Waste Food Quotes in Punjabi: ਸਮੱਸਿਆ: ਦੁਨੀਆਂ ਭਰ ’ਚ ਭੁੱਖੇ ਢਿੱਡ ਸੌਣ ਲਈ ਮਜ਼ਬੂਰ ਹਨ ਲਗਭਗ 86 ਕਰੋੜ ਲੋਕ
- ਆਓ! ਮਿਲ ਕੇ ਖਾਈਏ ਕਸਮ, ਖਾਣਾ ਬਰਬਾਦ ਨਹੀਂ ਹੋਣ ਦਿਆਂਗੇ ਅਸੀਂ | Waste Food Quotes in Punjabi
ਜੀਂਦ (ਸੱਚ ਕਹੂੰ ਨਿਊਜ਼)। ਭਾਰਤ ਸਮੇਤ ਕਈ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ’ਚ ਖਾਣੇ ਦੀ ਬਰਬਾਦੀ ਵੱਡੀ ਸਮੱਸਿਆ ਹੈ। ਇਸ ਮਾਮਲੇ ’ਚ ਚੀਨ ਤੋਂ ਬਾਅਦ ਭਾਰਤ ਦੂਜਾ ਅਜਿਹਾ ਦੇਸ਼ ਹੈ, ਜਿੱਥੇ ਖਾਣੇ ਦੀ ਸਭ ਤੋਂ ਜ਼ਿਆਦਾ ਬਰਬਾਦੀ ਹੁੰਦੀ ਹੈ। ਚੀਨ ’ਚ ਜਿੱਥੇ ਹਰ ਸਾਲ 9.6 ਕਰੋੜ ਟਨ ਖਾਣਾ ਬਰਬਾਦ ਹੁੰਦਾ ਹੈ। ਉੱਥੇ ਭਾਰਤ ’ਚ ਸਾਲਾਨਾ 7.8 ਕਰੋੜ ਟਨ ਖਾਣਾ ਬਰਬਾਦ ਹੁੰਦਾ ਹੈ। ਇਸ ਤੋਂ ਬਾਅਦ ਅਮਰੀਕਾ ’ਚ 1.93 ਕਰੋੜ ਟਨ ਖਾਣਾ ਇੱਕ ਸਾਲ ’ਚ ਬਰਬਾਦ ਹੁੰਦਾ ਹੈ। ਜੇਕਰ ਪ੍ਰਤੀ ਵਿਅਕਤੀ ਖਾਣਾ ਬਰਬਾਦੀ ਦੀ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ’ਚ ਅਸਟਰੇਲੀਆ ਪਹਿਲੇ ਨੰਬਰ ’ਤੇ ਹੈ, ਇੱਥੇ ਇੱਕ ਵਿਅਕਤੀ ਸਾਲ ’ਚ 102 ਕਿਲੋਗ੍ਰਾਮ ਖਾਣਾ ਬਰਬਾਦ ਕਰਦਾ ਹੈ। ਇਸੇ ਤਰ੍ਹਾਂ ਫਰਾਂਸ ’ਚ 85 ਕਿਲੋਗ੍ਰਾਮ, ਸਪੇਨ ’ਚ 77 ਕਿਲੋਗ੍ਰਾਮ ਅਤੇ ਯੂਕੇ ’ਚ 77 ਕਿਲੋਗ੍ਰਾਮ ਖਾਣਾ ਬਰਬਾਦ ਕਰਦਾ ਹੈ। Waste Food Quotes in Punjabi
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ੁਰੂ ਕੀਤੀ ਫੂਡ ਬੈਂਕ ਮੁਹਿੰਮ
