Ratan Tata Net Worth: ਆਪਣੇ ਪਿੱਛੇ ਕਿੰਨੇ ਕਰੋੜ ਦੀ ਜਾਇਦਾਦ ਛੱਡ ਗਏ ਰਤਨ ਟਾਟਾ?, ਕੌਣ ਹੋਵੇਗਾ ਇਸ ਦਾ ਉੱਤਰਾਅਧਿਕਾਰੀ? ਪੜ੍ਹੋ ਪੂਰੀ ਡਿਟੇਲ…

Ratan Tata Net Worth
Ratan Tata Net Worth: ਆਪਣੇ ਪਿੱਛੇ ਕਿੰਨੇ ਕਰੋੜ ਦੀ ਜਾਇਦਾਦ ਛੱਡ ਗਏ ਰਤਨ ਟਾਟਾ?, ਕੌਣ ਹੋਵੇਗਾ ਇਸ ਦਾ ਉੱਤਰਾਅਧਿਕਾਰੀ? ਪੜ੍ਹੋ ਪੂਰੀ ਡਿਟੇਲ...

ਮੁੰਬਈ ਦੇ ਕੋਲਾਬਾ ਸਥਿਤ ਕਰੀਬ 150 ਕਰੋੜ ਰੁਪਏ ਦੇ ਬੰਗਲੇ ’ਚ ਰਹਿੰਦੇ ਸਨ | Ratan Tata Net Worth

Ratan Tata Net Worth: ਮੁੰਬਈ (ਸੱਚ ਕਹੂੰ ਨਿਊਜ਼)। ਪਦਮ ਵਿਭੂਸ਼ਣ ਤੇ ਪਦਮ ਭੂਸ਼ਣ ਨਾਲ ਸਨਮਾਨਿਤ ਮੰਨੇ ਪ੍ਰਮੰਨੇ ਉਦਯੋਗਪਤੀ ਤੇ ਟਾਟਾ ਸੰਸ ਦੇ ਚੇਅਰਮੈਨ ਰਤਨ ਨਵਲ ਟਾਟਾ ਹੁਣ ਇਸ ਦੁਨੀਆਂ ’ਚ ਨਹੀਂ ਰਹੇ। ਉਮਰ ਦੇ ਨਾਲ ਬਿਮਾਰੀਆਂ ਦੇ ਚੱਲਦਿਆਂ ਬੁੱਧਵਾਰ ਰਾਤ 86 ਸਾਲ ਦੀ ਉਮਰ ’ਚ ਮੁੰਬਈ ਦੇ ਬਰੀਚ ਕੈਂਡ ਹਸਪਤਾਲ ’ਚ ਆਖਰੀ ਸਾਹ ਲਿਆ।

ਜ਼ਿਕਰਯੋਗ ਹੈ ਕਿ ਸੋਮਵਾਰ ਤੜਕੇ ਬਲੱਡ ਪ੍ਰੈਸ਼ਰ ਘੱਟਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਲਿਆਂਦਾ ਗਿਆ ਸੀ। ਉਨ੍ਹਾਂ ਨੂੰ ਆਈਸੀਯੂ ’ਚ ਰੱਖਿਆ ਗਿਆ ਸੀ। ਰਤਨ ਟਾਟਾ ਸਿਰਫ ਇੱਕ ਦਿੱਗਜ਼ ਬਿਜ਼ਨੈਸਮੈਨ ਹੀ ਨਹੀਂ, ਸਗੋਂ ਕਈ ਦਾਨੀ ਕੰਮਾਂ ਲਈ ਮਸ਼ਹੂਰ ਸਨ। ਉਨ੍ਹਾਂ ਨੇ ਰਤਨ ਗਰੁੱਪ ਨੂੰ ਇੰਟਰਨੈਸ਼ਨਲ ਬਰਾਂਡ ਬਣਾਇਆ। ਐਨਾ ਹੀ ਨਹੀਂ, ਆਮ ਲੋਕਾਂ ਲਈ ਉਨ੍ਹਾਂ ਨੇ ਕਈ ਵੱਡੇ ਕੰਮ ਕੀਤੇ। ਰਤਨ ਟਾਟਾ ਆਪਣੇ ਪਿੱਛੇ ਟਾਟਾ ਗਰੁੱਪ ਦਾ ਇੱਕ ਵੱਡਾ ਸਾਮਰਾਜ ਛੱਡ ਗਏ। Ratan Tata Net Worth

