਕਾ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਹਮਾਇਤੀ ਦੇਸ਼ ਮੰਨਿਆ ਜਾਂਦਾ ਹੈ। ਭਾਵੇਂ ਪ੍ਰਵਾਸੀਆਂ ਦੀਆਂ ਵੋਟਾਂ ਅਮਰੀਕੀ ਮੂਲ ਦੇ ਲੋਕਾਂ ਨਾਲੋਂ ਘੱਟ ਹਨ ਫਿਰ ਵੀ ਟਰੰਪ ਦੀ ਬਿਆਨਬਾਜ਼ੀ ਆਮ ਅਮਰੀਕੀਆਂ ਨੂੰ ਹਜ਼ਮ ਹੋਣ ਵਾਲੀ ਨਹੀਂ। ਨਸਲੀ ਟਕਰਾਅ ਅਮਰੀਕਾ ’ਚ ਪਹਿਲਾਂ ਹੀ ਬਹੁਤ ਰਹਿ ਚੁੱਕਾ ਹੈ। ਪ੍ਰਵਾਸੀਆਂ ’ਤੇ ਹਮਲਿਆਂ ਦੀਆਂ ਅਣਗਿਣਤ ਘਟਨਾਵਾਂ ਵਾਪਰ ਚੁੱਕੀਆਂ ਹਨ। ਜ਼ਰੂਰਤ ਹੈ ਕਿ ਹਿੰਸਾ ਰੋਕਣ ਦੀ, ਨਾ ਕਿ ਬਲਦੀ ’ਤੇ ਤੇਲ ਪਾਉਣ ਦੀ। ਅਮਰੀਕਾ ਦਾ ਮਾਨਵਵਾਦੀ ਸੱਭਿਆਚਾਰ ਬਰਕਰਾਰ ਰਹਿਣਾ ਚਾਹੀਦਾ ਹੈ। ਦੁਨੀਆ ਦੇ ਕਈ ਦੇਸ਼ਾਂ ’ਚ ਪਹਿਲਾਂ ਹੀ ਰੰਗਾਂ ਨਸਲਾਂ ਦੇ ਨਾਂਅ ’ਤੇ ਟਕਰਾਅ ਚੱਲ ਰਿਹਾ ਹੈ। ਅਮਰੀਕਾ ’ਚ ਕਿਸੇ ਨਵੇਂ ਟਕਰਾਅ ਦਾ ਮਾਹੌਲ ਹੋਰਨਾਂ ਦੇਸ਼ਾਂ ’ਚ ਪੈਦਾ ਹੋਏ ਟਕਰਾਅ ਨੂੰ ਹੋਰ ਹਵਾ ਨਾ ਦੇਵੇ, ਇਸ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।