Finance Education: ਸੁਨਹਿਰੀ ਭਵਿੱਖ ਲਈ ਕਰੋ ਇਸ ਖੇਤਰ ਦੀ ਚੋਣ, ਨੋਟਾਂ ਦੀ ਮਸ਼ੀਨ ਬਣ ਸਕਦੈ ਵਿਦਿਆਰਥੀ

Finance Education

Finance Education: ਆਧੁਨਿਕ ਯੁੱਗ ’ਚ ਆਰਥਿਕ ਨੀਤੀਆਂ, ਵਿੱਤੀ ਬਜਾਰਾਂ ਅਤੇ ਸਰਕਾਰੀ ਯੋਜਨਾਵਾਂ ਦਾ ਵਿਸੇਸ਼ਲੇਸ਼ਣ ਅਤੇ ਸਹੀ ਦਿਸ਼ਾ ’ਚ ਮਾਰਗਦਰਸ਼ਨ ਕਰਨ ਲਈ ਮਾਹਿਰਾ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਹੀ ਮਾਹਿਰਾਂ ਨੂੰ ਅਸੀਂ ‘ਇਕੋਨੋਮਿਕਸ’ ਦੇ ਨਾਂਅ ਨਾਲ ਜਾਣਦੇ ਹਨ। ਜੇਕਰ ਤੁਸੀਂ ਆਰਥਿਕ ਨੀਤੀਆਂ, ਸੰਸਾਰਿਕ ਵਿੱਤੀ ਪ੍ਰਣਾਲੀਆਂ, ਅਤੇ ਆਰਥਿਕ ਗਤੀਵਿਧੀਆਂ ਦਾ ਡੂਘਾਈ ਨਾਲ ਸਰਵੇ ਕਰਨ ’ਚ ਰੂਚੀ ਰੱਖਦੇ ਹੋ, ਤਾਂ ਇਕੋਨੋਮਿਕਸ ਦੇ ਖੇਤਰ ’ਚ ਕਰੀਅਰ ਤੁਹਾਡੇ ਲਈ ਸ਼ਾਨਦਾਰ ਬਦਲ ਹੋ ਸਕਦਾ ਹੈ।

ਇਕੋਨੋਮਿਕਸ ਕੌਣ ਹੁੰਦੇ ਹਨ? | Finance Education

ਇਕੋਨੋਮਿਕਸ ਉਹ ਪੇਸ਼ੇਵਰ ਹੁੰਦੇ ਹਨ ਜੋ ਆਰਥਿਕ ਸਿਧਾਂਤਾਂ ਅਤੇ ਮਾਡਲਾਂ ਦੀ ਵਰਤੋਂ ਕਰਕੇ ਵਿੱਤੀ ਬਜਾਰਾਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਆਰਥਿਕ ਸਥਿਤੀਆਂ, ਨੀਤੀਆਂ ਅਤੇ ਵਪਾਰਾਂ ਦਾ ਵਿਸੇਸ਼ਲੇਸ਼ਣ ਕਰਦੇ ਹਨ। ਉਨ੍ਹਾਂ ਦਾ ਮੁੱਖ ਕਾਰਨ ਸਰਕਾਰਾਂ, ਕੰਪਨੀਆਂ, ਅਤੇ ਹੋਰ ਸੰਗਠਨਾਂ ਨੂੰ ਆਰਥਿਕ ਫੈਸਲੇ ਲੈਣ ’ਚ ਮੱਦਦ ਕਰਨਾ ਹੁੰਦਾ ਹੈ ਤਾਂ ਕਿ ਵਸੀਲਿਆਂ ਦੀ ਸਹੀ ਵਰਤੋਂ ਹੋ ਸਕੇ ਅਤੇ ਆਰਥਿਕ ਸਥਿਰਤਾ ਬਣੀ ਰਹੇ।

