Bihar Flood: ਇਨੀਂ ਦਿਨੀਂ ਗੰਡਕ, ਕੋਸੀ, ਬਾਗਮਤੀ, ਕਮਲਾ ਬਲਾਨ ਤੇ ਗੰਗਾ ਸਮੇਤ ਕਈ ਨਦੀਆਂ ਉਫਾਨ ’ਤੇ ਹਨ। ਲੱਖਾਂ ਲੋਕਾਂ ਦੀ ਜਿੰਦਗੀ ਮੁਸੀਬਤ ’ਚ ਹੈ, ਲੋਕਾਂ ਨੂੰ 2008 ਦਾ ਡਰ ਸਤਾਉਣ ਲੱਗਿਆ ਹੈ। ਦਰਅਸਲ ਬਿਹਾਰ ’ਚ 2008 ’ਚ ਆਈ ਤਬਾਹੀ ਦੇ ਨਿਸ਼ਾਨ ਅਜੇ ਵੀ ਹਨ, ਸਰਕਾਰ ਅੰਕੜਿਆਂ ਮੁਤਾਬਕ 2008 ’ਚ ਭਿਆਨਕ ਹੜ੍ਹਾਂ ਨਾਲ 526 ਲੋਕਾਂ ਦੀ ਮੌਤ ਹੋਈ ਸੀ। ਘਰ, ਸੜਕ, ਪੁਲ ਤੇ ਉੱਚੀਆਂ ਇਮਾਰਤਾਂ ਨੂੰ ਮੰਨੋ ਪਾਣੀ ਪੀ ਗਿਆ ਹੋਵੇ, ਲੱਖਾਂ ਜਿੰਦਗੀਆਂ ਅਚਾਨਕ ਹੀ ਬੇਸਹਾਰਾ ਹੋ ਗਈਆਂ ਹਨ, ਅੱਖਾਂ ਦੀ ਜੱਦ ਤੱਕ ਪਾਣੀ ਹੀ ਪਾਣੀ ਹੈ। ਇਹ ਹੀ ਨਜ਼ਾਰਾ ਇਨ੍ਹਾਂ ਦਿਨੀਂ ਬਿਹਾਰ ਦੇ ਕਰੀਬ 13 ਜ਼ਿਲ੍ਹਿਆਂ ਦਾ ਹੈ, ਨੇਪਾਲ ਰਸਤੇ ਆ ਰਹੀਆਂ ਨਦੀਆਂ ਨੇ ਤਬਾਹੀ ਮਚਾਈ ਹੈ, ਤਬਾਹੀ ਦਿਨੋਂ ਦਿਨ ਭਿਆਨਕ ਹੁੰਦੀ ਜਾ ਰਹੀ ਹੈ, ਇਹ ਵੇਖ ਲੋਕਾਂ ਨੂੰ ਹੁਣ 1968 ਤੇ 2008 ਦੀ ਭਿਆਨਕ ਯਾਦਾਂ ਤਾਜ਼ਾ ਹੋਣ ਲੱਗੀਆਂ ਹਨ। Bihar Flood
2008 ’ਚ ਆਈ ਸੀ ਭਿਆਨਕ ਤਬਾਹੀ… | Bihar Flood
ਇਨ੍ਹਾਂ ਇਨੀਂ ਦਿਨੀਂ ਗੰਡਕ, ਕੋਸੀ, ਬਾਗਮਤੀ, ਕਮਲਾ ਬਲਾਨ ਤੇ ਗੰਗਾ ਸਮੇਤ ਕਈ ਨਦੀਆਂ ਉਫਾਨ ’ਤੇ ਹਨ। ਲੱਖਾਂ ਲੋਕਾਂ ਦੀ ਜਿੰਦਗੀ ਮੁਸੀਬਤ ’ਚ ਹੈ, ਲੋਕਾਂ ਨੂੰ 2008 ਦਾ ਡਰ ਸਤਾਉਣ ਲੱਗਿਆ ਹੈ। ਦਰਅਸਲ ਬਿਹਾਰ ’ਚ 2008 ’ਚ ਆਈ ਤਬਾਹੀ ਦੇ ਨਿਸ਼ਾਨ ਅਜੇ ਵੀ ਹਨ, ਸਰਕਾਰ ਅੰਕੜਿਆਂ ਮੁਤਾਬਕ 2008 ’ਚ ਭਿਆਨਕ ਹੜ੍ਹਾਂ ਨਾਲ 526 ਲੋਕਾਂ ਦੀ ਮੌਤ ਹੋਈ ਸੀ। ਘਰ, ਸੜਕ, ਪੁਲ ਤੇ ਉੱਚੀਆਂ ਇਮਾਰਤਾਂ ਨੂੰ ਮੰਨੋ ਪਾਣੀ ਪੀ ਗਿਆ ਹੋਵੇ, ਲੱਖਾਂ ਜਿੰਦਗੀਆਂ ਅਚਾਨਕ ਹੀ ਬੇਸਹਾਰਾ ਹੋ ਗਈਆਂ ਹਨ, ਅੱਖਾਂ ਦੀ ਜੱਦ ਤੱਕ ਪਾਣੀ ਹੀ ਪਾਣੀ ਹੈ। ਕਈ ਕਿਸਾਨਾਂ ਦੇ ਖੇਤ ਹਮੇਸ਼ਾ ਲਈ ਬਰਬਾਦ ਹੋ ਗਏ ਸਨ, ਕਿਉਂਕਿ ਖੇਤਾਂ ’ਚ ਬਾਲੂ ਰੇਤ ਭਰ ਗਈ ਸੀ, ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਸਮੇਂ ਨੇਪਾਲ ਵੱਲੋਂ 2-3 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ।
ਇਸ ਵਾਰ ਕਿਉਂ ਹੈ ਹੜ੍ਹਾਂ ਦਾ ਖਤਰਾ | Bihar Flood
ਇਸ ਵਾਰ ਖਤਰਾ ਇਸ ਲਈ ਦੱਸਿਆ ਜਾ ਰਿਹਾ ਹੈ ਕਿਉਂਕਿ ਕੋਸੀ ਨਦੀ ’ਤੇ ਬੀਰਪੁਰ (ਨੇਪਾਲ) ਬੈਰਾਜ਼ ਤੋਂ 6.61 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਹੜੇ 56 ਸਾਲਾਂ ’ਚ ਸਭ ਤੋਂ ਜ਼ਿਆਦਾ ਹੈ, ਨਾਲ ਹੀ 2008 ਦੇ ਮੁਕਾਬਲੇ ਕਰੀਬ 3 ਗੁਣਾ ਜ਼ਿਆਦਾ ਹੈ, ਇਹ ਅੰਕੜਾ, 1968 ’ਚ 7.88 ਲੱਖ ਕਿਊਸਿਕ ਤੋਂ ਬਾਅਦ ਸਭ ਤੋਂ ਵੱਡਾ ਹੈ, ਇਹ ਗੰਡਕ ’ਤੇ ਵਾਲਮੀਕੀ ਨਗਰ ਬੈਰਾਜ਼ ਤੋਂ 5.62 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਹੜਾ 2003 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।
13 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ | Bihar Flood