ਇਹ ਹਨ ਉਪਲੱਬਧੀਆਂ | Ratan Tata Net Worth

  • ਰਤਨ ਟਾਟਾ ਦੀ ਅਗਵਾਈ ’ਚ ਟਾਟਾ ਗਰੁੱਪ ਦਾ ਮੁਨਾਫਾ 50 ਗੁਣਾ ਤੋਂ ਜ਼ਿਆਦਾ ਵਧਿਆ।
  • 1991 ’ਚ 5.7 ਬਿਲੀਅਨ ਡਾਲਰ ਕਮਾਉਣ ਵਾਲੀ ਕੰਪਨੀ ਦੀ ਕਮਾਈ 2016 ’ਚ ਵਧ ਕੇ 103 ਬਿਲੀਅਨ ਡਾਲਰ ਪਹੁੰਚੀ
  • 121 ਦੇਸ਼ਾਂ ’ਚ ਅੱਠ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਸਮੂਹ।
  • ਟਾਟਾ ਸਮੂਹ ਦੀ ਕੁੱਲ ਜਾਇਦਾਦ 30 ਲੱਖ ਕਰੋੜ
  • ਟਾਟਾ ਸਮੂਹ ਦੀ ਮੁੱਖ ਇਨਵੈਸਟਮੈਂਟ ਹੋਲਡਿੰਗ ਕੰਪਨੀ ਹੈ ਟਾਟਾ ਹੰਸ ਕੰਪਨੀ ਦੇ ਲਾਭ ਟਾਟਾ ਟਰੱਸਟ ਨੂੰ ਜਾਂਦੇ ਹਨ, ਜਿਸਦਾ ਇਸਤੇਮਾਲ ਅਲੱਗ-ਅਲੱਗ ਦਾਨੀ ਕੰਮਾਂ ’ਚ ਹੁੰਦਾ ਹੈ।

ਰਤਨ ਟਾਟਾ ਦੀਆਂ ਆਮ ਨੂੰ ਖਾਸ ਬਣਾਉਣ ਵਾਲੀਆਂ ਗੱਲਾਂ

  • ਜੇਕਰ ਤੁਸੀਂ ਤੇਜ਼ ਚੱਲਣਾ ਚਾਹੁੰਦੇ ਹੋ ਤਾਂ ਇਕੱਲੇ ਚੱਲੋ। ਪਰ ਜੇਕਰ ਤੁਸੀਂ ਦੂਰ ਤੱਕ ਚੱਲਣਾ ਚਾਹੁੰਦੇ ਹੋ, ਤਾਂ ਨਾਲ ਚੱਲੋ।’’
  • ਤੁਹਾਡੀ ਗਲਤੀ ਸਿਰਫ ਤੁਹਾਡੀ ਹੈ, ਤੁਹਾਡੀ ਅਸਫਲਤਾ ਸਿਰਫ ਤੁਹਾਡੀ ਹੈ, ਕਿਸੇ ਨੂੰ ਦੋਸ਼ ਨਾ ਦਿਓ, ਆਪਣੀ ਇਸ ਗਲਤੀ ਤੋਂ ਸਿੱਖੋ ਤੇ ਅੱਗੇ ਵਧੋ।
  • ਮੈਂ ਸਹੀ ਫੈਸਲੇ ਲੈਣ ’ਚ ਵਿਸ਼ਵਾਸ ਨਹੀਂ ਕਰਦਾ। ਮੈਂ ਫੈਸਲਾ ਲੈਂਦਾ ਹਾਂ ਤੇ ਫਿਰ ਉਨ੍ਹਾਂ ਨੂੰ ਸਹੀ ਸਾਬਤ ਕਰ ਦਿੰਦਾ ਹਾਂ।
  • ਲੋਹੇ ਨੂੰ ਕੋਈ ਨਸ਼ਟ ਨਹੀਂ ਕਰ ਸਕਦਾ, ਪਰ ਉਸਦਾ ਆਪਣਾ ਜੰਗ ਨਸ਼ਟ ਕਰ ਸਕਦਾ ਹੈ। ਇਸੇ ਤਰ੍ਹਾਂ, ਕੋਈ ਵੀ ਕਿਸੇ ਵਿਅਕਤੀ ਨੂੰ ਨਸ਼ਟ ਨਹੀਂ ਕਰ ਸਕਦਾ, ਪਰ ਉਸਦੀ ਆਪਣੀ ਮਾਨਸਿਕਤਾ ਉਸਨੂੰ ਨਸ਼ਟ ਕਰ ਸਕਦੀ ਹੈ।
  • ਇੱਕ ਵਾਰ ਮਿਸ਼ੀਗਨ ’ਚ ਰਤਨ ਟਾਟਾ ਦੀ ਫੋਰਡ ਕੰਪਨੀ ਦੇ ਚੇਅਰਮੈਨ ਬਿਲ ਫੋਰਡ ਨਾਲ ਮੁਲਾਕਾਤ ਹੋਈ। ਇਸ ਦੌਰਾਨ ਬਿਲ ਫੋਰਡ ਨੇ ਟਾਟਾ ਨੂੰ ਕਿਹਾ ਕਿ ਜਦੋਂ ਤੁਹਾਨੂੰ ਕਾਰ ਨੂੰ ਡਿਜ਼ਾਈਨ ਕਰਨਾ ਹੀ ਨਹੀਂ ਆਉਂਦਾ ਤਾਂ ਕਾਰ ਡਿਵੀਜਨ ਸ਼ੁਰੂ ਨਹੀਂ ਕਰਨਾ ਚਾਹੀਦਾ। ਇਹ ਗੱਲ ਟਾਟਾ ਨੂੰ ਚੁਭ ਗਈ। ਇਸਦੇ ਠੀਕ ਨੌ ਸਾਲ ਬਾਅਦ 2008 ’ਚ ਫੋਰਡ ਦੀਵਾਲੀਆ ਹੋਣ ਦੇ ਕਗਾਰ ’ਤੇ ਪਹੁੰਚ ਗਈ, ਉਸ ਵਕਤ ਰਤਨ ਟਾਟਾ ਨੇ ਇਸਨੂੰ 2.3 ਅਰਬ ਡਾਲਰ ’ਚ ਖਰੀਦਿਆ।