ਜ਼ਰੂਰੀ ਯੋਗਤਾ | Finance Education

ਇਕੋਨੋਮਿਕਸ ਬਣਨ ਲਈ ਵਿੱਦਿਅਕ ਯੋਗਤਾ ਦੀ ਜ਼ਰੂਰਤ ਹੁੰਦੀ ਹੈ, ਜਿਸ ਤਹਿਤ ਮੁੱਖ ਤੌਰ ’ਤੇ ਅਰਥਸ਼ਾਸਤਰ ਦੇ ਖੇਤਰ ’ਚ ਡਿਗਰੀ ਸ਼ਾਮਲ ਹਨ। ਆਓ, ਇਸ ਦੀ ਵਿਸਥਾਰ ਨਾਲ ਜਾਣਕਾਰੀ ਦੇਖਦੇ ਹਾਂ : Economictimes News

  • 12ਵੀਂ ਜਮਾਤ ’ਚ ਵਿਗਿਆਨ, ਗਣਿਤ, ਜਾਂ ਵਣਜ਼ ਵਿਸ਼ਿਆਂ ਦੀ ਚੋਣ ਕਰਨਾ ਫਾਇਦੇਮੰਦ ਹੋ ਸਕਦਾ ਹੈ।
  • ਸਨਾਤਕ : ਕਈ ਯੂਨੀਵਰਸਿਟੀਆਂ ’ਚ ਬੀਏ ਇਕੋਨੋਮਿਕਸ, ਬੀਐਸਸੀ ਇਕੋਨੋਮਿਕਸ ਵਰਗੇ ਕੋਰਸ ਮੁਹੱਈਆ ਹੁੰਦੇ ਹਨ।
  • ਪੋਸਟ ਗੇ੍ਰਜੂਏਟ : ਐਮਏ ਜਾਂ ਐਮਐਸਸੀ ਇਕੋਨੋਮਿਕਸ ਜਾਂ ਫਾਈਨੇਂਸ਼ੀਅਲ ਇਕੋਨੋਮਿਕਸ
  • ਪੋਸਟ ਗ੍ਰੇਜੂਏਟ ਪੱਧਰ ’ਤੇ ਵਿਸੇਸਤਾ ਪ੍ਰਾਪਤ ਕਰਨਾ ਬੇਹੱਦ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਇਸ ਨਾਲ ਤੁਹਾਡੇ ਵਿਸੇਸ਼ਣਾਤਮਕ ਅਤੇ ਸ਼ੋਧ ਕੌਂਸ਼ਲ ’ਚ ਵਾਧਾ ਹੁੰਦਾ ਹੈ।
  • ਪੀਐਚਡੀ ਅਤੇ ਰਿਸ਼ਰਚ : ਜੇਕਰ ਤੁਸੀਂ ਇੱਕ ਰਿਸਰਚਰ ਜਾਂ ਪ੍ਰੋਫੇਸਰ ਬਣਨਾ ਚਾਹੁੰਦੇ ਹੈ, ਤਾਂ ਪੀਐਚਡੀ ਇਕੋਨੋਮਿਕਸ ’ਚ
    ਕਰਨਾ ਜ਼ਰੂਰੀ ਹੈ।

ਹੋਰ ਕੌਂਸ਼ਲ :

  1. ਗਣਿਤ ਅਤੇ ਅੰਕੜਾ ਗਿਆਨ : ਆਰਥਿਕ ਡਾਟੇ ਦਾ ਵਿਸੇਸ਼ਲੇਸਣ ਕਰਨ ਲਈ ਗਣਿਤ ਅਤੇ ਅੰਕੜੇ ਦਾ ਗਿਆਨ ਜ਼ਰੂਰੀ ਹੁੰਦਾ ਹੈ।
  2. ਵਿਸ਼ਲੇਸ਼ਣਤਾਮਕ ਸੋਚ : ਵੱਖ -ਵੱਖ ਆਰਥਿਕ ਮਾਡਲਾਂ ਅਤੇ ਨੀਤੀਆਂ ਦਾ ਵਿਸਲੇਸ਼ਣ ਕਰਨ ਲਈ ਡੂੰਘੀ ਵਿਸ਼ਲੇਸ਼ਣਤਮਕਾ ਸੋਚ ਦੀ ਜ਼ਰੂਰਤ ਹੁੰਦੀ ਹੈ।
  3. ਸੰਚਾਰ ਕੌਂਸ਼ਲ : ਆਪਣੇ ਸ਼ੋਧ ਅਤੇ ਵਿਚਾਰਾਂ ਨੂੰ ਸਰਕਾਰ, ਕੰਪਨੀਆਂ ਅਤੇ ਹੋਰ ਸੰਗਠਨਾਂ ਨੂੰ ਸਪੱਸ਼ਟ ਰੂਪ ਨਾਲ ਸਮਝਣ ਲਈ ਚੰਗੇ ਸੰਚਾਰ ਕੌਂਸ਼ਲ ਦਾ ਹੋਣਾ ਜ਼ਰੂਰੀ ਹੈ।

