ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। Panchayat Elections : ਪੰਜਾਬ ’ਚ ਆਉਣ ਵਾਲੇ ਅਗਲੇ ਦਿਨਾਂ ’ਚ ਕਿਸੇ ਟਾਇਮ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ । ਪਿੰਡਾਂ ਦੀਆ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿਚ ਸਰਪੰਚੀ ਦਾ ਅਲੈਕਸ਼ਨ ਲੜਨ ਵਾਲੇ ਆਗੂ ਪੂਰੇ ਪੂਰੇ ਪੱਬਾ ਭਾਰ ਹੋਏ ਨਜ਼ਰ ਆਉਦੇਂ ਹਨ ਸਰਪੰਚੀ ਦੇ ਚਾਹਵਾਨ ਕੁਝ ਆਗੂਆਂ ਨੇ ਆਪਣੇ ਹਲਕੇ ਦੇ ਵਧਾਇਕਾਂ ਤੇ ਮੰਤਰੀਆਂ ਅਤੇ ਹਲਕਾ ਇੰਚਾਰਜਾਂ, ਚੇਅਰਮੈਨਾਂ ਆਦਿ ਦੇ ਦਫ਼ਤਰਾਂ ਦੇ ਗੇੜੇ ਮਾਰਨੇ ਸ਼ੁਰੂ ਕੀਤੇ ਹੋਏ ਹਨ ਤੇ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰਨ ਦੇ ਰੋਣੇ ਰੋਏ ਜਾ ਰਹੇ ਹਨ। ਇੱਥੇ ਬੱਸ ਨਹੀਂ ਹੁੰਦੀ ਨਵੇਂ ਬਣਨ ਵਾਲੇ ਸਰਪੰਚ ਪਿੰਡਾਂ ਦੀਆਂ ਸੱਥਾਂ ਤੇ ਸਾਝੀਆਂ ਥਾਵਾਂ ਵਿੱਚ ਪਿੰਡ ਦੇ ਵੋਟਰਾਂ ਨੂੰ ਭਰਮਾਉਣ ਲੱਗੇ ਹੋਏ ਹਨ ਕਿ ਸਰਪੰਚੀ ਤਾਂ ਵੱਟ ’ਤੇ ਪਈ ਹੈ ।
Panchayat Elections
ਇਸ ਸਬੰਧੀ ਗੱਲਬਾਤ ਕਰਦਿਆਂ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਰੀਕ ਸਿੰਘ ਖੋਸਾ ਤਲਵੰਡੀ ਭਾਈ ਨੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਵੀ ਬਹੁਤ ਵਾਰ ਕਿਹਾ ਸਰਪੰਚ ਕਿਸੇ ਵਿਸ਼ੇਸ਼ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਜਦੋਂ ਸਰਪੰਚ ਪਿੰਡ ਦਾ ਹੋਵੇਗਾ। ਪਿੰਡ ਦਾ ਵਿਕਾਸ ਹੋਵੇਗਾ। ਉਨ੍ਹਾਂ ਵੱਡਾ ਐਲਾਨ ਕੀਤਾ ਹੈ ਕਿ ਜਿਹੜੇ ਪਿੰਡ ਦਾ ਸਰਪੰਚ ਸਰਬਸੰਮਤੀ ਨਾਲ ਚੁਣਿਆ ਜਾਵੇਗਾ ਉਸ ਨੂੰ ਵਿਸ਼ੇਸ਼ ਤੌਰ ’ਤੇ ਪੰਜ ਲੱਖ ਰੁਪਏ ਅਤੇ ਇੱਕ ਖੇਡ ਸਟੇਡੀਅਮ ਬਣਾਉਣ ਲਈ ਵਿਸ਼ੇਸ਼ ਗ੍ਰਾਂਟ ਸਰਕਾਰ ਵੱਲੋਂ ਦਿੱਤੀ ਜਾਵੇਗੀ।
Read Also : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਸਰਕਾਰ ਤੋਂ ਕੀਤੀ ਇਹ ਮੰਗ
ਇਸ ਦੇ ਨਾਲ ਹੀ ਮਾਨ ਸਰਕਾਰ ਨੇ ਨੌਜਵਾਨ ਵਰਗ ਖਾਸ ਅਪੀਲ ਕੀਤੀ ਸੀ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਸਹਾਈ ਹੋਣ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਅਹਿਮ ਰੋਲ ਅਦਾ ਕਰਨ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਪਿੰਡਾ ਦੇ ਸਰਬਪੱਖੀ ਵਿਕਾਸ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਰਬਸੰਮਤੀ ਨਾਲ ਹੀ ਬਣਾਉਣ ਤਾ ਜੋ ਪਿੰਡਾਂ ਵਿੱਚ ਆਪਸੀ ਭਾਈ ਚਾਰਕ ਸਾਂਝ ਬਣੀ ਰਹੇ ਤੇ ਪਿੰਡਾਂ ਦਾ ਵੱਧ ਤੋਂ ਵੱਧ ਵਿਕਾਸ ਹੋ ਸਕੇ। Panchayat Elections