ਦਾਦੀ ਨੇ ਪਾਲਿਆ

ਪਦਮ ਵਿਭੂਸ਼ਣ ਪ੍ਰਸਿੱਧ ਉਦਯੋਗਪਤੀ ਰਤਨ ਨਵਲ ਟਾਟਾ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਉਹ ਬਹੁਤ ਹੀ ਸ਼ਾਂਤ ਅਤੇ ਨਿੱਘੇ ਸੁਭਾਅ ਦੇ ਸਨ। ਇਹ ਸੰਸਕਾਰ ਤੇ ਗੁਣ ਉਨ੍ਹਾਂ ਨੂੰ ਉਨ੍ਹਾਂ ਦੀ ਦਾਦੀ ਨੇ ਬਚਪਨ ’ਚ ਹੀ ਦਿੱਤੇ ਸਨ। 28 ਦਸੰਬਰ 1937 ਨੂੰ ਪਾਰਸੀ ਪਰਿਵਾਰ ’ਚ ਜਨਮੇ ਰਤਨ ਟਾਟਾ ਦਾ ਬਚਪਨ ਮੁਸ਼ਕਿਲਾਂ ਭਰਿਆ ਸੀ। ਜਦੋਂ ਰਤਨ ਟਾਟਾ ਛੋਟੇ ਸਨ, ਉਦੋਂ ਉਨ੍ਹਾਂ ਦੇ ਮਾਤਾ-ਪਿਤਾ ’ਚ ਤਲਾਕ ਹੋ ਗਿਆ ਸੀ। ਉਹ ਨਵਲ ਟਾਟਾ ਤੇ ਸੂਨੀ ਟਾਟਾ ਦੀ ਸੰਤਾਨ ਸਨ।

ਇਸ ਤੋਂ ਬਾਅਦ ਟਾਟਾ ਤੇ ਉਨ੍ਹਾਂ ਦੇ ਛੋਟੇ ਭਰਾ ਜਿੰਮੀ ਦਾ ਪਾਲਣ-ਪੋਸ਼ਣ ਉਨ੍ਹਾਂ ਦੀ ਦਾਦੀ ਨਵਾਜ ਬਾਈ ਆਰ. ਟਾਟਾ ਨੇ ਮੁੰਬਈ ’ਚ ਕੀਤਾ ਸੀ। ਸਕੂਲ ’ਚ ਸਾਥੀ ਅਕਸਰ ਰਤਨ ਟਾਟਾ ਨੂੰ ਇਸ ਗੱਲ ਲਈ ਛੱਡਦੇ ਸਨ ਕਿ ਉਨ੍ਹਾਂ ਦੀ ਮਾਂ ਨੇ ਦੂਜਾ ਵਿਆਹ ਕਰ ਲਿਆ ਹੈ ਪਰ ਉਨ੍ਹਾਂ ਦੀ ਦਾਦੀ ਨੇ ਉਨ੍ਹਾਂ ਨੂੰ ਸ਼ਾਂਤ ਰਹਿਣਾ ਸਿਖਾਇਆ ਸੀ।

Ratan Tata Net Worth

ਰਤਨ ਟਾਟਾ ਦੇ ਪਿਤਾ ਨਵਲ ਟਾਟਾ ਨੂੰ ਰਤਨਜੀ ਟਾਟਾ ਨੇ ਗੋਦ ਲਿਆ ਸੀ, ਜਦਕਿ ਉਨ੍ਹਾਂ ਦੀ ਮਾਂ ਸੂਨੀ ਟਾਟਾ, ਟਾਟਾ ਸਮੂਹ ਦੇ ਸੰਸਥਾਪਕ ਜਮਸ਼ੇਦਜੀ ਟਾਟਾ ਦੀ ਭਤੀਜੀ ਸੀ। ਜਦੋਂ ਰਤਨ ਟਾਟਾ ਸਿਰਫ 10 ਸਾਲ ਦੇ ਸਨ, ਉਦੋਂ ਨਵਲ ਤੇ ਸੂਨੀ ਦਾ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਨਵਲ ਟਾਟਾ ਨੇ ਸਵਿਸ ਮਹਿਲਾ ਸਿਮੋਨੀ ਟਾਟਾ ਨਾਲ ਵਿਆਹ ਕਰ ਲਿਆ ਸੀ, ਜੋ ਫਰੈਂਚ ਬੋਲਦੀ ਸੀ ਤੇ ਉਨ੍ਹਾਂ ਤੋਂ ਉਮਰ ’ਚ 26 ਸਾਲ ਛੋਟੀ ਸੀ। ਰਤਨ ਟਾਟਾ ਦੇ ਛੋਟੇ ਭਰਾ ਜਿਮੀ ਟਾਟਾ ਜਨਤਕ ਸੁਰਖੀਆਂ ਤੋਂ ਦੂਰ ਰਹੇ ਹਨ ਤੇ ਇੱਕ ਸ਼ਾਂਤ, ਨਿੱਜੀ ਜੀਵਨ ਜਿਉਂਦੇ ਹਨ। ਉਹ ਮੁੰਬਈ ਦੇ ਕੋਲਾਬਾ ’ਚ ਇੱਕ ਸਾਧਾਰਨ 2 ਬੀਐੱਚਕੇ ਅਪਾਰਟਮੈਂਟ ’ਚ ਰਹਿੰਦੇ ਹਨ। ਰਤਨ ਟਾਟਾ ਦਾ ਅਕਸਰ ਆਪਣੇ ਪਿਤਾ ਨਾਲ ਵਿਵਾਦ ਹੋ ਜਾਂਦਾ ਸੀ।