ਵਿਸ਼ਵ ’ਚ ਭੁੱਖ ਦੀ ਸਮੱਸਿਆ ’ਤੇ ਪ੍ਰਸਿੱਧ ਇਤਾਵਲੀ ਸ਼ੈਫ ਮਾਸਿਸਮੋ ਬੋਟੁਰਾ ਕਹਿੰਦੇ ਹਨ ਕਿ ਵਿਸ਼ਵ ’ਚ ਕਰੀਬ 12 ਅਰਬ ਲੋਕਾਂ ਲਈ ਭੋਜਨ ਦਾ ਉਤਪਾਦਨ ਹੁੰਦਾ ਹੈ, ਜਦਕਿ ਅਬਾਦੀ 8 ਅਰਬ ਹੈ। ਇਸਦੇ ਬਾਵਜੂਦ ਲਗਭਗ 86 ਕਰੋੜ ਲੋਕ ਭੁੱਖ ਰਹਿ ਜਾਂਦੇ ਹਨ। ਅਸੀਂ ਆਪਣੇ ਉਤਪਾਦਨ ਦਾ 33 ਪ੍ਰਤੀਸ਼ਤ ਬਰਬਾਦ ਕਰ ਦਿੰਦੇ ਹਾਂ। ਖਾਣਾ ਬਰਬਾਦੀ ਰੋਕਣ ਲਈ ਜਾਗਰੂਕ ਕਰਨ ਦੇ ਉਦੇਸ਼ ਨਾਲ ਹਰ ਸਾਲ 29 ਸਤੰਬਰ ਨੂੰ ਕੌਮਾਂਤਰੀ ਦਿਵਸ ਮਨਾਇਆ ਜਾਂਦਾ ਹੈ। ਤਾਂ ਆਓ! ਅੱਜ ਅਸੀਂ ਸਾਰੇ ਸਹੁੰ ਖਾਂਦੇ ਹਾਂ ਕਿ ਹੁਣ ਭਵਿੱਖ ’ਚ ਅਸੀਂ ਕਦੇ ਵੀ ਖਾਣੇ ਨੂੰ ਬਰਬਾਦ ਨਹੀਂ ਜਾਣ ਦੇਵਾਂਗੇ ਅਤੇ ਬਚੇ ਹੋਏ ਖਾਣੇ ਨੂੰ ਜ਼ਰੂਰਤਮੰਦਾਂ ਤੱਕ ਪਹੁੰਚਾਵਾਂਗੇ।
ਖਾਣਾ ਬਰਬਾਦੀ ’ਚ ਚੀਨ ਪਹਿਲੇ ਅਤੇ ਭਾਰਤ ਦੂਜੇ ਸਥਾਨ ’ਤੇ | Waste Food Quotes in Punjabi
ਭੋਜਨ ਦੀ ਬਰਬਾਦੀ ਦਾ ਸਿੱਧਾ ਅਸਰ ਸਾਡੇ ਵਾਤਾਵਰਨ ’ਤੇ ਵੀ ਪੈਂਦਾ ਹੈ। ਗਰੀਨ ਹਾਊਸ ਗੈਸਾਂ ਦੇ ਉਤਸਰਜਨ ’ਚ 10 ਪ੍ਰਤੀਸ਼ਤ ਤੱਕ ਹਿੱਸਾ ਸੜੇ-ਗਲੇ ਅਤੇ ਖਰਾਬ ਭੋਜਨ ਦਾ ਹੁੰਦਾ ਹੈ। ਇਸ ਨਾਲ ਹਾਨੀਕਾਰਕ ਮੀਥੇਨ ਗੈਸ ਦਾ ਉਤਪਾਦਨ ਹੁੰਦਾ ਹੈ। ਇਹ ਹੜ੍ਹ ਅਤੇ ਸੋਕੇ ਵਰਗੇ ਹਾਲਾਤਾਂ ਲਈ ਵੀ ਜ਼ਿੰਮੇਵਾਰ ਹੈ ਅਤੇ ਅੰਨ ਦੀ ਪੈਦਾਵਾਰ ’ਤੇ ਵੀ ਇਸ ਦਾ ਨਕਾਰਾਤਮਕ ਅਸਰ ਪੈ ਰਿਹਾ ਹੈ। ਸੁਚੱਜੀ ਖੁਰਾਕ ਪ੍ਰਣਾਲੀ ਬਣਾਉਣ ਲਈ ਅੰਨ ਦੀ ਬਰਬਾਦੀ ਪਹਿਲ ਨਾਲ ਰੋਕਣ ਦੀ ਲੋੜ ਹੈ। ਇਸ ਨਾਲ ਖੁਰਾਕ ਸੁਰੱਖਿਆ ਅਤੇ ਪੋਸ਼ਣ ਤੈਅ ਹੋਣ ਦੇ ਨਾਲ-ਨਾਲ ਕੁਦਰਤੀ ਵਸੀਲਿਆਂ ਦੀ ਵੀ ਬਿਹਤਰ ਵਰਤੋਂ ਹੋਵੇਗੀ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਭੋਜਨ ਦੀ ਬਰਬਾਦੀ ਨੂੰ ਰੋਕਣਾ ਜਲਵਾਯੂ ਅਤੇ ਖੁਰਾਕ ਸੰਕਟ ਨੂੰ ਦੂਰ ਕਰਨ ਲਈ ਜ਼ਰੂਰੀ ਹੈ।
