Bathinda News: ਗੱਦੇ ਦੀ ਫੈਕਟਰੀ ’ਚ ਲੱਗੀ ਭਿਆਨਕ ਅੱਗ, 3 ਮਜ਼ਦੂਰ ਜ਼ਿੰਦਾ ਸੜੇ

Bathinda News
Bathinda News: ਗੱਦੇ ਦੀ ਫੈਕਟਰੀ ’ਚ ਲੱਗੀ ਭਿਆਨਕ ਅੱਗ, 3 ਮਜ਼ਦੂਰ ਜ਼ਿੰਦਾ ਸੜੇ

ਕਈ ਸਟੇਸ਼ਨਾਂ ਤੋਂ ਬੁਲਾਉਣੀ ਪਈ ਫਾਇਰ ਬ੍ਰਿਗੇਡ | Bathinda News

ਸੰਗਤ ਮੰਡੀ (ਸੱਚ ਕਹੂੰ ਨਿਊਜ਼)। Bathinda News: ਬਠਿੰਡਾ ਦੇ ਡੱਬਵਾਲੀ ਰੋਡ ’ਤੇ ਪਿੰਡ ਗਹਿਰੀ ਬੁੱਟਰ ’ਚ ਬੀਤੀ ਰਾਤ ਗੱਦੇ ਦੀ ਫੈਕਟਰੀ ’ਚ ਭਿਆਨਕ ਅੱਗ ਲੱਗ ਗਈ। ਇਸ ਅੱਗ ਦੀ ਘਟਨਾ ’ਚ 3 ਮਜ਼ਦੂਰ ਸੜ ਕੇ ਮਰ ਗਏ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ। ਇਹ ਤੇਜੀ ਨਾਲ ਫੈਲਦੀ ਜਾ ਰਹੀ ਸੀ ਤੇ ਅੱਗ ਫੈਲਣ ਕਾਰਨ ਫੈਕਟਰੀ ਦਾ ਸ਼ੈੱਡ ਢਹਿ-ਢੇਰੀ ਹੋ ਗਿਆ, ਸਥਿਤੀ ਕਾਬੂ ਤੋਂ ਬਾਹਰ ਹੁੰਦੀ ਵੇਖ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਸਨ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਬਠਿੰਡਾ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚੀ। ਪਰ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਜਿਸ ਤੋਂ ਬਾਅਦ ਅੱਗ ’ਤੇ ਕਾਬੂ ਪਾਉਣ ਲਈ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਤੇ ਡੱਬਵਾਲੀ ਹਰਿਆਣਾ ਤੋਂ ਫਾਇਰ ਟੈਂਡਰ ਮੰਗਵਾਏ ਗਏ ਤੇ ਵੱਖ-ਵੱਖ ਥਾਣਿਆਂ ਦੀ ਵੱਡੀ ਗਿਣਤੀ ’ਚ ਪੁਲਿਸ ਤਾਇਨਾਤ ਕੀਤੀ ਗਈ। ਅੱਗ ਲੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ।

Read This : Bathinda News : ਬਿਜਲੀ ਦੀ ਦੁਕਾਨ ’ਚ ਲੱਗੀ ਭਿਆਨਕ ਅੱਗ

ਤਿੰਨ ਮਜ਼ਦੂਰਾਂ ਦੀ ਜ਼ਿੰਦਾ ਸੜੇ | Bathinda News

ਫੈਕਟਰੀ ’ਚ ਕੰਮ ਕਰਨ ਵਾਲੇ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਸਲੈਬਾਂ ਲਾਉਣ ਦਾ ਕੰਮ ਕਰ ਰਿਹਾ ਸੀ। ਇਸ ਕੰਮ ’ਚ 5 ਲੋਕ ਲੱਗੇ ਹੋਏ ਸਨ। ਇਸ ਦੌਰਾਨ ਭਿਆਨਕ ਅੱਗ ਲੱਗ ਗਈ। ਉਹ ਆਪਣੇ ਸਾਥੀ ਨਾਲ ਫੈਕਟਰੀ ਤੋਂ ਬਾਹਰ ਆ ਗਿਆ। ਪਰ ਉਸ ਦੇ ਤਿੰਨ ਸਾਥੀ ਲਖਵੀਰ ਸਿੰਘ, ਨਿੰਦਰ ਸਿੰਘ ਤੇ ਵਿਜੇ ਸਿੰਘ ਨਹੀਂ ਮਿਲੇ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਪਹੁੰਚੇ ਏਡੀਸੀ ਨਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਗੇ ’ਤੇ ਕਾਬੂ ਪਾਉਣ ਲਈ ਬਠਿੰਡਾ ਜ਼ਿਲ੍ਹੇ ਦੇ ਨਾਲ-ਨਾਲ ਹੋਰ ਜ਼ਿਲ੍ਹਿਆਂ ਤੋਂ ਵੀ ਫਾਇਰ ਟੈਂਡਰ ਬੁਲਾਏ ਹਨ। ਫਿਲਹਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਪਰ ਇਸ ਘਟਨਾ ’ਚ 3 ਮਜਦੂਰਾਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਕਿਵੇਂ ਲੱਗੀ ਹੈ। Bathinda News