ਉਨ੍ਹਾਂ ਨੇ ਇੱਕ ਇੰਟਰਵਿਊ ’ਚ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਨਾਲ ਡੂੰਘੇ ਮਤਭੇਦ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਉਹ ਵਾਇਲਨ ਸਿੱਖਣਾ ਚਾਹੁੰਦੇ ਸਨ, ਜਦਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਪਿਆਨੋ ਸਿੱਖਣ ਲਈ ਕਹਿੰਦੇ ਸਨ। ਇਸ ਤੋਂ ਇਲਾਵਾ ਰਤਨ ਟਾਟਾ ਅਮਰੀਕਾ ’ਚ ਪੜ੍ਹਨਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਇੰਗਲੈਂਡ ’ਚ ਪੜ੍ਹਨ ਲਈ ਭੇਜਣਾ ਚਾਹੁੰਦੇ ਸਨ। ਰਤਨ ਟਾਟਾ ਆਰਕੀਟੈਕਟ ਬਣਨਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਸਨ।

ਆਖਿਰਕਾਰ, ਰਤਨ ਟਾਟਾ ਆਪਣੀ ਦਾਦੀ ਦੇ ਸਹਿਯੋਗ ਨਾਲ ਅਮਰੀਕਾ ਪੜ੍ਹਨ ਲਈ ਗਏ। ਉੱਥੇ ਉਨ੍ਹਾਂ ਨੇ ਪਿਤਾ ਦੀ ਗੱਲ ਰੱਖਣ ਤੇ ਉਨ੍ਹਾਂ ਨੂੰ ਮਨਾਉਣ ਲਈ ਮਕੈਨੀਕਲ ਇੰਜੀਨੀਅਰਿੰਗ ’ਚ ਦਾਖਲਾ ਲੈ ਲਿਆ ਪਰ ਬਾਅਦ ’ਚ ਉਨ੍ਹਾਂ ਨੇ ਆਪਣਾ ਸਬਜੈਕਟ ਬਦਲ ਲਿਆ ਤੇ ਆਰਕੀਟੈਕਟ ਦੀ ਪੜ੍ਹਾਈ ਕਰਨ ਲੱਗੇ। ਉਨ੍ਹਾਂ ਨੇ ਅਮਰੀਕਾ ਦੇ ਨਿਊਯਾਰਕ ਦੇ ਇਥਾਕਾ ’ਚ ਕਾਰਨੇਲ ਯੂਨੀਵਰਸਿਟੀ ਤੋਂ 1962 ’ਚ ਆਰਕੀਟੈਕਟ ’ਚ ਬੈਚਲਰ ਇਨ ਸਾਇੰਸ ਦੀ ਡਿਗਰੀ ਲਈ ਸੀ।

ਇਸ ਨਾਲ ਉਨ੍ਹਾਂ ਦੇ ਪਿਤਾ ਹੋਰ ਨਾਰਾਜ਼ ਹੋ ਗਏ ਪਰ ਰਤਨ ਟਾਟਾ ਨੇ ਉਹੀ ਕੀਤਾ ਜੋ ਉਹ ਚਾਹੁੰਦੇ ਸਨ। ਰਤਨ ਟਾਟਾ ਨੇ ਲਾੱਸ ਐਂਜੇਲਿਸ ’ਚ ਇੱਕ ਆਰਕੀਟੈਕਚਰ ਫਰਮ ’ਚ ਦੋ ਸਾਲ ਨੌਕਰੀ ਵੀ ਕੀਤੀ ਸੀ। ਇਸ ਦੌਰਾਨ ਉਹ ਇੱਕ ਲੜਕੀ ਨਾਲ ਵਿਆਹ ਕਰਨਾ ਚਾਹੁੰਦੇ ਸਨ ਪਰ 1962 ਦੇ ਭਾਰਤ-ਚੀਨ ਦੇ ਯੁੱਧ ਦੇ ਚੱਲਦਿਆਂ ਲੜਕੀ ਦੇ ਘਰ ਦੇ ਉਸਨੂੰ ਭਾਰਤ ਭੇਜਣ ਨੂੰ ਤਿਆਰ ਨਹੀਂ ਸਨ। ਇਸਦੇ ਚੱਲਦਿਆਂ ਰਤਨ ਟਾਟਾ ਨੇ ਸਾਰੀ ਉਮਰ ਵਿਆਹ ਨਾ ਕਰਨ ਦਾ ਫੈਸਲਾ ਕੀਤਾ ਤੇ ਇੱਕ ਸਫਲ ਉਦਯੋਗਪਤੀ ਬਣੇ।

ਰਤਨ ਟਾਟਾ ਤੇ ਉਨ੍ਹਾਂ ਦੇ ਪਰਿਵਾਰ ’ਚ ਕੌਣ-ਕੌਣ?