ਭੁੱਖੇ ਮਰਨ ਤੋਂ ਬਚਾਈਆਂ ਹਜ਼ਾਰਾਂ ਜ਼ਿੰਦਗੀਆਂ | Don’t waste food quotes in Punjabi
- ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਫਤੇ ’ਚ ਇੱਕ ਦਿਨ ਵਰਤ ਰੱਖ ਕੇ ਉਸ ਦਿਨ ਦੇ ਭੋਜਨ ਨੂੰ ਫੂਡ ਬੈਂਕ ’ਚ ਕਰਵਾਉਂਦੀ ਹੈ ਜਮ੍ਹਾ
ਭੋਜਨ ਬਰਬਾਦੀ ਦੇ ਚੱਲਦਿਆਂ ਲੋਕਾਂ ਦੇ ਭੁੱਖੇ ਢਿੱਡ ਸੌਣ ਦੀ ਸਮੱਸਿਆ ਨੂੰ ਧਿਆਨ ’ਚ ਰੱਖਦੇ ਹੋਏ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਫੂਡ ਬੈਂਕ’ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੁਹਿੰਮ ਦੇ ਤਹਿਤ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਫਤੇ ’ਚ ਇੱਕ ਦਿਨ ਵਰਤ ਰੱਖਦੇ ਹਨ ਅਤੇ ਰਾਮ-ਨਾਮ ਦਾ ਜਾਪ ਕਰਕੇ ਉਸ ਦਿਨ ਜੋ ਖਾਣਾ ਬਚਦਾ ਹੈ ਉਸਦੇ ਬਰਾਬਰ ਰਾਸ਼ਨ ਫੂਡ ਬੈਂਕ ’ਚ ਜਮ੍ਹਾ ਕਰਵਾ ਦਿੰਦੇ ਹਨ ਅਤੇ ਫੂਡ ਬੈਂਕ ਤੋਂ ਇਹ ਰਾਸ਼ਨ ਉਨ੍ਹਾਂ ਜ਼ਰੂਰਤਮੰਦ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਦੋ ਸਮੇਂ ਦੀ ਢਿੱਡ ਭਰ ਕੇ ਰੋਟੀ ਨਸੀਬ ਨਹੀਂ ਹੁੰਦੀ। Waste Food Quotes in Punjabi
ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਇਸ ਮੁਹਿੰਮ ਦੇ ਤਹਿਤ ਹੁਣ ਤੱਕ ਹਜ਼ਾਰਾਂ ਅਜਿਹੇ ਪਰਿਵਾਰਾਂ ਨੂੰ ਭੋਜਨ ਮੁਹੱਈਆ ਕਰਵਾਇਆ ਹੈ, ਜਿਸ ਨਾਲ ਉਨ੍ਹਾਂ ਦਾ ਜੀਵਨ ਬਚ ਸਕਿਆ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਸੰਗਠਨ ਦੇ ਸੇਵਾਦਾਰ ਆਮ ਜਨਤਾ ਨੂੰ ਖਾਣੇ ਦੀ ਬਰਬਾਦੀ ਨੂੰ ਰੋਕਣ ਲਈ ਵੀ ਲਗਾਤਾਰ ਜਾਗਰੂਕ ਕਰ ਰਹੇ ਹਨ।
ਕੀ ਕਹਿੰਦੇ ਹਨ ਅੰਕੜੇ