ਕਰੀਅਰ ਬਦਲ

  • ਸਰਕਾਰੀ ਖੇਤਰ : ਆਰਬੀਆਈ (ਭਾਰਤੀ ਰਿਜਰਵ ਬੈਂਕ), ਪਲੈਨਿੰਗ ਕਮੀਸ਼ਨ, ਕੇਂਦਰੀ ਫਾਈਨੇਂਸ ਵਿਭਾਗ ਵਰਗੀਆਂ ਸੰਸਥਾਵਾਂ ’ਚ ਇਕੋਨੋਮਿਕਸ ਦੀ ਮੰਗ ਹਮੇਸ਼ਾ ਰਹਿੰਦੀ ਹੈ। ਉਹ ਆਰਥਿਕ ਨੀਤੀਆਂ ਦਾ ਮੁਲਾਂਕਣ ਅਤੇ ਉਨ੍ਹਾਂ ਦੇ ਪ੍ਰਭਾਵਾਂ ਦਾ ਮੁਲਾਂਕਣ ਕਰਦੇ ਹਨ।
  • ਕਾਰਪੋਰੇਟ ਖੇਤਰ : ਕਈ ਕੰਪਨੀਆਂ ਆਪਣੇ ਵਿੱਤੀ ਫੈਸਲਾ ਲੈਣ ਲਈ ਇਕੋਨੋਮਿਕਸ ਨੂੰ ਨਿਯੁਕਤ ਕਰਦੀਆਂ ਹਨ। ਉਹ ਕੰਪਨੀਆਂ ਨੂੰ ਬਜ਼ਾਰ ਵਿਸ਼ਲੇਸ਼ਣ, ਮੁੱਲ ਨਿਰਧਾਰਨ, ਅਤੇ ਮੰਗ-ਸਪਲਾਈ ਸੰਤੁਲਨ ’ਚ ਮਾਰਗਦਰਸ਼ਨ ਦਿੰਦੇ ਹਨ।
  • ਅੰਤਰਰਾਸ਼ਟਰੀ ਸੰਗਠਨ: ਵਰਲਡ ਬੈਂਕ, ਆਈਐਮਐਫ ਅਤੇ ਯੂਨਾਈਟਿਡ ਨੈਸ਼ਨਸ਼ ਵਰਗੇ ਸੰਸਥਾਨਾਂ ’ਚ ਵੀ ਇਕੋਨੋਮਿਕਸ ਲਈ ਸ਼ਾਨਦਾਰ ਮੌਕੇ ਹੁੰਦੇ ਹਨ। ਇਨ੍ਹਾਂ ਸੰਸਥਾਵਾਂ ’ਚ ਕਾਰਜ ਕਰਨ ਨਾਲ ਤੁਹਾਡੇ ਸੰਸਾਰਿਕ ਅਰਥਵਿਵਸਥਾ ਦੀ ਸਮਝ ਮਿਲਦੀ ਹੈ।

ਖੋਜ਼ ਅਤੇ ਸਿੱਖਿਆ :