ਨੁਸਰਵਾਨਜੀ ਟਾਟਾ

ਟਾਟਾ ਫੈਮਿਲੀ ਦੇ ਕੁਲਪਤੀ ਨੁਸਰਵਾਨਜੀ ਟਾਟਾ ਸਨ। ਟਾਟਾ ਦੇ ਵੰਸ਼ ਦੀ ਸ਼ੁਰੂਆਤ ਇੱਥੋਂ ਮੰਨੀ ਜਾਂਦੀ ਹੈ। ਨੁਸਰਵਾਨਜੀ ਟਾਟਾ ਇੱਕ ਪਾਰਸੀ ਪੁਜਾਰੀ ਸਨ। ਉਨ੍ਹਾਂ ਨੇ ਕਾਰੋਬਾਰ ਜਗਤ ’ਚ ਟਾਟਾ ਫੈਮਿਲੀ ਤੋਂ ਕਦਮ ਰੱਖਣ ਵਾਲੇ ਪਹਿਲੇ ਮੈਂਬਰ ਸਨ। ਇੱਥੋਂ ਟਾਟਾ ਪਰਿਵਾਰ ਦੇ ਬਿਜ਼ਨੈਸ ’ਚ ਆਉਣ ਦੀ ਸ਼ੁਰੂਆਤ ਹੋਈ ਸੀ।

ਜਮਸ਼ੇਦਜੀ ਟਾਟਾ

ਨੁਸਰਵਾਨਜੀ ਟਾਟਾ ਦੇ ਬੇਟੇ ਜਮਸ਼ੇਦਜੀ ਟਾਟਾ ਨੇ ਟਾਟਾ ਗਰੁੱਪ ਦੀ ਸਥਾਪਨਾ ਕੀਤੀ ਸੀ। ਉਹ ਗੁਜਰਾਤ ਦੇ ਨਵਸਾਰੀ ਦੇ ਰਹਿਣ ਵਾਲੇ ਸਨ। ਜਮਸ਼ੇਦਪੁਰੀ ਟਾਟਾ ਨੇ 1868 ’ਚ ਇੱਕ ਟਰੇਡਿੰਗ ਕੰਪਨੀ ਦੇ ਤੌਰ ’ਤੇ ਟਾਟਾ ਗਰੁੱਪ ਦੀ ਨੀਂਹ ਰੱਖੀ ਸੀ। ਸਿਰਫ 29 ਸਾਲ ਦੀ ਉਮਰ ’ਚ 21000 ਰੁਪਏ ਦੇ ਨਿਵੇਸ਼ ਨਾਲ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਟਾਟਾ ਗਰੁੱਪ ਨੇ ਸ਼ਿਪਿੰਗ ਦਾ ਵੀ ਕੰਮ ਕੀਤਾ ਤੇ 1869 ਤੱਕ ਆਉਂਦੇ-ਆਉਂਦੇ ਉਹ ਟੈਕਸਟਾਈਲ ਦੇ ਬਿਜ਼ਨੈਸ ’ਚ ਉਤਰ ਗਏ। ਜਮਸ਼ੇਦਜੀ ਨੂੰ ਭਾਰਤ ਦੇ ਉਦਯੋਗ ਜਗਤ ਦੇ ਪਿਤਾ ਦੇ ਤੌਰ ’ਤੇ ਕਿਹਾ ਜਾਂਦਾ ਹੈ। ਸਟੀਲ, ਹੋਟਲ (ਤਾਜ ਮਹਿਲ ਹੋਟਲ) ਤੇ ਹਾਈਡ੍ਰੋਪਾਵਰ ਵਰਗੀਆਂ ਕੰਪਨੀਆਂ ਸਥਾਪਿਤ ਕੀਤੀਆਂ ਸਨ।

ਦੋਰਾਬਜੀ ਟਾਟਾ

ਜਮਸ਼ੇਦਜੀ ਟਾਟਾ ਦੇ ਸਭ ਤੋਂ ਵੱਡੇ ਬੇਟੇ ਦਾ ਨਾਂਅ ਦੋਰਾਬਜੀ ਟਾਟਾ ਸੀ। ਜਮਸ਼ੇਦਜੀ ਦੇ ਦੇਹਾਂਤ ਤੋਂ ਬਾਅਦ ਟਾਟਾ ਗਰੁੱਪ ਦੀ ਕਮਾਨ ਦੋਰਾਬਜੀ ਨੇ ਸੰਭਾਲੀ ਸੀ ਤੇ ਟਾਟਾ ਸਟੀਲ ਤੇ ਟਾਟਾ ਪਾਵਰ ਵਰਗੀਆਂ ਕੰਪਨੀਆਂ ਨੂੰ ਸਥਾਪਿਤ ਕਰਨ ਤੇ ਅੱਗੇ ਵਧਾਉਣ ’ਚ ਵੱਡੀ ਭੂਮਿਕਾ ਨਿਭਾਈ ਸੀ।

ਰਤਨਜੀ ਟਾਟਾ

ਦੋਰਾਬਜੀ ਦੇ ਛੋਟੇ ਭਰਾ ਜਾਂ ਜਮਸ਼ੇਦਜੀ ਦੇ ਛੋਟੇ ਬੇਟੇ ਰਤਨਜੀ ਟਾਟਾ ਸਨ। ਰਤਨਜੀ ਟਾਟਾ ਨੇ ਕਪਾਹ ਤੇ ਕੱਪੜਾ ਇੰਡਸਟਰੀਜ਼ ਨੂੰ ਇੱਕ ਅਲੱਗ ਪਹਿਚਾਣ ਦਿੱਤੀ ਸੀ ਤੇ ਟਾਟਾ ਗਰੁੱਪ ਦੇ ਹੋਰ ਬਿਜਨੈਸ ਨੂੰ ਅੱਗੇ ਵਧਾਉਣ ’ਚ ਉਨ੍ਹਾਂ ਦੀ ਵੱਡੀ ਭੂਮਿਕਾ ਰਹੀ।

