Punjab News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਮੁੱਖ ਦਫਤਰ ਨੇੜੇ ਟੀਵੀ ਟਾਵਰ ਬਠਿੰਡਾ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ , ਸੂਬਾ ਜਨਰਲ ਸਕੱਤਰ ਡਾ ਗੁਰਮੇਲ ਸਿੰਘ ਮਾਛੀਕੇ ,ਚੇਅਰਮੈਨ ਡਾ ਐਚ ਐਸ ਰਾਣੂ, ਮੁੱਖ ਸਲਾਹਕਾਰ ਮਲਕੀਤ ਥਿੰਦ, ਸੂਬਾ ਕੈਸੀਅਰ ਡਾ ਰਾਕੇਸ਼ ਕੁਮਾਰ ਮਹਿਤਾ, ਸਹਾਇਕ ਪ੍ਰੈਸ ਸਕੱਤਰ ਸਤਬੀਰ ਸਿੰਘ ਮਿਰਜੇ ਕੇ , ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਹਰਭਜਨ ਲਾਲ ਚੇਅਰਮੈਨ ਗੁਰਸੇਵਕ ਸਿੰਘ ਕੁਲਗੜੀ ਕੈਸ਼ੀਅਰ, ਬਿਸ਼ਨ ਲਾਲ ਆਦਿ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਆਪਣੀ ਪਿ੍ਤ ਅਨੁਸਾਰ ਪੂਰੇ ਪੰਜਾਬ ਅੰਦਰ ਜ਼ਿਲ੍ਹਾ/ਬਲਾਕ ਪੱਧਰ ਤੇ ਸਾਡਾ ਰੁਜ਼ਗਾਰ ਸਾਡਾ ਅਧਿਕਾਰ ਮਿਸਨ ਤਹਿਤ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਜਾਗਰੂਕਤਾ ਸੈਮੀਨਾਰ ਖੂਨ ਦਾਨ ਕੈਂਪ ਆਦਿ ਲਗਵਾ ਕੇ ਪੰਜਾਬ ਦੇ ਸਮੂਹ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਮਨਾਉਣ ਦਾ ਸੱਦਾ ਦਿੱਤਾ।
ਉਹਨਾਂ ਕਿਹਾ ਕਿ ਜਿਹੜੇ ਸੁਪਨਿਆਂ ਨੂੰ ਲੈ ਕੇ ਸਾਡੇ ਦੇਸ਼ ਭਗਤਾਂ ਨੇ ਜੇਲਾਂ ਕੱਟੀਆਂ ਅਤੇ ਜਾਨਾਂ ਵਾਰੀਆਂ ਦੇਸ ਦੇ ਲੋਕ ਸਹੀ ਰੂਪ ਵਿੱਚ ਅਜਾਦੀ ਦਾ ਨਿੱਘ ਮਾਣ ਸਕਣ । ਹਰ ਇੱਕ ਲਈ ਸਿਹਤ , ਸਿੱਖਿਆ ਅਤੇ ਰੁਜਗਾਰ ਦਾ ਪ੍ਰਬੰਧ ਹੋਵੇ ਅਤੇ ਮੁੱਢਲੀਆਂ ਲੋੜਾਂ ਕੁੱਲੀ ਗੁੱਲੀ ਅਤੇ ਜੁੱਲੀ ਦੀ ਪੂਰਤੀ ਹੋਵੇ। ਪਰ ਅਜਾਦੀ ਦੇ 77 ਸਾਲ ਬੀਤ ਜਾਣ ਦੇ ਬਾਵਜੂਦ ਵੀ ਦੇਸ ਦੇ ਕਰੋੜਾਂ ਲੋਕ ਰੱਜਵੀਂ ਰੋਟੀ ਤੋਂ ਵਾਂਝੇ ਹਨ। ਤਨ ਤੇ ਕੱਪੜੇ ਦੀ ਅਣਹੋਂਦ ਅਤੇ ਖੁੱਲੇ ਅਸਮਾਨ ਹੇਠਾਂ ਨਰਕਮਈ ਜੀਵਨ ਬਤੀਤ ਕਰ ਰਹੇ ਹਨ।
Punjab News
ਦੂਜੇ ਪਾਸੇ ਸਮੇਂ ਦੀਆਂ ਸਰਕਾਰਾਂ ਵੱਲੋਂ ਦੇਸ ਵਿੱਚ ਨਿੱਜੀਕਰਨ, ਨਿਗਮੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਰਾਹੀਂ ਦੇਸ ਦੇ ਕੁਦਰਤੀ ਖਜਾਨਿਆਂ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪਬਲਿਕ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਸੌਪਿਆ ਜਾ ਰਿਹਾ ਹੈ। ਇਸ ਲਈ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਲੜਨ ਲਈ ਅਤੇ ਸਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਉਹਨਾਂ ਦੇ ਜਨਮ ਦਿਨ ਤੇ ਸ਼ਹੀਦੀ ਦਿਨ ਮਨਾਉਣੇ ਅਤੇ ਉਨ੍ਹਾਂ ਦੀ ਜੀਵਨ ਘਾਲਣਾ ਤੋਂ ਸੇਧ ਲੈਕੇ ਅੱਗੇ ਵਧਣਾ ਸਮੇਂ ਦੀ ਅਹਿਮ ਜਰੂਰਤ ਹੈ।
Read Also : Punjab Government News: ਪੰਜਾਬ ਸਰਕਾਰ ਦਾ ਔਰਤਾਂ ਨੂੰ ਵੱਡਾ ਤੋਹਫ਼ਾ
ਉਹਨਾਂ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਰਜਿਸਟਰਡ ਕਰਨ ਦੀ ਚਿਰੋਕਣੀ ਮੰਗ ਸਬੰਧੀ ਵਿਧਾਨ ਸਭਾ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਵੱਲੋਂ ਕਾਨੂੰਨ ਦਾ ਵਾਸਤਾ ਪਾ ਕੇ ਕੀਤੀ ਕੋਰੀ ਨਾਂਹ ਦਾ ਸਖਤ ਨੋਟਿਸ ਲੈਦਿਆਂ ਕਿਹਾ ਕਿ ਜਥੇਬੰਦੀ ਇਸ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਆਉਣ ਵਾਲੀ ਸੂਬਾ ਕਮੇਟੀ ਮੀਟਿੰਗ ਵਿੱਚ ਲੰਬੇ ਅਤੇ ਬੱਝਵੇਂ ਸੰਘਰਸ਼ ਦਾ ਪ੍ਰੋਗਰਾਮ ਉਲੀਕੇਗੀ। ਆਗੂਆਂ ਨੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸੂਬਾ ਕਮੇਟੀ ਵੱਲੋਂ ਉਲੀਕੇ ਕਾਰਜ ਨੂੰ ਤਨਦੇਹੀ ਨਾਲ ਨੇਪਰੇ ਚੜਨ ਦੀ ਪਰਜੋਰ ਅਪੀਲ ਕੀਤੀ।