ਜੇਕਰ ਤੁਹਾਨੂੰ ਰਿਸਰਚ ’ਚ ਰੂਚੀ ਹੈ, ਤਾਂ ਤੁਸੀਂ ਕਿਸੇ ਯੂਨੀਵਰਸਿਟੀ ਜਾਂ ਸ਼ੋਧ ਸੰਸਥਾਨ ’ਚ ਰਿਸਰਚ ਜਾਂ ਪ੍ਰੋਫੈਸਰ ਦੇ ਰੂਪ ’ਚ ਵੀ ਕਰੀਅਰ ਬਣਾ ਸਕਦੇ ਹਨ।
ਕੰਸਲਟੇਂਸੀ : ਕਈ ਨਿੱਜੀ ਅਤੇ ਸਰਕਾਰੀ ਸੰਸਥਾਨ ਅਰਥਸ਼ਾਸਤਰੀਆਂ ਨਾਲ ਆਰਥਿਕ ਸਲਾਹ ਲੈਂਦੇ ਹਨ। ਤੁਸੀਂ ਇੱਕ ਅਜ਼ਾਦ ਕੰਸਲਟੇਂਟ ਦੇ ਰੂਪ ’ਚ ਵੀ ਕੰਮ ਕਰ ਸਕਦੇ ਹਨ।

ਤਨਖਾਹ ਅਤੇ ਸੰਭਾਵਨਾਵਾਂ

ਇਕੋਨੋਮਿਕਸ ਦਾ ਤਨਖਾਹ ਉਨ੍ਹਾ ਦੇ ਤਜ਼ਰਬੇ ਅਤੇ ਕਾਰਜਖੇਤਰ ਦੇ ਅਨੁਸਾਰ ਵੱਖ ਹੁੰਦੇ ਹੈ। ਇੱਕ ਸ਼ੁਰੂਆਤੀ ਇਕੋਨੋਮਿਕਸ ਦਾ ਸਾਲਾਨਾ ਤਨਖਾਹ ਲਗਭਗ 5 ਤੋਂ 7 ਲੱਖ ਵਿਚਕਾਰ ਹੋ ਸਕਦੇ ਹੈ, ਜਦੋਂ ਕਿ ਜ਼ਿਆਦਾ ਤਜ਼ਰਬੇ ਨਾਲ ਇਹ 15-20 ਲੱਖ ਜਾਂ ਉਸ ਤੋਂ ਵੀ ਜਿਆਦਾ ਹੋ ਸਕਦੇ ਹੈ। ਅੰਤਰਰਾਸ਼ਟਰੀ ਪੱਧਰ ’ਤੇ, ਇਹ ਤਨਖਾਹ ਅਤੇ ਵੀ ਜ਼ਿਆਦਾ ਹੋ ਸਕਦੇ ਹੈ।

ਭਵਿੱਖ ਦੀਆਂ ਸੰਭਾਵਨਾਵਾਂ :

ਇਕੋਨੋਮਿਕਸ ਦੇ ਖੇਤਰ ’ਚ ਕਰੀਅਰ ਦੀਆਂ ਸੰਭਾਵਨਾਵਾਂ ਦਿਨ-ਪ੍ਰਤੀਦਿਨ ਵਧ ਰਹੀ ਹੈ। ਵਿਸ਼ਵੀ ਆਰਥਿਕ ਦ੍ਰਿਸ਼ ’ਚ ਆਏ ਬਦਲਾਅ, ਨਵੀਆਂ ਨੀਤੀਆਂ ਅਤੇ ਆਰਥਿਕ ਸੰਕਟਾਂ ਦੇ ਹੱਲ ਲਈ ਆਰਥਿਕ ਮਾਹਿਰਾਂ ਦੀ ਜ਼ਰੂਰਤ ਹਮੇਸ਼ਾ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਉਭਰਦੀ ਹੋਈ ਅਰਥਵਿਵਸਥਾਵਾਂ ਅਤੇ ਡਿਜੀਟਲ ਵਿੱਤੀ ਪ੍ਰਣਾਲੀਆਂ ਕਾਰਨ ਇਸ ਖੇਤਰ ’ਚ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋ ਰਹੇ ਹਨ।

Read Also : Australia Holiday Visa: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 1 ਅਕਤੂਬਰ ਤੋਂ ਸ਼ੁਰੂ ਹੋਵੇਗੀ ਨਵੀਂ ਵੀਜ਼ਾ ਵਿਵਸਥਾ

LEAVE A REPLY

Please enter your comment!
Please enter your name here