ਬੀਕੇਯੂ ਉਗਰਾਹਾਂ ਸਮੇਤ ਇੱਕ ਦਰਜਨ ਤੋਂ ਵੱਧ ਜਥੇਬੰਦੀਆਂ ਆਈਆਂ ਹਮਾਇਤ ‘ਚ | Sunam News
- ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ ਤੇ ਸਰਕਾਰੀ ਨੌਕਰੀ ਸਮੇਤ ਹੋਰ ਮੰਗਾਂ ਲਿਖਤੀ ਰੂਪ ‘ਚ ਦੇਣ ਦੀ ਮੰਗ | Sunam News
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ): Sunam News : ਬੀਤੇ ਕੱਲ ਸਥਾਨਕ ਸੁਨਾਮ-ਪਟਿਆਲਾ ਰੋਡ ‘ਤੇ ਬਿਸ਼ਨਪੁਰਾ ਪਿੰਡ ਕੋਲ ਨਰੇਗਾ ਮਜ਼ਦੂਰਾਂ ਉੱਤੇ ਕੈਂਟਰ ਚਾਲਕ ਵੱਲੋਂ ਕੈਂਟਰ ਚੜ੍ਹਾ ਦਿੱਤਾ ਗਿਆ, ਇਸ ਦੌਰਾਨ ਮੌਕੇ ‘ਤੇ ਹੀ ਚਾਰਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ ਇਕ ਔਰਤ ਸਮੇਤ ਤਿੰਨ ਵਿਅਕਤੀ ਸ਼ਾਮਲ ਹੈ। ਹਾਦਸੇ ਤੋਂ ਤੁਰੰਤ ਬਾਅਦ ਮਨਰੇਗਾ ਜਥੇਬੰਦੀ ਸਮੇਤ ਹੋਰ ਇੱਕ ਦਰਜਨ ਤੋਂ ਵੱਧ ਜਥੇਬੰਦੀਆਂ ਵੱਲੋਂ ਉਸੇ ਜਗਾ ਤੇ ਸੁਨਾਮ-ਪਟਿਆਲਾ ਰੋਡ ਤੇ ਜਾਮ ਲਗਾ ਦਿੱਤਾ।
ਅੱਜ ਮ੍ਰਿਤਕਾਂ ਦੀਆਂ ਲਾਸਾਂ ਨੂੰ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ, ਪ੍ਰੰਤੂ ਪਰਿਵਾਰਾਂ ਅਤੇ ਸਮੂਹ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਮਨਰੇਗਾ ਮਜ਼ਦੂਰਾਂ ਦੇ ਮਰਨ ਵਾਲੇ ਵਰਕਰਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵਜੋਂ 10 ਲੱਖ ਰੁਪਏ ਅਤੇ ਹਰੇਕ ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸਾਰੇ ਮਨਰੇਗਾ ਮਜ਼ਦੂਰਾਂ ਦਾ ਬੀਮਾ ਕਰੇ, ਇਲਾਜ ਦਾ ਪ੍ਰਬੰਧ ਕਰੇ। Sunam News
Read Also : ਇਸ ਨੌਜਵਾਨ ਨੇ ਪੰਚਾਇਤੀ ਚੋਣਾਂ ਲਈ ਕਹੀ ਇਹ ਗੱਲ, ਰੱਖ ਦਿੱਤੀ ਮੰਗ
ਸਮੂਹ ਪਰਿਵਾਰ ਅਤੇ ਸਮੂਹ ਜਥੇਬੰਦੀਆਂ ਵੱਲੋਂ ਦੁਪਹਿਰ ਬਾਅਦ ਸ਼ਾਮ ਤੱਕ ਇਸੇ ਮੰਗਾਂ ਤੇ ਅੜੀਆਂ ਹੋਈਆਂ ਸਨ, ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜਦੋਂ ਤੱਕ ਇਹ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਹ ਮਿਰਤਕ ਲਾਸਾਂ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ, ਉਹਨਾਂ ਕਿਹਾ ਕਿ ਉਕਤ ਮੰਗਾ ਸਰਕਾਰ ਵੱਲੋਂ ਲਿਖਤੀ ਰੂਪ ਵਿੱਚ ਦਿੱਤੀਆਂ ਜਾਣ ਜਿਸ ਤੋਂ ਬਾਅਦ ਹੀ ਉਕਤ ਧਰਨਾ ਚੱਕਿਆ ਜਾਵੇਗਾ ਖਬਰ ਲਿਖੇ ਜਾਣ ਤੱਕ ਸੁਨਾਮ ਪਟਿਆਲਾ ਰੋਡ ਤੇ ਧਰਨਾ ਜਿਉਂ ਦਾ ਤਿਉਂ ਜਾਰੀ ਸੀ।