Yashasvi Jaiswal: ਕਾਨਪੁਰ ਟੈਸਟ ’ਚ ਟੀਮ ਇੰਡੀਆ ਨੇ ਬਣਾਇਆ ਇੱਕ ਅਨੋਖਾ ਰਿਕਾਰਡ

Yashasvi Jaiswal
Yashasvi Jaiswal: ਕਾਨਪੁਰ ਟੈਸਟ ’ਚ ਟੀਮ ਇੰਡੀਆ ਨੇ ਬਣਾਇਆ ਇੱਕ ਅਨੋਖਾ ਰਿਕਾਰਡ

ਸਭ ਤੋਂ ਤੇਜ਼ ਅਰਧਸੈਂਕੜੇ ਤੇ ਸੈਂਕੜੇ ਦਾ ਰਿਕਾਰਡ ਬਣਾਇਆ

  • ਕਾਨਪੁਰ ਟੈਸਟ ’ਚ 3 ਓਵਰਾਂ ’ਚ 51 ਤੇ 10 ਓਵਰਾਂ ’ਚ 103 ਦੌੜਾਂ ਬਣਾਈਆਂ

ਸਪੋਰਟਸ ਡੈਸਕ। Yashasvi Jaiswal: ਕਾਨਪੁਰ ਟੈਸਟ ਮੈਚ ’ਚ ਭਾਰਤੀ ਟੀਮ ਨੇ ਅੱਜ ਅਨੋਖਾ ਰਿਕਾਰਡ ਬਣਾਇਆ ਹੈ। ਪਹਿਲਾਂ ਭਾਰਤੀ ਟੀਮ ਨੇ ਕਾਨਪੁਰ ਟੈਸਟ ਦੀ ਪਹਿਲੀ ਪਾਰੀ ’ਚ ਬੰਗਲਾਦੇਸ਼ ਨੂੰ 233 ਦੌੜਾਂ ’ਤੇ ਆਲ ਆਊਟ ਕੀਤਾ। ਦੂਜੇ ਟੈਸਟ ਦੇ ਚੌਥੇ ਦਿਨ ਸੋਮਵਾਰ ਨੂੰ ਬੰਗਲਾਦੇਸ਼ ਨੇ 107/3 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਜਵਾਬ ’ਚ ਭਾਰਤ ਨੇ 2 ਵਿਕਟ ਦੇ ਨੁਕਸਾਨ ’ਤੇ 129 ਦੌੜਾਂ ਬਣਾ ਲਈਆਂ ਹਨ। ਰਿਸ਼ਭ ਪੰਤ ਤੇ ਸ਼ੁਭਮਨ ਗਿੱਲ ਕਰੀਜ ’ਤੇ ਹਨ। ਯਸ਼ਸਵੀ ਨੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਭਾਰਤ ਨੇ ਟੈਸਟ ਕ੍ਰਿਕੇਟ ਇਤਿਹਾਸ ਦਾ ਸਭ ਤੋਂ ਤੇਜ ਸੈਂਕੜਾ ਪੂਰਾ ਕਰ ਲਿਆ ਹੈ। Yashasvi Jaiswal

ਭਾਰਤ ਨੇ ਇਹ ਉਪਲਬਧੀ ਹਾਸਲ ਕਰਨ ਲਈ ਸਿਰਫ 10.1 ਓਵਰ ਲਏ। ਭਾਰਤੀ ਟੀਮ ਨੇ 2023 ’ਚ ਵੈਸਟਇੰਡੀਜ ਖਿਲਾਫ ਬਣਾਇਆ ਆਪਣਾ ਹੀ ਰਿਕਾਰਡ ਤੋੜ ਦਿੱਤਾ। ਉਸ ਸਮੇਂ ਭਾਰਤ ਨੂੰ 100 ਦੌੜਾਂ ਬਣਾਉਣ ਲਈ 12.2 ਓਵਰ ਲੱਗੇ ਸਨ। ਇਸ ਤੋਂ ਪਹਿਲਾਂ ਟੀਮ ਨੇ ਸਭ ਤੋਂ ਤੇਜ ਟੈਸਟ ਅਰਧ ਸੈਂਕੜਾ ਵੀ ਪੂਰਾ ਕੀਤਾ ਸੀ। ਗ੍ਰੀਨ ਪਾਰਕ ਸਟੇਡੀਅਮ ’ਚ ਖੇਡੇ ਜਾ ਰਹੇ ਮੈਚ ਦੇ ਦੂਜੇ ਤੇ ਤੀਜੇ ਦਿਨ ਮੀਂਹ ਕਾਰਨ ਖੇਡ ਰੱਦ ਕਰ ਦਿੱਤੀ ਗਈ ਸੀ। ਮੈਚ ਦੇ ਪਹਿਲੇ ਦਿਨ ਸਿਰਫ 35 ਓਵਰ ਹੀ ਖੇਡੇ ਜਾ ਸਕੇ ਸਨ।

