Moga News: ਮੋਗਾ ਪੁਲਿਸ ਨੇ ਚਲਾਇਆ ਸਪੈਸ਼ਲ ਘੇਰਾਬੰਦੀ ਤੇ ਸਰਚ ਅਪਰੇਸ਼ਨ

Moga News
Moga News: ਮੋਗਾ ਪੁਲਿਸ ਨੇ ਚਲਾਇਆ ਸਪੈਸ਼ਲ ਘੇਰਾਬੰਦੀ ਤੇ ਸਰਚ ਅਪਰੇਸ਼ਨ

ਡੀ.ਆਈ.ਜੀ ਬਠਿੰਡਾ ਅਜੈ ਮਲੂਜਾ ਦੀ ਅਗਵਾਈ ’ਚ ਐਸ.ਐਸ.ਪੀ. ਸਮੇਤ ਮੋਗਾ ਪੁਲਿਸ ਨੇ ਚਲਾਇਆ ਸਪੈਸ਼ਲ ਘੇਰਾਬੰਦੀ ਤੇ ਸਰਚ ਅਪਰੇਸ਼ਨ | Moga News

Moga News: (ਵਿੱਕੀ ਕੁਮਾਰ) ਮੋਗਾ। ਸ਼੍ਰੀ ਗੌਰਵ ਯਾਦਵ, ਡੀ.ਜੀ.ਪੀ ਪੰਜਾਬ ਵੱਲੋਂ ਨਸ਼ਿਆਂ ਦੀ ਰੋਕਥਾਮ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਇੱਕ ਘੇਰਾਬੰਦੀ ਅਤੇ ਸਰਚ ਅਪਰੇਸ਼ਨ (ਕੇਸੋ) ਆਰੰਭ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਅੱਜ 11 ਵਜੇ ਤੋ 3 ਵਜੇ ਤੱਕ ਸ਼੍ਰੀ ਅਜੈ ਮਲੂਜਾ ਡੀ.ਆਈ.ਜੀ/ਐਸ.ਟੀ.ਐਫ. ਬਠਿੰਡਾ ਅਤੇ ਸ਼੍ਰੀ ਅਜੈ ਗਾਂਧੀ, ਐਸ.ਐਸ.ਪੀ ਮੋਗਾ ਦੀ ਯੋਗ ਅਗਵਾਈ ਵਿਚ ਜ਼ਿਲ੍ਹਾ ਮੋਗਾ ਦੇ ਡਰੱਗ ਹੋਟਸਪੋਟ ਅਤੇ ਹੋਰ ਸ਼ੱਕੀ ਥਾਵਾਂ ’ਤੇ ਸਰਚ ਅਪ੍ਰੇਸ਼ਨ ਚਲਾਇਆ ਗਿਆ।

ਇਹ ਵੀ ਪੜ੍ਹੋ: Punjab Panchayat Elections: ਹਾਈਕੋਰਟ ਨੇ ਪੰਜਾਬ ਪੰਚਾਇਤੀ ਚੋਣਾਂ ’ਤੇ ਲਾਈ ਰੋਕ

ਇਸ ਅਪ੍ਰੇਸ਼ਨ ਦੌਰਾਨ 2 ਐਸ.ਪੀ, 6 ਡੀ.ਐਸ.ਪੀ, 11 ਥਾਣਿਆ ਦੇ ਮੁੱਖ ਅਫਸਰਾਨ, 22(ਐਨ.ਜੀ.ਓ ਅਤੇ ਈ.ਪੀ.ਓ), ਕੁੱਲ 248 ਪੁਲਿਸ ਕਰਮਚਾਰੀਆਂ ਵੱਲੋਂ  ਸਬ-ਡਵੀਜਨ ਧਰਮਕੋਟ ਦੇ ਪਿੰਡ ਦੋਲੇਵਾਲਾ (ਥਾਣਾ ਕੋਟ ਈਸੇ ਖਾਂ) ਅਤੇ ਸਬ-ਡਵੀਜਨ ਮੋਗਾ ਦੀ ਸਾਧਾਂ ਵਾਲੀ ਬਸਤੀ ਮੋਗਾ (ਥਾਣਾ ਸਿਟੀ ਸਾਊਥ ਮੋਗਾ) ਵਿੱਚ ਘੇਰਾਬੰਦੀ ਕਰਕੇ ਚੈਕਿੰਗ ਕੀਤੀ ਗਈ। ਇਸ ਅਪਰੇਸ਼ਨ ਦੌਰਾਨ ਕੁੱਲ 07 ਮੁਕੱਦਮੇ ਜਿਹਨਾਂ ਵਿੱਚ 4 ਐਨ.ਡੀ.ਪੀ.ਐਸ. ਐਕਟ, 2 ਐਕਸਾਈਜ ਐਕਟ ਤੇ 1 ਥਿਫਟ ਦਰਜ ਕਰਕੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ  ਇਨ੍ਹਾ ਮੁਕੱਦਮਿਆ ਵਿੱਚ 88 ਲੀਟਰ ਲਾਹਣ, 248 ਗ੍ਰਾਮ ਹੈਰੋਇਨ, 1 ਚੋਰੀ ਦਾ ਮੋਟਰਸਾਈਕਲ ਅਤੇ 1 ਸਕੂਟਰੀ ਬਰਾਮਦ ਕੀਤੇ ਗਏ ਹਨ। Moga News

Moga News
Moga News: ਮੋਗਾ ਪੁਲਿਸ ਨੇ ਚਲਾਇਆ ਸਪੈਸ਼ਲ ਘੇਰਾਬੰਦੀ ਤੇ ਸਰਚ ਅਪਰੇਸ਼ਨ

ਇਸ ਤੋਂ ਇਲਾਵਾ 5 ਸ਼ੱਕੀ ਵਿਅਕਤੀਆਂ ਵਿਰੁੱਧ ਨਸ਼ਾ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ 4 ਵਹੀਕਲਾਂ ਨੂੰ ਜ਼ਬਤ ਕੀਤਾ ਗਿਆ ਅਤੇ ਕੁੱਲ 45 ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। .ਆਈ.ਜੀ/ਐਸ.ਟੀ.ਐਫ. ਬਠਿੰਡਾ ਸ਼੍ਰੀ ਅਜੈ ਮਲੂਜਾ ਅਤੇ ਸੀਨੀਅਰ ਕਪਤਾਨ ਪੁਲਿਸ ਮੋਗਾ ਅਜੈ ਗਾਂਧੀ ਨੇ ਇਸ ਕਾਰਵਾਈ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਅਪਰੇਸ਼ਨ ਪੰਚਾਇਤੀ ਚੋਣਾਂ ਦੇ ਨਾਜ਼ੁਕ ਸਮੇਂ ਦੌਰਾਨ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਮੋਗਾ ਪੁਲਿਸ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਦ੍ਰਿੜ ਹੈ ਅਤੇ ਭਵਿੱਖ ਵਿੱਚ ਵੀ ਮਾੜੇ ਅਨਸਰਾਂ ਖਿਲ਼ਾਫ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਾਰੀ ਰਹਿਣਗੀਆਂ।

LEAVE A REPLY

Please enter your comment!
Please enter your name here