ਅਧਿਕਾਰੀਆਂ ਨੇ ਦੱਸਿਆ ਕਿ ਬਕਸਰ, ਭੋਜਪੁਰ, ਸਾਰਣ, ਪਟਨਾ, ਸਮਸਤੀਪੁਰ, ਬੇਗੂਸਰਾਏ, ਮੁੰਗੇਰ ਤੇ ਭਾਗਲਪੁਰ ਸਮੇਤ ਗੰਗਾ ਕਿਨਾਰੇ ਲਗਭਗ 13 ਜ਼ਿਲ੍ਹੇ ਪਹਿਲਾਂ ਹੀ ਹੜ੍ਹਾਂ ਵਰਗੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ ਤੇ ਭਾਰੀ ਮੀਂਹ ਤੋਂ ਬਾਅਦ ਨਦੀਆਂ ਦੇ ਵੱਧਦੇ ਪਾਣੀ ਦੇ ਪੱਧਰ ਦੇ ਹੇਠਲੇ ਖੇਤਰਾਂ ’ਚ ਰਹਿਣ ਵਾਲੇ ਲਗਭਗ 13.5 ਲੱਖ ਪ੍ਰਭਾਵਿਤ ਹੋਏ ਹਨ, ਪ੍ਰਭਾਵਿਤ ਜ਼ਿਲ੍ਹਿਆਂ ’ਚ ਵੱਡੀ ਗਿਣਤੀ ’ਚ ਲੋਕਾਂ ਨੂੰ ਕੱਢਕੇ ਸੁਰੱਖਿਆਤ ਜਗ੍ਹਾ ’ਤੇ ਪਹੁੰਚਾਇਆ ਗਿਆ ਹੈ।
ਕਈ ਬੰਨ੍ਹ ਟੁੱਟੇ, ਬਿਜ਼ਲੀ ਘਰ ’ਚ ਵੜਿਆ ਪਾਣੀ | Bihar Flood
ਹਾਲਾਤਾਂ ’ਚ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਮੁਜੱਫਰਪੁਰ ਦੇ ਕਟੜਾ ਵਿਖੇ ਬਕੁਚੀ ਪਾਵਰ ਪਲਾਂਟ ’ਚ ਪਾਣੀ ਵੜ ਗਿਆ ਹੈ, ਇਸ ਪਿੱਛੇ ਦੀ ਕਾਰਨ ਕਈ ਨਦੀਆਂ ਦੇ ਬੰਨ੍ਹਾਂ ਦਾ ਟੁੱਟਣਾ ਹੈ, ਕਈ ਸੜਕਾਂ ਪਾਣੀ ਨਾਲ ਭਰ ਗਈਆਂ ਹਨ, ਪੁਲ ਰੂੜ ਗਏ ਹਨ, ਲੋਕਾਂ ਦੇ ਘਰਾਂ ’ਚ ਪਾਣੀ ਵੜ ਗਿਆ ਹੈ, ਪਿੰਡਾਂ ਦੇ ਪਿੰਡ ਪਾਣੀ ’ਚ ਸਮਾ ਗਏ ਹਨ, ਲੋਕਾਂ ਨੂੰ ਦੂਜੀਆਂ ਜਗ੍ਹਾਹਾਂ ’ਤੇ ਪਹੁੰਚਾਇਆ ਜਾ ਰਿਹਾ ਹੈ।
90 ਇੰਜੀਨੀਅਰਾਂ ਦੀ ਟੀਮ ਕਰ ਰਹੀ ਹੈ 24 ਘੰਟੇ ਕੰਮ
ਜਲ ਸੰਸਾਧਨ ਵਿਭਾਗ ਦੀਆਂ ਟੀਮਾਂ 24 ਘੰਟੇ ਦੇ ਆਧਾਰ ’ਤੇ ਬੰਨ੍ਹਾਂ ’ਤੇ ਨਿਗਰਾਨੀ ਕਰ ਰਹੀਆਂ ਹਨ ਤਾਂਕਿ ਕਿਵੇ ਵੀ ਕਟਾਵ ਜਾਂ ਖਤਰੇ ਦਾ ਪਤਾ ਲਗਦੇ ਹੀ ਕਾਰਵਾਈ ਕੀਤੀ ਜਾ ਸਕੇ, ਵਿਭਾਗ ਦੇ ਤਿੰਨ ਚੀਫ ਇੰਜੀਨੀਅਰ, 17 ਐਕਸਕਯੂਟਿਵ ਇੰਜੀਨੀਅਰ, 25 ਅਸੀਸਟੈਂਟ ਇੰਜੀਨੀਅਰ ਤੇ 45 ਜੂਨੀਅਰ ਇੰਜੀਨੀਅਰ 24 ਘੰਟੇ ਕੰਮ ਕਰ ਰਹੇ ਹਨ ਤੇ ਹਾਈ ਅਲਰਟ ’ਤੇ ਹਨ।