Bathinda News: ਸਾਧ-ਸੰਗਤ ਨੇ ਬੱਚਿਆਂ ਨਾਲ ਬਿਰਧ ਆਸ਼ਰਮ ਜਾ ਕੇ ਪੁੱਛਿਆ ਬਜ਼ੁਰਗਾਂ ਦਾ ਹਾਲ-ਚਾਲ

Bathinda News
Bathinda News: ਬਠਿੰਡਾ : ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਬਿਰਧ ਆਸ਼ਰਮ ਦੇ ਬਜ਼ੁਰਗ ਤੇ ਬਜ਼ੁਰਗਾਂ ਨੂੰ ਫਰੂਟ ਦਿੰਦੇ ਹੋਏ ਬੱਚੇ।

Bathinda News: ਬਠਿੰਡਾ (ਸੁਖਨਾਮ)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨਮੁਾਈ ਹੇਠ 167 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ 165 ਨੰਬਰ ’ਤੇ ਦਰਜ ਮਾਨਵਤਾ ਭਲਾਈ ਕਾਰਜ ‘ਅਨਾਥ ਬਜ਼ੁਰਗ ਨਾਗਰਿਕਾਂ ਨਾਲ ਸਮਾਂ ਬਿਤਾਉਣ ਲਈ ਆਪਣੇ ਪਰਿਵਾਰ ਤੇ ਬੱਚਿਆਂ ਨਾਲ ਬਿਰਧ ਅਸ਼ਰਮਾਂ ਵਿੱਚ ਜਾਣਾ’ ’ਤੇ ਅਮਲ ਕਮਾਉਂਦਿਆਂ ਅੱਜ ਬਲਾਕ ਬਠਿੰਡਾ ਦੇ ਏਰੀਆ ਨਵੀਂ ਬਸਤੀ ਦੀ ਸਾਧ-ਸੰਗਤ ਵੱਲੋਂ ‘ਕੌਮਾਂਤਰੀ ਬਜ਼ੁਰਗ ਦਿਵਸ’ ਮਨਾਉਂਦਿਆਂ ਸਥਾਨਕ ਟਰੱਸਟ ਮੰਦਿਰ ਸ੍ਰੀ ਰਾਮ ਚੰਦਰ ਜੀ ਬਿਰਧ ਆਸ਼ਰਮ, ਬਠਿੰਡਾ ’ਚ ਬਜ਼ੁਰਗਾਂ ਨੂੰ ਫਰੂਟ ਵੰਡੇ ਗਏ ਤੇ ਬੱਚਿਆਂ ਨੇ ਬਜ਼ੁਰਗਾਂ ਨਾਲ ਸਮਾਂ ਬਿਤਾਇਆ। ਬਜ਼ੁਰਗਾਂ ਨੇ ਫਰੂਟ ਪ੍ਰਾਪਤ ਕਰਕੇ ਅਤੇ ਬੱਚਿਆਂ ਨਾਲ ਗੱਲਬਾਤ ਕਰਕੇ ਬਹੁਤ ਹੀ ਹਲਕਾ ਮਹਿਸੂਸ ਕੀਤਾ। ਇਸ ਮੌਕੇ ਬਿਰਧ ਆਸ਼ਰਮ ਪ੍ਰਬੰਧਕਾਂ ਨੇ ਸਾਧ-ਸੰਗਤ ਦਾ ਇਸ ਨੇਕ ਕਾਰਜ ਲਈ ਤਹਿ ਦਿਲੋਂ ਧੰਨਵਾਦ ਕੀਤਾ।

Bathinda News
Bathinda News: ਬਠਿੰਡਾ : ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਬਿਰਧ ਆਸ਼ਰਮ ਦੇ ਬਜ਼ੁਰਗ ਤੇ ਬਜ਼ੁਰਗਾਂ ਨੂੰ ਫਰੂਟ ਦਿੰਦੇ ਹੋਏ ਬੱਚੇ।

ਇਸ ਮੌਕੇ ਜਾਣਕਾਰੀ ਦਿੰਦਿਆਂ ਨਵੀਂ ਬਸਤੀ ਏਰੀਆ ਦੇ ਪ੍ਰੇਮੀ ਸੇਵਕ ਰਾਜ ਕੁਮਾਰ ਇੰਸਾਂ ਨੇ ਦੱਸਿਆ ਕਿ ਹਰ ਸਾਲ 1 ਅਕਤੂਬਰ ਨੂੰ ਕੌਮਾਂਤਰੀ ਬਜ਼ੁਰਗ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਬਜ਼ੁਰਗਾਂ ਦੀ ਸਾਂਭ-ਸੰਭਾਲ ਨੂੰ ਸਮਰਪਿਤ ਹੈ ਤਾਂ ਕਿ ਉਹ ਸਨਮਾਨ ਨਾਲ ਜ਼ਿੰਦਗੀ ਜੀਅ ਸਕਣ। ਉਨ੍ਹਾਂ ਕਿਹਾ ਕਿ ਅੱਜ ਸਾਡੇ ਏਰੀਆ ਦੀ ਸਾਧ-ਸੰਗਤ ਦੇ ਕੁਝ ਪਰਿਵਾਰ ਬੱਚਿਆਂ ਨਾਲ ਬਿਰਧ ਆਸ਼ਰਮ ਪਹੁੰਚੇ ਹਨ, ਜਿੱਥੇ ਬਜ਼ੁਰਗਾਂ ਨੂੰ ਫਰੂਟ ਦਿੱਤੇ ਗਏ ਤੇ ਬੱਚਿਆਂ ਨੇ ਬਜ਼ੁਰਗਾਂ ਨਾਲ ਮਿਲ ਕੇ ਢੇਰ ਸਾਰੀਆਂ ਗੱਲਾਂ ਕੀਤੀਆਂ ਹਨ। Bathinda News

Read Also : ਬਿਰਧ ਆਸ਼ਰਮ ਪੁੱਜੇ ਡੇਰਾ ਪ੍ਰੇਮੀਆਂ ਨੂੰ ਵੇਖ ਬਜ਼ੁਰਗਾਂ ਦੀਆਂ ਅੱਖਾਂ ਹੋਈਆਂ ਨਮ

ਇਸ ਤਰ੍ਹਾਂ ਇੱਥੇ ਰਹਿੰਦੇ ਬਜ਼ੁਰਗਾਂ ਨੇ ਵੀ ਬੱਚਿਆਂ ਨੂੰ ਆਪਣਾ ਭਰਪੂਰ ਆਸ਼ੀਰਵਾਦ ਦਿੱਤਾ ਤੇ ਬੱਚਿਆਂ ਨੂੰ ਮਿਲ ਕੇ ਬਹੁਤ ਖੁਸ਼ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਸਮੇਂ-ਸਮੇਂ ’ਤੇ ਬਿਰਧ ਆਸ਼ਰਮ ’ਚ ਬਜ਼ੁਰਗਾਂ ਦੀ ਸਾਂਭ-ਸੰਭਾਲ ਤੇ ਖੁਸ਼ੀਆਂ ਸਾਂਝੀਆਂ ਕਰਨ ਲਈ ਆਉਂਦੇ ਰਹਿੰਦੇ ਹਨ। ਇਸ ਮੌਕੇ ਨਵੀਂ ਬਸਤੀ ਏਰੀਆ ਦੇ ਪ੍ਰੇਮੀ ਸੰਮਤੀ ਸੇਵਾਦਾਰ ਬਲਵੰਤ ਇੰਸਾਂ, ਕੁਲਦੀਪ ਇੰਸਾਂ, ਪ੍ਰੇਮੀ ਸੰਮਤੀ ਸੇਵਾਦਾਰ ਭੈਣ ਵੀਨਾ ਇੰਸਾਂ ਤੇ ਹੋਰ ਸੇਵਾਦਾਰ ਵੀਰ ਤੇ ਭੈਣਾਂ ਹਾਜ਼ਰ ਸਨ।

LEAVE A REPLY

Please enter your comment!
Please enter your name here