ਜੇਆਰਡੀ ਟਾਟਾ

(ਜਹਾਂਗੀਰ ਰਤਨਜੀ ਦਾਦਾਭਾਈ ਟਾਟਾ) ਜੇਆਰਡੀ ਟਾਟਾ ਰਤਨਜੀ ਟਾਟਾ ਦੇ ਬੇਟੇ ਸਨ। ਜੇਆਰਡੀ ਟਾਟਾ ਦੀ ਮਾਂ ਦਾ ਨਾਂਅ ਸੁਜੈਨ ਬ੍ਰਿਏਰੇ ਸੀ, ਜੋ ਕਿ ਇੱਕ ਫਰਾਂਸਿਸੀ ਮਹਿਲਾ ਸੀ। ਜੇਆਰਡੀ ਟਾਟਾ ਭਾਰਤ ਦੇ ਪਹਿਲੇ ਕਮਰਸ਼ੀਅਲ ਪਾਇਲਟ ਬਣੇ। ਦੂਜੇ ਪਾਸੇ ਜੇਆਰਡੀ ਟਾਟਾ ਨੇ 50 ਸਾਲ ਤੋਂ ਜ਼ਿਆਦਾ ਸਮੇਂ ਤੱਕ ਟਾਟਾ ਗਰੁੱਪ ਦੇ ਚੇਅਰਮੈਨ (1938-1991) ਰਹੇ। ਜੇਆਰਡੀ ਟਾਟਾ ਨੇ ਹੀ ਏਅਰਲਾਈਨਜ਼ ਦੀ ਸਥਾਪਨਾ ਕੀਤੀ ਸੀ। ਬਾਅਦ ’ਚ ਇਸਨੂੰ ਏਅਰ ਇੰਡੀਆ ਦਾ ਨਾਂਅ ਦਿੱਤਾ ਗਿਆ। ਜੇਆਰਡੀ ਟਾਟਾ ਨੇ ਟਾਟਾ ਗਰੁੱਪ ਨੂੰ ਮਲਟੀਨੈਸ਼ਨਲ ਕੰਪਨੀ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ।

ਨਵਲ ਟਾਟਾ

ਰਤਨਜੀ ਟਾਟਾ ਦੇ ਗੋਦ ਲਿਆ ਪੁੱਤਰ ਨਵਲ ਟਾਟਾ ਸਨ। ਉਨ੍ਹਾਂ ਨੇ ਵੀ ਟਾਟਾ ਗਰੁੱਪ ਨੂੰ ਇੱਕ ਅਲੱਗ ਪਹਿਚਾਣ ਦਿੱਤੀ। ਟਾਟਾ ਗਰੁੱਪ ਨੂੰ ਅੱਗੇ ਵਧਾਉਣ ’ਚ ਉਨ੍ਹਾਂ ਦੀ ਇੱਕ ਵੱਡੀ ਭੂਮਿਕਾ ਮੰਨੀ ਜਾਂਦੀ ਹੈ।

ਰਤਨ ਨਵਲ ਟਾਟਾ

8 ਦਸੰਬਰ 1937 ਨੂੰ ਰਤਨ ਟਾਟਾ ਦਾ ਜਨਮ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਂਅ ਨਵਲ ਟਾਟਾ ਤੇ ਮਾਤਾ ਦਾ ਨਾਂਅ ਸੂਨੀ ਟਾਟਾ ਸੀ।
ਰਤਨ ਟਾਟਾ ਜਮਸ਼ੇਦਜੀ ਟਾਟਾ ਦੇ ਪੜਪੋਤੇ ਸਨ। ਉਹ 1991 ਤੋਂ 2012 ਤੱਕ ਟਾਟਾ ਗਰੁੱਪ ਦੇ ਚੇਅਰਮੈਨ ਰਹੇ। ਅਕਤੂਬਰ 2016 ਤੋਂ ਫਰਵਰੀ 2017 ਤੱਕ ਇੰਟਰਿਮ ਚੇਅਰਮੈਨ ਸਨ। 2017 ਤੋਂ ਟਾਟਾ ਗਰੁੱਪ ਦੇ ਚੈਰੀਟੇਬਲ ਟਰੱਸਟ ਦੇ ਪ੍ਰਮੁੱਖ ਸਨ। ਰਤਨ ਟਾਟਾ ਨੇ ਟਾਟਾ ਗਰੁੱਪ ਨੂੰ ਇੰਟਰਨੈਸ਼ਨਲ ਬਰਾਂਡ ਬਣਾਇਆ ਸੀ। ਉਨ੍ਹਾਂ ਨੇ ਏਅਰ ਇੰਡੀਆ ਨੂੰ ਖਰੀਦਿਆ, ਜਿਸਨੂੰ ਜੇਆਰਡੀ ਟਾਟਾ ਨੇ ਸ਼ੁਰੂ ਕੀਤਾ ਸੀ, ਪਰ ਆਜਾਦੀ ਤੋਂ ਬਾਅਦ ਇਹ ਸਰਕਾਰੀ ਹੋ ਗਈ ਸੀ।

