Malout News: ਬਲਾਕ ਮਲੋਟ ਦੇ 6 ਸੇਵਾਦਾਰਾਂ ਵੱਲੋਂ ਖੂਨਦਾਨ ਵਿੱਚ ਦਿੱਤੀਆਂ ਸ਼ਲਾਘਾਯੋਗ ਸੇਵਾਵਾਂ ਲਈ ਸਿਹਤ ਮੰਤਰੀ ਪੰਜਾਬ ਨੇ ਕੀਤਾ ਸਨਮਾਨਿਤ
Malout NewsL ਮਲੋਟ (ਮਨੋਜ)। ਨੈਸ਼ਨਲ ਵਲੰਟੀਅਰੀ ਬਲੱਡ ਡੋਨੇਸ਼ਨ ਡੇ ਮੌਕੇ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਵੱਲੋਂ ਸੂਬਾ ਪੱਧਰੀ ਸਮਾਗਮ ਪਟਿਆਲਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਖੂਨਦਾਨ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਦੇਣ ਲਈ ਡੇਰਾ ਸੱਚਾ ਸੌਦਾ ਮਲੋਟ ਦੇ ਇੱਕੋ ਪਰਿਵਾਰ ਦੇ 4 ਮੈਂਬਰਾਂ ਅਤੇ 2 ਹੋਰ ਸੇਵਾਵਾਰਾਂ ਸਮੇਤ 6 ਸੇਵਾਦਾਰਾਂ ਨੂੰ ਸਿਹਤ ਮੰਤਰੀ ਪੰਜਾਬ ਡਾ.ਬਲਬੀਰ ਸਿੰਘ ਨੇ ਸਨਮਾਨਿਤ ਕਰਕੇ ਹੌਂਸਲਾ ਅਫ਼ਜਾਈ ਕੀਤੀ।
ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਮਮਤਾ ਇੰਸਾਂ, ਸਤਵੰਤ ਇੰਸਾਂ ਅਤੇ ਖੂਨਦਾਨ ਸੰਮਤੀ ਦੇ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਅਤੇ ਟਿੰਕੂ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਮਾਨਵਤਾ ਭਲਾਈ ਦੇ ਕਾਰਜ ਕਰ ਰਹੇ ਹਨ ਉਥੇ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਖੂਨ ਦੀ ਲੋੜ ਪੈਣ ’ਤੇ ਬਿਨਾਂ ਸਮਾਂ ਗਵਾਏ ਝੱਟ ਹੀ ਪਹੁੰਚ ਕੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਵਿੱਚ ਆਪਣਾ ਸਹਿਯੋਗ ਦੇ ਰਹੇ ਹਨ। Malout News
ਸਨਮਾਨਿਤ ਹੋਏ ਸੇਵਾਦਾਰਾਂ ਨੇ ਇਸ ਐਵਾਰਡ ਦਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਦਿੱਤੀ ਅਤੇ ਕੀਤਾ ਧੰਨਵਾਦ | Malout News
ਡੇਰਾ ਸੱਚਾ ਸੌਦਾ ਬਲਾਕ ਮਲੋਟ ਦੇ ਇੱਕੋ ਪਰਿਵਾਰ ਦੇ 4 ਮੈਂਬਰਾਂ ਸੇਵਾਦਾਰ ਭੁਪਿੰਦਰ ਸਿੰਘ ਇੰਸਾਂ, ਜੰਗੀਰ ਕੌਰ ਇੰਸਾਂ, 85 ਮੈਂਬਰ ਪੰਜਾਬ ਭੈਣ ਸਤਵੰਤ ਕੌਰ ਇੰਸਾਂ ਅਤੇ ਜੋਨ ਨੰਬਰ 4 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਦੀਪਕ ਮੱਕੜ ਇੰਸਾਂ ਤੋਂ ਇਲਾਵਾ ਅਤੇ 2 ਹੋਰ ਸੇਵਾਦਾਰਾਂ ਸੁਰਿੰਦਰ ਕੁਮਾਰ ਇੰਸਾਂ (ਬੱਗੂ) ਅਤੇ ਭੈਣ ਪ੍ਰਵੀਨ ਰਾਣੀ ਇੰਸਾਂ ਦੀਆਂ ਖੂਨਦਾਨ ਪ੍ਰਤੀ ਨਿਯਮਿਤ ਸੇਵਾਵਾਂ ਨੂੰ ਦੇਖਦੇ ਹੋਏ ਨੈਸ਼ਨਲ ਵਲੰਟੀਅਰ ਬਲੱਡ ਡੋਨੇਸ਼ਨ ਡੇ ਮੌਕੇ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਵੱਲੋਂ ਸੂਬਾ ਪੱਧਰੀ ਸਮਾਗਮ ’ਚ ਸਿਹਤ ਮੰਤਰੀ ਪੰਜਾਬ ਡਾ.ਬਲਬੀਰ ਸਿੰਘ ਨੇ ਸਨਮਾਨਿਤ ਕਰਕੇ ਹੌਂਸਲਾ ਅਫ਼ਜਾਈ ਕੀਤੀ।
ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਸਦਕਾ ਹੀ ਉਹ ਮਾਨਵਤਾ ਦੇ ਰਾਹ ਤੇ ਤੁਰੇ : ਖੂਨਦਾਨੀ
ਸਨਮਾਨਿਤ ਹੋਏ ਸੇਵਾਦਾਰਾਂ ਭੁਪਿੰਦਰ ਸਿੰਘ ਇੰਸਾਂ, ਜੰਗੀਰ ਕੌਰ ਇੰਸਾਂ, 85 ਮੈਂਬਰ ਪੰਜਾਬ ਭੈਣ ਸਤਵੰਤ ਕੌਰ ਇੰਸਾਂ ਅਤੇ ਜੋਨ ਨੰਬਰ 4 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਦੀਪਕ ਮੱਕੜ ਇੰਸਾਂ, ਸੁਰਿੰਦਰ ਕੁਮਾਰ ਇੰਸਾਂ (ਬੱਗੂ) ਅਤੇ ਭੈਣ ਪ੍ਰਵੀਨ ਰਾਣੀ ਇੰਸਾਂ ਨੇ ਕਿਹਾ ਇਸ ਐਵਾਰਡ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਨੂੰ ਜਾਂਦਾ ਹੈ ਕਿਉਂਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਸਦਕਾ ਹੀ ਉਹ ਮਾਨਵਤਾ ਦੇ ਰਾਹ ਤੇ ਤੁਰੇ ਹਨ।
Read Also : IND vs BAN: ਭਾਰਤ ਦੀ ਬੰਗਲਾਦੇਸ਼ ’ਤੇ ਸਭ ਤੋਂ ਵੱਡੀ ਜਿੱਤ