- ਦੁਨੀਆਂ ਦੇ ਕਰੀਬ 86 ਕਰੋੜ ਲੋਕ ਭੁੱਖੇ ਸੌਂਦੇ ਹਨ, ਜਿਨ੍ਹਾਂ ਨੂੰ ਖਾਣਾ ਨਸੀਬ ਨਹੀਂ ਹੁੰਦਾ।
- ਦੁਨੀਆਂ ਭਰ ’ਚ ਹਰ ਸਾਲ ਬਰਬਾਦ ਹੁੰਦਾ ਹੈ ਲਗਭਗ 250 ਕਰੋੜ ਟਨ ਖਾਣਾ।
- ਨੈਸ਼ਨਲ ਹੈਲਥ ਸਰਵੇ ਮੁਤਾਬਿਕ, ਭਾਰਤ ’ਚ ਹਰ ਰੋਜ਼ 19 ਕਰੋੜ ਲੋਕ ਭੁੱਖੇ ਸੌਂਦੇ ਹਨ।
- ਭਾਰਤ ’ਚ ਸਾਲਾਨਾ 92000 ਕਰੋੜ ਰੁਪਏ ਦਾ ਖਾਣਾ ਹੁੰਦੈ ਬਰਬਾਦ
ਕਿੱਥੇ-ਕਿੱਥੇ ਹੁੰਦੀ ਹੈ ਖਾਣੇ ਦੀ ਬਰਬਾਦੀ
- ਸ਼ਾਦੀ-ਵਿਆਹ, ਛਠੀ-ਮੁੰਡਨ, ਤਿਉਹਾਰਾਂ ਆਦਿ ’ਤੇ ਦਾਵਤਾਂ ’ਚ
- ਘਰਾਂ, ਹੋਟਲਾਂ, ਰੇਸਤਰਾਂ, ਖੁਰਾਕ ਸੇਵਾਵਾਂ ਆਦਿ ’ਚ
- ‘ਬੁਫੇ ਸਿਸਟਮ’ ਅਤੇ ਖਾਣੇ ਤੋਂ ਪਹਿਲਾਂ ਪਰੋਸੇ ਜਾਣ ਵਾਲੇ ‘ਸਟਾਰਟਰ’ ਨਾਲ ਕਈ ਗੁਣਾ ਵਧੀ ਬਰਬਾਦੀ
- ਖੇਤਾਂ ਤੋਂ ਘਰ ਅਤੇ ਗੋਦਾਮਾਂ ਤੱਕ ਅੰਨ ਪਹੁੰਚਣ ਦੌਰਾਨ
ਖਾਣੇ ਦੀ ਬਰਬਾਦੀ ਰੋਕਣ ਦੇ ਤਰੀਕੇ
- ਬੱਚਿਆਂ ਨੂੰ ਸ਼ੁਰੂ ਤੋਂ ਹੀ ਇਹ ਆਦਤ ਪਾਓ ਕਿ ਉਹ ਥਾਲੀ ’ਚ ਓਨਾ ਹੀ ਖਾਣਾ ਲੈਣ, ਜਿੰਨੀ ਭੁੱਖ ਹੋਵੇ।
- ਵਸੀਲਿਆਂ ਦੀ ਸੁਰੱਖਿਆ ’ਤੇ ਫੋਕਸ ਕਰੋ।
- ਜੇਕਰ ਭੋਜਨ ਬਚ ਜਾਵੇ ਤਾਂ ਉਸਨੂੰ ਲੋੜਵੰਦਾਂ ਤੱਕ ਪਹੁੰਚਾਓ।
- ਪੈਕੇਜਿੰਗ ’ਤੇ ਜ਼ਿਆਦਾ ਧਿਆਨ ਦੇਣਾ ਹੋਵੇਗਾ।
- ਲੋੜ ਦੇ ਹਿਸਾਬ ਨਾਲ ਥੋਕ ’ਚ ਕਰਿਆਨੇ ਦੀ ਖਰੀਦਦਾਰੀ ਕਰਨੀ ਚਾਹੀਦੀ।
- ਰੀਸਾਈਕਲਿੰਗ ਅਤੇ ਰੀਯੂਜ਼ ਦਾ ਸਹੀ ਤਰੀਕਾ ਅਪਣਾਓ।
- ਖਾਣੇ ਨੂੰ ਚੰਗੀ ਤਰ੍ਹਾਂ ਸਟੋਰ ਕਰਕੇ ਰੱਖੋ।
- ਪਲੇਟ ’ਚ ਜੂਠਾ ਖਾਣਾ ਨਾ ਛੱਡੋ।
- ਦੂਜਿਆਂ ਨੂੰ ਵੀ ਖਾਣੇ ਦੀ ਬਰਬਾਦੀ ਰੋਕਣ ਲਈ ਜਾਗਰੂਕ ਕਰੋ।
Read Also : Australia News: ਪਰਥ ‘ਚ ਡੇਰਾ ਸ਼ਰਧਾਲੂਆਂ ਨੇ ਮਨਾਇਆ ਮਹਾਂਪਰਉਪਕਾਰ ਮਹੀਨਾ