Health Tips: ਦਿਮਾਗ ਨੂੰ ਰਿਲੈਕਸ ਦਿਵਾਉਣ ਲਈ ਇਸ ਸੁਆਦਲੇ ਸ਼ੇਕ ਦਾ ਨਹੀਂ ਕੋਈ ਤੋੜ

Health Tips

Health Tips: ਗਰਮੀਆਂ ਦੀ ਤਪਦੀ ਦੁਪਹਿਰ ਹੋਵੇ ਜਾਂ ਇੱਕ ਥਕਾਵਟ ਭਰੀ ਸ਼ਾਮ, ਇੱਕ ਤਾਜ਼ਗੀ ਭਰਿਆ ਡਿ੍ਰੰਕ ਤੁਹਾਡੇ ਮੂਡ ਨੂੰ ਰਿਫ੍ਰੈਸ਼ ਕਰ ਸਕਦਾ ਹੈ। ਜੇਕਰ ਤੁਸੀਂ ਇੱਕ ਅਜਿਹੇ ਡ੍ਰਿੰਕ ਦੀ ਭਾਲ ’ਚ ਹੋ ਜੋ ਨਾ ਸਿਰਫ ਤੁਹਾਡੇ ਸਰੀਰ ਨੂੰ ਤਰੋ-ਤਾਜ਼ਾ ਕਰੇ, ਸਗੋਂ ਤੁਹਾਡੇ ਮਾਈਂਡ ਨੂੰ ਵੀ ਰਿਲੈਕਸ ਕਰੇ, ਤਾਂ ਕੇਸਰ ਕਾਜੂ ਸ਼ੇਕ ਤੁਹਾਡੇ ਲਈ ਇੱਕ ਬਿਹਤਰ ਬਦਲ ਹੋ ਸਕਦਾ ਹੈ। ਇਹ ਨਾ ਸਿਰਫ ਸੁਆਦਲਾ ਹੁੰਦਾ ਹੈ ਸਗੋਂ ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। saffron cashew shake

ਕੇਸਰ ਅਤੇ ਕਾਜੂ ਦੇ ਫਾਇਦੇ | Health Tips

ਕੇਸਰ, ਜਿਸ ਨੂੰ ‘ਸੈਫ੍ਰਾਨ’ ਵੀ ਕਿਹਾ ਜਾਂਦਾ ਹੈ, ਇੱਕ ਕੁਦਰਤੀ ਐਂਟੀਆਕਸੀਡੈਂਟ ਹੈ ਜੋ ਤਣਾਅ ਨੂੰ ਘੱਟ ਕਰਦਾ ਹੈ ਅਤੇ ਮਾਈਂਡ ਨੂੰ ਸ਼ਾਂਤ ਕਰਦਾ ਹੈ। ਇਸ ਦੇ ਨਾਲ ਹੀ, ਇਹ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ। ਉੁਥੇ, ਕਾਜੂ ਪ੍ਰੋਟੀਨ, ਫਾਈਬਰ, ਤੇ ਹੈਲਦੀ ਫੈਟਸ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਤੇ ਦਿਮਾਗ ਨੂੰ ਐਕਟਿਵ ਰੱਖਦਾ ਹੈ।

ਕੇਸਰ-ਕਾਜੂ ਸ਼ੇਕ ਦੀ ਸਮੱਗਰੀ | Health Tips

  • 10-12 ਕਾਜੂ
  • 1/2 ਚਮਚ ਕੇਸਰ
  • 2 ਕੱਪ ਠੰਢਾ ਦੁੱਧ
  • 2-3 ਚਮਚ ਸ਼ੱਕਰ (ਸੁਆਦ ਅਨੁਸਾਰ)
  • 1/4 ਚਮਚ ਇਲਾਇਚੀ ਪਾਊਡਰ
  • ਬਰਫ ਦੇ ਟੁਕੜੇ (ਇੱਛਾ ਅਨੁਸਾਰ)
  • 1 ਚਮਚ ਬਾਦਾਮ ਅਤੇ ਪਿਸਤਾ (ਗਾਰਨੀਸ਼ਿੰਗ ਲਈ)

