ਕੈਨੇਡਾ ਭੇਜਣ ਦੇ ਨਾਂਅ ’ਤੇ 16.30 ਲੱਖ ਦੀ ਧੋਖਾਧੜੀ, ਮਾਮਲਾ ਦਰਜ਼

Fraud News

ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ’ਤੇ 16.30 ਲੱਖ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਇੱਕ ਟਰੈਵਲ ਏਜੰਟ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਤਕਰੀਬਨ ਇੱਕ ਸਾਲ ਦੀ ਪੜਤਾਲ ਤੋਂ ਬਾਅਦ ਦਰਜ਼ ਕੀਤੇ ਗਏ ਇਸ ਮਾਮਲੇ ’ਚ ਫ਼ਿਲਹਾਲ ਟਰੈਵਲ ਏਜੰਟ ਪੁਲਿਸ ਦੀ ਗ੍ਰਿਫ਼ਤ ਚੋਂ ਬਾਹਰ ਹੈ। ਬੀਤੇ ਵਰ੍ਹੇ ਦੀ 1 ਦਸੰਬਰ ਨੂੰ ਥਾਣਾ ਹੈਬੋਵਾਲ ਦੀ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਨੀਰਜ ਗੋਇਲ ਪੁੱਤਰ ਮਨੋਹਰ ਲਾਲ ਗੋਇਲ ਵਾਸੀ ਨਿਊ ਟੈਗਰੋ ਨਗਰ ਸਿਵਲ ਲਾਇਨ ਲੁਧਿਆਣਾ ਨੇ ਦੱਸਿਆ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ, ਜਿਸ ਦੇ ਲਈ ਵੀਜਾ ਲਵਾਉਣ ਵਾਸਤੇ ਉਸ ਨੇ ਲੁਧਿਆਣਾ ਚੰਦਰ ਨਗਰ ਸਿਵਲ ਲਾਇਨ ਵਿਖੇ ਏਜੰਟ ਨਾਲ ਰਾਬਤਾ ਕਾਇਮ ਕੀਤਾ। Ludhiana News

Read This : NIA Raid: ਮੋਗਾ ਦੇ ਪਿੰਡ ਬਿਲਾਸਪੁਰ ’ਚ NIA ਵੱਲੋਂ ਛਾਪੇਮਾਰੀ

ਨੀਰਜ ਗੋਇਲ ਨੇ ਅੱਗੇ ਦੱਸਿਆ ਕਿ ਉਕਤ ਟਰੈਵਲ ਏਜੰਟ ਨੇ ਉਸ ਨੂੰ ਵਰਕ ਵੀਜੇ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਆਪਣੇ ਜਾਲ਼ ਵਿੱਚ ਫ਼ਸਾ ਲਿਆ ਅਤੇ ਕੈਨੇਡਾ ਭੇਜਣ ਦੇ ਲਈ ਉਸ ਪਾਸੋਂ ਵੱਖ ਵੱਖ ਸਮੇਂ ’ਤੇ 16.30 ਲੱਖ ਰੁਪਏ ਹਾਸਲ ਕਰ ਲਏ। ਸਮਾਂ ਬੀਤਿਆ ਪਰ ਨਾ ਉਕਤ ਟਰੈਵਲ ਏਜੰਟ ਵੱਲੋਂ ਉਸ ਨੂੰ ਕੈਨੇਡਾ ਭੇਜਿਆ ਗਿਆ ਤੇ ਨਾ ਹੀ ਉਸ ਪਾਸੋਂ ਹਾਸਲ ਕੀਤੀ ਗਈ ਰਕਮ ਉਸ ਨੂੰ ਵਾਪਸ ਕੀਤੀ। ਜਿਸ ਕਰਕੇ ਉਸਨੇ ਬੀਤੇ ਵਰ੍ਹੇ 5 ਦਸੰਬਰ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਾਂਤਕਰਤਾ ਅਧਿਕਾਰੀ ਸੁਦਰਸ਼ਨ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਨੀਰਜ ਗੋਇਲ ਦੀ ਸ਼ਿਕਾਇਤ ’ਤੇ ਚਿਗਾਰ ਕਪੂਰ ਵਾਸੀ ਗੋਰੀ ਅਪਾਰਟਮੈਂਟ ਆਤਮ ਟਾਵਰ, ਚੰਦਰ ਨਗਰ ਸਿਵਲ ਲਾਇਨ ਲੁਧਿਆਣਾ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ, ਜਲਦ ਹੀ ਮਾਮਲੇ ’ਚ ਨਾਮਜ਼ਦ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। Ludhiana News

LEAVE A REPLY

Please enter your comment!
Please enter your name here