ਜਿੰਮੀ ਟਾਟਾ

ਜਿੰਮੀ ਟਾਟਾ ਰਤਨ ਟਾਟਾ ਦੇ ਸਕੇ ਭਰਾ ਹਨ। ਰਤਨ ਟਾਟਾ ਦੀ ਤਰ੍ਹਾਂ ਜਿੰਮੀ ਟਾਟਾ ਵੀ ਵਿਆਹੇ ਨਹੀਂ ਹਨ। ਪਰ ਉਹ ਹਮੇਸ਼ਾ ਸੁਰਖੀਆਂ ਤੋਂ ਦੂਰ ਰਹਿੰਦੇ ਹਨ। ਜਿੰਮੀ ਟਾਟਾ ਨੇ 90 ਦੇ ਦਹਾਕੇ ’ਚ ਰਿਟਾਇਰ ਹੋਣ ਤੋਂ ਪਹਿਲਾਂ ਟਾਟਾ ਦੀਆਂ ਵੱਖ-ਵੱਖ ਕੰਪਨੀਆਂ ’ਚ ਕੰਮ ਕੀਤਾ। ਹਾਲਾਂਕਿ ਉਹ ਟਾਟਾ ਸੰਸ ਤੇ ਕਈ ਹੋਰ ਟਾਟਾ ਕੰਪਨੀਆਂ ’ਚ ਸ਼ੇਅਰਧਾਰਕ ਹਨ। ਦੱਸਿਆ ਜਾਂਦਾ ਹੈ ਕਿ ਜਿੰਮੀ ਕਦੇ ਵੀ ਮੋਬਾਈਲ ਨਹੀਂ ਰੱਖਦੇ ਹਨ ਤੇ ਅਖਬਾਰਾਂ ਤੋਂ ਹੀ ਉਨ੍ਹਾਂ ਨੂੰ ਦੇਸ਼-ਦੁਨੀਆਂ ਦੀ ਜਾਣਕਾਰੀ ਮਿਲਦੀ ਹੈ।

ਕੌਣ ਹੋਵੇਗਾ ਅਗਲਾ ਵਾਰਿਸ?

ਰਤਨ ਟਾਟਾ ਨੇ ਆਪਣਾ ਉੱਤਰਾ ਅਧਿਕਾਰੀ ਨਹੀਂ ਬਣਾਇਆ ਸੀ। ਅਜਿਹੇ ’ਚ ਉਨ੍ਹਾਂ ਦੇ ਟਰੱਸਟ ਟਰੱਸਟੀਆਂ ’ਚੋਂ ਹੀ ਇੱਕ ਮੁਖੀ ਦੀ ਚੋਣ ਕੀਤੀ ਜਾਵੇਗੀ। ਟਾਟਾ ਸਮੂਹ ਦੀਆਂ ਦੋ ਮੁੱਖ ਟਰੱਸਟਾਂ ਹਨ ਸਰ ਦੋਰਾਬਾਜੀ ਟਾਟਾ ਟਰੱਸਟ ਤੇ ਸਰ ਰਤਨ ਟਾਟਾ ਟਰੱਸਟ। ਇਨ੍ਹਾਂ ਦੋਵਾਂ ਟਰੱਸਟਾਂ ਦੀ ਸਾਂਝੇ ਤੌਰ ’ਤੇ ਟਾਟਾ ਸਮੂਹ ਦੀ ਮੂਲ ਕੰਪਨੀ ਟਾਟਾ ਸੰਸ ’ਚ ਕਰੀਬ 52 ਫੀਸਦੀ ਹਿੱਸੇਦਾਰੀ ਹੈ। ਟਾਟਾ ਸੰਸ ਦੀ ਟਾਟਾ ਸਮੂਹ ਦੀਆਂ ਕੰਪਨੀਆਂ ਦਾ ਸੰਚਾਲਨ ਕਰਦਾ ਹੈ। ਇਹ ਸਮੂਹ ਹਵਾਬਾਜ਼ੀ ਤੋਂ ਲੈ ਕੇ ਐੱਫਐੱਮਸੀਸੀ ਤੱਕ ਦੇ ਪੋਰਟਫੋਲੀਓ ਨੂੰ ਸੰਭਾਲਦਾ ਹੈ।