ਬਣਾਉਣ ਦਾ ਤਰੀਕਾ: | saffron cashew shake

  • ਕੇਸਰ ਭਿਉਂ ਦਿਓ: ਸਭ ਤੋਂ ਪਹਿਲਾਂ 2-3 ਚਮਚ ਗਰਮ ਦੁੱਧ ’ਚ ਕੇਸਰ ਪਾ ਕੇ ਉਸ ਨੂੰ 10-15 ਮਿੰਟ ਲਈ ਭਿਉਂ ਦਿਓ। ਇਸ ਨਾਲ ਕੇਸਰ ਦਾ ਰੰਗ ਅਤੇ ਸਵਾਦ ਚੰਗੀ ਤਰ੍ਹਾਂ ਨਿੱਕਲ ਆਵੇਗਾ।
  • ਕਾਜੂ ਨੂੰ ਪੀਸੋ: ਕਾਜੂ ਨੂੰ ਥੋੜ੍ਹੇ ਜਿਹੇ ਪਾਣੀ ਜਾਂ ਦੁੱਧ ਨਾਲ ਪੀਹ ਕੇ ਉਸ ਦਾ ਗਾੜ੍ਹਾ ਪੇਸਟ ਬਣਾ ਲਓ।
  • ਸ਼ੇਕ ਤਿਆਰ ਕਰੋ: ਇੱਕ ਮਿਕਸਰ ’ਚ ਠੰਢਾ ਦੁੱਧ, ਕਾਜੂ ਦਾ ਪੇਸਟ, ਸ਼ੱਕਰ, ਭਿੱਜਿਆ ਹੋਇਆ ਕੇਸਰ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰ ਲਓ।
  • ਇਲਾਇਚੀ ਦਾ ਤੜਕਾ: ਤਿਆਰ ਸ਼ੇਕ ’ਚ ਇਲਾਇਚੀ ਪਾਊਡਰ ਪਾ ਕੇ ਉਸ ਨੂੰ ਇੱਕ ਵਾਰ ਫਿਰ ਤੋਂ ਮਿਕਸ ਕਰੋ।
  • ਸਰਵ ਕਰੋ: ਸ਼ੇਕ ਨੂੰ ਇੱਕ ਗਲਾਸ ’ਚ ਪਾਓ, ਬਰਫ ਦੇ ਟੁਕੜੇ ਪਾਓ ਅਤੇ ਉੱਪਰੋਂ ਬਾਦਾਮ ਅਤੇ ਪਿਸਤੇ ਨਾਲ ਸਜਾਓ।

ਕੇਸਰ-ਕਾਜੂ ਸ਼ੇਕ ਨਾ ਸਿਰਫ ਸਵਾਦ ’ਚ ਲਾਜ਼ਵਾਬ ਹੈ, ਸਗੋਂ ਇਸ ਨੂੰ ਪੀਣ ਨਾਲ ਤੁਹਾਨੂੰ ਠੰਢਕ ਦਾ ਅਹਿਸਾਸ ਵੀ ਮਿਲੇਗਾ। ਕੇਸਰ ਦਾ ਸ਼ਾਂਤੀਦਾਇਕ ਪ੍ਰਭਾਵ ਤਣਾਅ ਨੂੰ ਘੱਟ ਕਰਦਾ ਹੈ, ਜਦੋਂਕਿ ਕਾਜੂ ਦੀ ਊਰਜਾ ਦੇਣ ਵਾਲੀ ਪ੍ਰਾਪਟੀਜ਼ ਤੁਹਾਨੂੰ ਦਿਨ ਭਰ ਐਕਟਿਵ ਰੱਖਦੀ ਹੈ। ਇਹ ਸ਼ੇਕ ਤੁਹਾਡੇ ਮਾਈਂਡ ਤੇ ਬਾਡੀ ਨੂੰ ਸਹੀ ਸੰਤੁਲਨ ’ਚ ਰੱਖਦਾ ਹੈ, ਜਿਸ ਨਾਲ ਤੁਸੀਂ ਖੁਦ ਨੂੰ ਤਰੋ-ਤਾਜ਼ਾ ਤੇ ਰਿਲੈਕਸ ਮਹਿਸੂਸ ਕਰੋਗੇ। ਤਾਂ ਜੇਕਰ ਤੁਸੀਂ ਇੱਕ ਅਜਿਹੇ ਡ੍ਰਿੰਕ ਦੀ ਭਾਲ ’ਚ ਹੋ ਜੋ ਤੁਹਾਡੀ ਥਕਾਵਟ ਨੂੰ ਪਲ ਭਰ ’ਚ ਦੂਰ ਕਰ ਦੇਵੇ, ਤਾਂ ਇਸ ਕੇਸਰ-ਕਾਜੂ ਸ਼ੇਕ ਨੂੰ ਜ਼ਰੂਰ ਟ੍ਰਾਈ ਕਰੋ।

(ਸੱਚ ਕਹੂੰ ਟੀਮ)

Read Also : Motivational Quotes : ਰੱਦੀ ਨੇ ਦਿਖਾਇਆ ਰਾਹ ਤੇ ਖੜ੍ਹੀ ਕਰ ਦਿੱਤੀ ਕਰੋੜਾਂ ਦੀ ਕੰਪਨੀ

LEAVE A REPLY

Please enter your comment!
Please enter your name here