Haryana Assembly Elections: ਚੋਣਾਂ ਦੇ ਮੱਦੇਨਜ਼ਰ ਜ਼ੀਰਕਪੁਰ-ਪੰਚਕੂਲਾ ਬਾਰਡਰ ’ਤੇ ਸਖ਼ਤੀ ਨਾਲ ਹੋ ਰਹੀ ਚੈਕਿੰਗ

Haryana Assembly Elections
ਮੁਹਾਲੀ: ਜ਼ਬਤ ਕੀਤੀ ਹੋਈ ਨਗਦੀ। 

ਹੁਣ ਤੱਕ 43 ਲੱਖ ਦੀ ਨਗਦੀ ਬਰਾਮਦ | Haryana Assembly Elections

Haryana Assembly Elections: (ਐੱਮ ਕੇ ਸ਼ਾਇਨਾ) ਚੰਡੀਗੜ੍ਹ/ਮੋਹਾਲੀ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਚਕੂਲਾ ਦੇ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਪੁਲਿਸ ਨੇ ਜ਼ੀਰਕਪੁਰ-ਕਾਲਕਾ ਹਾਈਵੇਅ ’ਤੇ ਨਾਕਾਬੰਦੀ ਕਰ ਦਿੱਤੀ ਹੈ, ਜਿਸ ਦਾ ਮੁੱਖ ਉਦੇਸ਼ ਨਾ ਸਿਰਫ਼ ਅਪਰਾਧੀਆਂ ਦੀ ਆਵਾਜਾਈ ਨੂੰ ਰੋਕਣਾ ਹੈ, ਸਗੋਂ ਚੋਣਾਂ ਦੌਰਾਨ ਗੈਰ-ਕਾਨੂੰਨੀ ਢੰਗ ਨਾਲ ਲਿਜਾਈ ਜਾ ਰਹੀ ਨਗਦੀ, ਸ਼ਰਾਬ ਅਤੇ ਹੋਰ ਸਮੱਗਰੀ ’ਤੇ ਵੀ ਸ਼ਿਕੰਜਾ ਕੱਸਣਾ ਹੈ। ਹੁਣ ਤੱਕ ਕੀਤੀ ਗਈ ਕਾਰਵਾਈ ਵਿੱਚ ਪੁਲਿਸ ਨੇ ਵੱਖ-ਵੱਖ ਵਾਹਨਾਂ ਤੋਂ 43 ਲੱਖ ਰੁਪਏ ਤੋਂ ਵੱਧ ਦੀ ਨਗਦੀ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ: Kisan News: ਸੈਂਕੜੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਭੋਏਵਾਲੀ ਦਾ ਕਿਸਾਨ ਗੁਰਦੇਵ ਸਿੰਘ

ਚੰਡੀਗੜ੍ਹ ਦੇ ਸੈਕਟਰ-20 ਥਾਣੇ ਦੇ ਇੰਚਾਰਜ ਬੱਚੂ ਸਿੰਘ ਨੇ ਦੱਸਿਆ ਕਿ ਜਦੋਂ ਨਾਕਾਬੰਦੀ ਦੌਰਾਨ ਫੜੀ ਗਈ ਨਗਦੀ ਸਬੰਧੀ ਸਬੰਧਤ ਵਿਅਕਤੀਆਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਤਾਂ ਉਹ ਤਸੱਲੀਬਖਸ਼ ਜਾਣਕਾਰੀ ਨਹੀਂ ਦੇ ਸਕੇ। ਜਿਨ੍ਹਾਂ ਵਾਹਨਾਂ ਤੋਂ ਨਕਦੀ ਬਰਾਮਦ ਹੋਈ ਹੈ, ਉਨ੍ਹਾਂ ਦੇ ਮਾਲਕ ਇਹ ਦੱਸਣ ਤੋਂ ਅਸਮਰੱਥ ਹਨ ਕਿ ਇਹ ਪੈਸਾ ਕਿੱਥੋਂ ਆਇਆ ਅਤੇ ਕਿਉਂ ਲੈ ਜਾ ਰਹੇ ਸੀ। ਪੁਲਿਸ ਨੇ ਇਹ ਰਕਮ ਕਾਨੂੰਨ ਅਨੁਸਾਰ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਾਲ ਹੀ ਵਿੱਚ, ਇੱਕ ਚੌਕੀ ’ਤੇ ਇੱਕ ਵਾਹਨ ਤੋਂ 10 ਲੱਖ ਰੁਪਏ ਵੀ ਜ਼ਬਤ ਕੀਤੇ ਗਏ ਸਨ, ਜਿਸ ਲਈ ਕੋਈ ਠੋਸ ਦਸਤਾਵੇਜ਼ ਜਾਂ ਸਪੱਸ਼ਟੀਕਰਨ ਨਹੀਂ ਦਿੱਤਾ ਜਾ ਸਕਿਆ ਹੈ। ਐਸਐਚਓ ਬੱਚੂ ਸਿੰਘ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਸਾਰੇ ਪੈਸਿਆਂ ਦਾ ਰਿਕਾਰਡ ਤਿਆਰ ਕਰ ਲਿਆ ਗਿਆ ਹੈ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। Haryana Assembly Elections

 

LEAVE A REPLY

Please enter your comment!
Please enter your name here