ਦੋਵੇਂ ਟਰੱਸਟਾਂ ’ਚ ਕੁੱਲ 13 ਟਰੱਸਟੀਆਂ ਹਨ। ਇਨ੍ਹਾਂ ’ਚ ਲੋਕ ਦੋਵੇਂ ਟਰੱਸਟਾਂ ’ਚ ਟਰੱਸਟੀ ਹਨ, ਇਨ੍ਹਾਂ ’ਚ ਸਾਬਕਾ ਰੱਖਿਆ ਸਕੱਤਰ ਵਿਜੈ ਸਿੰਘ, ਆਟੋਮੋਬਾਈਲ ਖੇਤਰ ਦੇ ਦਿੱਗਜ਼ ਵੇਨੂੰ ਸ੍ਰੀਨਿਵਾਸਨ, ਰਤਨ ਟਾਟਾ ਦੇ ਮਤਰੇਏ ਭਰਾ ਅਤੇ ਟਰੈਂਟ ਦੇ ਚੇਅਰਮੈਨ ਨੋਏਲ ਟਾਟਾ, ਕਾਰੋਬਾਰੀ ਮੇਹਲੀ ਮਿਸਤਰੀ ਤੇ ਵਕੀਲ ਡੈਰੀਅਸ ਖੰਬਾਟਾ ਦੇ ਨਾਂਅ ਸ਼ਾਮਲ ਹਨ। ਇਨ੍ਹਾਂ ਟਰੱਸਟਾਂ ’ਚ ਸ਼ਾਮਲ ਹੋਰ ਲੋਕਾਂ ਨੇ ਸਿਟੀ ਇੰਡੀਆ ਦੇ ਸਾਬਕਾ ਸੀਈਓ ਪਰਮੀਤ ਝਾਵੇਰੀ ਸਰ ਦੋਰਾਬਜੀ ਟਾਟਾ ਟਰੱਸਟ ਤੇ ਰਤਨ ਟਾਟਾ ਦੇ ਛੋਟੇ ਭਰਾ ਜਿੰਮੀ ਟਾਟਾ ਤੇ ਜਹਾਂਗੀਰ ਹਸਪਤਾਲ ਦੇ ਸੀਈਓ ਜਹਾਂਗੀਰ ਐੱਚਸੀ ਜਹਾਂਗੀਰ ਸਰ ਰਤਨ ਟਾਟਾ ਟਰੱਸਟ ਦੇ ਟਰੱਸਟੀ ਹਨ। ਟਾਟਾ ਟਰੱਸਟ ਦੇ ਪ੍ਰਮੁੱਖ ਦੀ ਚੋਣ ਟਰੱਸਟੀਆਂ ’ਚੋਂ ਵੋਟਾਂ ਦੇ ਆਧਾਰ ’ਤੇ ਹੁੰਦੀ ਹੈ।

Ratan Tata Net Worth

ਵਿਜੈ ਸਿੰਘ ਤੇ ਵੇਨੂੰ ਸ੍ਰੀਨਿਵਾਸ ਇਨ੍ਹਾਂ ਦੋਵੇਂ ਟਰੱਸਟਾਂ ਦੇ ਵਾਈਸ ਪ੍ਰੈਜੀਡੈਂਟ ਹਨ। ਪਰ ਇਨ੍ਹਾਂ ’ਚੋਂ ਕਿਸੇ ਇੱਕ ਦੇ ਪ੍ਰਮੁੱਖ ਚੁਣੇ ਜਾਣ ਦੀ ਸੰਭਾਵਨਾ ਤੁਲਨਾਤਮਕ ਘੱਟ ਹੈ। ਜਿਸ ਵਿਅਕਤੀ ਨੂੰ ਟਾਟਾ ਟਰੱਸਟ ਦਾ ਮੁਖੀ ਬਣਾਏ ਜਾਣ ਦੀ ਜਿਆਦਾ ਸੰਭਾਵਨਾ ਹੈ, ਉਹ ਹੈ 67 ਸਾਲ ਦੇ ਨੇਏਲ ਟਾਟਾ। ਨੋਏਲ ਦੀ ਨਿਯੁਕਤੀ ਨਾਲ ਪਾਰਸੀ ਸਮੁਦਾਇ ਵੀ ਖੁਸ਼ ਹੋਵੇਗਾ। ਰਤਨ ਟਾਟਾ ਪਾਰਸੀ ਸਨ। ਇਸ ਟਰੱਸਟ ਨੇ ਵਿੱਤ ਸਾਲ 2023 ’ਚ 470 ਕਰੋੜ ਰੁਪਏ ਤੋਂ ਜ਼ਿਆਦਾ ਦਾ ਦਾਨ ਦਿੱਤਾ ਸੀ।

ਇੱਕ ਇਤਿਹਾਸਕ ਤੱਥ ਇਹ ਵੀ ਹੈ ਕਿ ਸਿਰਫ ਪਾਰਸੀਆਂ ਨੇ ਹੀ ਟਾਟਾ ਟਰੱਸਟ ਦੀ ਕਮਾਨ ਸੰਭਾਲੀ ਹੈ। ਹਾਲਾਂਕਿ ਕੁਝ ਦੇ ਨਾਂਅ ’ਚ ਟਾਟਾ ਨਹੀਂ ਲੱਗਿਆ ਸੀ ਤੇ ਉਨ੍ਹਾਂ ਦਾ ਟਰੱਸਟ ਦੇ ਸੰਸਥਾਪਕ ਪਰਿਵਾਰ ਨਾਲ ਕੋਈ ਸਿੱਧਾ ਰਿਸ਼ਤਾ ਨਹੀਂ ਸੀ। ਜੇਕਰ ਨੋਏਲ ਟਾਟਾ ਇਨ੍ਹਾਂ ਟਰੱਸਟਾਂ ਦੇ ਮੁਖੀ ਚੁਣੇ ਜਾਂਦੇ ਹਨ ਤਾਂ ਉਹ ਸਰ ਦੋਰਾਬਜੀ ਟਾਟਾ ਟਰੱਸਟ ਦੇ 11ਵੇਂ ਚੇਅਰਮੈਨ ਤੇ ਸਰ ਰਤਨ ਟਾਟਾ ਟਰੱਸਟ ਦੇ ਛੇਵੇਂ ਚੇਅਰਮੈਨ ਬਣਨਗੇ।

LEAVE A REPLY

Please enter your comment!
Please enter your name here