Fraud: ਇੰਗਲੈਂਡ ਭੇਜਣ ਦੇ ਨਾਂਅ ’ਤੇ 29 ਲੱਖ ਠੱਗਣ ਵਾਲੇ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ਼

Case of Fraud

ਲੁਧਿਆਣਾ (ਜਸਵੀਰ ਸਿੰਘ ਗਹਿਲ)। Fraud News: ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ’ਤੇ 29 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ’ਚ ਇੱਕ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਇਹ ਮਾਮਲਾ ਪੁਲਿਸ ਵੱਲੋਂ ਸੁਮਿਤ ਮੱਗੋ ਵਾਸੀ ਮੁਹੱਲਾ ਫਤਿਹਗੰਜ ਲੁਧਿਆਣਾ ਦੀ ਸ਼ਿਕਾਇਤ ’ਤੇ ਸੱਤ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਦਰਜ਼ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਸੁਮਿਤ ਮੱਗੋ ਨੇ ਦੱਸਿਆ ਕਿ ਉਨ੍ਹਾਂ ਨੇ ਪਰਿਵਾਰ ਸਮੇਤ ਇੰਗਲੈਂਡ ਜਾਣਾ ਸੀ। ਜਿਸ ਦੇ ਲਈ ਉਨ੍ਹਾਂ ਰਾਜਪੁਰਾ ਦੇ ਪ੍ਰਸ਼ਾਂਤ ਕਪੂਰ ਤੇ ਉਸਦੀ ਪਤਨੀ ਸੁਰਦਰਸ਼ਨ ਨਾਲ ਸੰਪਰਕ ਕੀਤਾ। ਜਿੰਨ੍ਹਾਂ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਉਨ੍ਹਾਂ ਨੂੰ ਪਰਿਵਾਰ ਸਮੇਤ ਇੰਗਲੈਂਡ ਜਾਣ ਲਈ ਵਰਕ ਵੀਜਾ ਲਗਵਾ ਕੇ ਦੇ ਦੇਣਗੇ। Fraud News

Read This : Fraud News: ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਕੰਮ, ਮਹਿਲਾ ਨੇ ਗੁਆਏ 6.82 ਲੱਖ

ਮੱਗੋ ਮੁਤਾਬਕ ਵਿਸ਼ਵਾਸ਼ ਕਰਕੇ ਉਸਨੇ ਉਕਤਾਨ ਨੂੰ ਵੀਜੇ ਲਗਵਾਉਣ ਲਈ 29 ਲੱਖ ਰੁਪਏ ਦੇ ਦਿੱਤੇ ਪਰ ਨਾ ਹੀ ਉਨ੍ਹਾਂ ਦਾ ਵੀਜਾ ਲਗਵਾ ਕੇ ਦਿੱਤਾ ਗਿਆ ਤੇ ਨਾ ਹੀ ਉਨ੍ਹਾਂ ਨੂੰ ਉਨ੍ਹਾਂ ਦੀ ਰਕਮ ਵਾਪਸ ਕੀਤੀ ਗਈ। ਜਿਸ ਕਰਕੇ ਉਨ੍ਹਾਂ ਨੂੰ ਪੁਲਿਸ ਦਾ ਦਰਵਾਜਾ ਖੜਕਾਉਣਾ ਪਿਆ। ਸੁਮਿਤ ਮੱਗੋ ਨੇ ਅੱਗੇ ਦੱਸਿਆ ਕਿ ਉਕਤਾਨ ਪਤੀ-ਪਤਨੀ ਨੇ ਵਿਦੇਸ਼ ਭੇਜਣ ਦੇ ਨਾਂਅ ’ਤੇ ਉਨ੍ਹਾ ਨਾਲ 29 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਇਸ ਲਈ ਉਨ੍ਹਾਂ ਉਕਤਾਨ ਪਤੀ-ਪਤਨੀ ਖਿਲਾਫ਼ ਕਾਨੂੰਨੀ ਕਾਰਵਾਈ ਲਈ 27 ਮਾਰਚ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਾਂਚਕਰਤਾ ਅਧਿਕਾਰੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਥਾਣਾ ਡਵੀਜਨ ਨੰਬਰ 3 ਦੀ ਪੁਲਿਸ ਨੇ ਸੁਮਿਤ ਮੱਗੋ ਦੀ ਸ਼ਿਕਾਇਤ ’ਤੇ ਪ੍ਰਸ਼ਾਂਤ ਕਪੂਰ ਤੇ ਉਸ ਦੀ ਪਤਨੀ ਸੁਰਦਰਸ਼ਨ ਵਾਸੀ ਰਾਜਪੁਰਾ (ਜ਼ਿਲ੍ਹਾ ਪਟਿਆਲਾ), ਮੈਸਪਾਰਥ ਤੇ ਮੈਸ. ਵੀਜਾ ਕਲੀਨਿਕ ਰਾਜਪੁਰਾ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। Fraud News

LEAVE A REPLY

Please enter your comment!
Please enter your name here