Dussehra 2024: ਨੇਕੀ ਦੀ ਬਦੀ ’ਤੇ ਜਿੱਤ : ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਕੀਤੇ ਅਗਨਭੇਂਟ

Dussehra 2024
ਦੁਸ਼ਹਿਰੇ ਦੇ ਤਿਉਹਾਰ ਮੌਕੇ ਰਾਵਣ ਦਾ ਪੁਤਲਾ ਸੜਦਾ ਹੋਇਆ, ਬਜਾਰ ’ਚੋਂ ਦੀ ਨਿੱਕਲ ਰਹੀ ਸ਼੍ਰੀ ਰਾਮ ਚੰਦਰ ਜੀ ਦੀ ਸ਼ੋਭਾ ਯਾਤਰਾ ਦੀ ਹਲਕਾ ਵਿਧਾਇਕ ਗੈਰੀ ਬੜਿੰਗ ਅਗਵਾਈ ਕਰਦੇ ਹੋਏ। ਤਸਵੀਰਾਂ : ਅਨਿਲ ਲੁਟਾਵਾ

ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਨੇ ਲਾਈ ਪੁਤਲਿਆਂ ਨੂੰ ਅੱਗ | Dussehra 2024

ਅਮਲੋਹ (ਅਨਿਲ ਲੁਟਾਵਾ)। Dussehra 2024: ਨੇਕੀ ਦੀ ਬਦੀ ’ਤੇ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਅਮਲੋਹ ’ਚ ਧੂਮਧਾਮ ਨਾਲ ਮਨਾਇਆ ਗਿਆ। ਜੈ ਸ਼੍ਰੀ ਰਾਮ ਦੁਸ਼ਹਿਰਾ ਕਮੇਟੀ ਅਮਲੋਹ ਦੀ ਅਗਵਾਈ ’ਚ ਅਮਲੋਹ ਦੀਆਂ ਸਮੂਹ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਵਾਰ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਤਿਆਰ ਕੀਤੇ ਗਏ ਜੋ ਕਿ ਦਰਸ਼ਕਾਂ ਦੇ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਸ਼ਹਿਰ ਦੇ ਬਜਾਰਾਂ ’ਚ ਦੀ ਸ਼੍ਰੀ ਰਾਮ ਚੰਦਰ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਬਜਾਰਾਂ ’ਚ ਦੀ ਹੁੰਦੀ ਹੋਈ ਸਰਕਾਰੀ ਐਂਮੀਨੇਸ ਸਕੂਲ (ਲੜਕੇ) ਦੇ ਗਰਾਊਂਡ ’ਚ ਖਤਮ ਹੋਈ।

Read This : ਦੀਵਾਲੀ ਤੋਂ ਪਹਿਲਾਂ ਸਰਕਾਰ ਨੇ ਦਿੱਤਾ ਮੁਲਾਜ਼ਮਾਂ ਨੂੰ ਇਹ ਵੱਡਾ ਤੋਹਫਾ! ਵੇਖੋ

ਜਿੱਥੇ ਸ਼੍ਰੀ ਰਾਮ ਕਲਾ ਮੰਚ ਦੇ ਕਲਾਕਾਰਾਂ ਵੱਲੋਂ ਸ਼੍ਰੀ ਰਾਮ ਚੰਦਰ ਤੇ ਰਾਵਣ ਦੇ ਸੀਨ ਨੂੰ ਦਿਖਾਇਆ। ਇਸ ਦੌਰਾਨ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਥੇ ਹੀ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਤੇ ਮਾਰਕੀਟ ਕਮੇਟੀ ਦੇ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਤੇ ਵਿਧਾਇਕ ਗੈਰੀ ਬੜਿੰਗ ਦੇ ਭਰਾ ਮਨਿੰਦਰ ਸਿੰਘ ਮਨੀ ਬੜਿੰਗ ਨੇ ਪੁਤਲਿਆਂ ਨੂੰ ਅਗਨੀ ਭੇਂਟ ਕੀਤਾ। Dussehra 2024

ਇਸ ਮੌਕੇ ਹਜਾਰਾਂ ਦੀ ਤਦਾਦ ’ਚ ਪਹੁੰਚੇ ਲੋਕਾਂ ਦਾ ਪੰਜਾਬ ਦੇ ਮਸ਼ਹੂਰ ਕਲਾਕਾਰ ਹਰਜੀਤ ਹਰਮਨ ਨੇ ਸੱਭਿਆਚਾਰਕ ਗੀਤਾਂ ਨਾਲ ਮੰਨੋਰੰਜਨ ਕੀਤਾ। ਇਸ ਮੌਕੇ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਸ਼ਵਨੀ ਅਬਰੋਲ ਤੇ ਮੀਤ ਪ੍ਰਧਾਨ ਅਸ਼ੀਸ ਜਿੰਦਲ ਨੇ ਦੁਸ਼ਹਿਰਾ ਵੇਖਣ ਆਏ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਿਕੰਦਰ ਸਿੰਘ ਗੋਗੀ, ਰੁਪਿੰਦਰ ਜਿੰਦਲ, ਸੰਜੀਵ ਜਿੰਦਲ, ਰਾਕੇਸ਼ ਥੋਰ, ਰਾਜੇਸ਼, ਕੁਲਦੀਪ ਦੀਪਾ, ਐਡ.ਅਮਰੀਕ ਸਿੰਘ ਔਲਖ, ਦਰਸ਼ਨ ਚੀਮਾ, ਮਾਸਟਰ ਰਾਜੇਸ਼ ਕੁਮਾਰ, ਪਾਲੀ ਅਰੋੜਾ ਤੇ ਸ਼ਹਿਰ ਦੇ ਪਤਵੰਤੇ ਹਾਜਰ ਸਨ।

LEAVE A REPLY

Please enter your comment!
Please enter your name here