ਯਸ਼ਸਵੀ ਦਾ ਛੇਵਾਂ ਟੈਸਟ ਅਰਧ ਸੈਂਕੜਾ | Yashasvi Jaiswal

ਯਸ਼ਸਵੀ ਜਾਇਸਵਾਲ ਨੇ 31 ਗੇਂਦਾਂ ’ਚ ਅਰਧ ਸੈਂਕੜਾ ਜੜਿਆ। ਭਾਰਤ ਵੱਲੋਂ ਇਹ ਚੌਥਾ ਸਭ ਤੋਂ ਤੇਜ ਅਰਧ ਸੈਂਕੜਾ ਹੈ। ਭਾਰਤ ਵੱਲੋਂ ਸਭ ਤੋਂ ਤੇਜ ਅਰਧ ਸੈਂਕੜੇ ਦਾ ਰਿਕਾਰਡ ਰਿਸ਼ਭ ਪੰਤ ਦੇ ਨਾਂਅ ਹੈ। ਪੰਤ ਨੇ ਇਹ 28 ਗੇਂਦਾਂ ’ਚ ਕੀਤਾ ਸੀ। ਯਸ਼ਸਵੀ ਦਾ ਇਹ ਟੈਸਟ ’ਚ ਛੇਵਾਂ ਅਰਧ ਸੈਂਕੜਾ ਹੈ। Yashasvi Jaiswal

ਬੰਗਲਾਦੇਸ਼ ਪਹਿਲੀ ਪਾਰੀ ’ਚ 233 ਦੌੜਾਂ ’ਤੇ ਆਲ ਆਊਟ

ਬੰਗਲਾਦੇਸ਼ ਦੀ ਪਹਿਲੀ ਪਾਰੀ 233 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਅੱਜ ਬੰਗਲਾਦੇਸ਼ ਦੀ ਟੀਮ ਨੇ ਤਿੰਨ ਵਿਕਟਾਂ ’ਤੇ 107 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ 126 ਦੌੜਾਂ ’ਤੇ ਬਾਕੀ ਦੀਆਂ ਸੱਤ ਵਿਕਟਾਂ ਗੁਆ ਦਿੱਤੀਆਂ। ਜਡੇਜਾ ਨੇ ਖਾਲਿਦ ਅਹਿਮਦ (0) ਨੂੰ ਆਖਰੀ ਵਿਕਟ ਦੇ ਤੌਰ ’ਤੇ ਆਊਟ ਕੀਤਾ। ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ 300ਵਾਂ ਵਿਕਟ ਸੀ। ਬੰਗਲਾਦੇਸ਼ ਲਈ ਮੋਮਿਨੁਲ ਹੱਕ (107 ਨਾਬਾਦ) ਨੇ ਸੈਂਕੜਾ ਜੜਿਆ। ਇਹ ਉਸ ਦਾ 13ਵਾਂ ਟੈਸਟ ਸੈਂਕੜਾ ਹੈ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ, ਮੁਹੰਮਦ ਸਿਰਾਜ ਤੇ ਆਕਾਸ਼ ਦੀਪ ਨੇ 2-2 ਵਿਕਟਾਂ ਲਈਆਂ। ਜਦਕਿ ਰਵਿੰਦਰ ਜਡੇਜ਼ਾ ਨੂੰ 1 ਵਿਕਟ ਮਿਲੀ। Yashasvi Jaiswal