Weather Alert | ਭਾਰੀ ਮੀਂਹ, ਤਬਾਹੀ ਦਾ ਮੰਜਰ, 170 ਪਿੰਡ ਹੜ੍ਹਾਂ ਦੀ ਮਾਰ ਹੇਠ, ਅਲਰਟ ਜਾਰੀ

Weather Alert

ਲਖਨਊ। Weather Alert : ਕਈ ਦਿਨਾਂ ਤੋਂ ਮਿਲ ਰਹੇ ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਉੱਤਰ ਪ੍ਰਦੇਸ਼ ’ਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਲਖੀਮਪੁਰ ਖੀਰੀ ਵਿੱਚ ਬਰਸਾਤ ਅਤੇ ਬਨਬਸਾ ਬੈਰਾਜ ਤੋਂ ਛੱਡੇ ਗਏ ਪਾਣੀ ਕਾਰਨ ਸ਼ਾਰਦਾ ਮੋਹਨ ਅਤੇ ਘਾਗਰਾ ਨਦੀਆਂ ਦਾ ਪਾਣੀ 170 ਤੋਂ ਵੱਧ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ। ਪਿੰਡਾਂ ਵਿਚ ਲੋਕਾਂ ਰਾਹਤ ਪਾਉਣ ਲਈ ਘਰਾਂ ਦੀਆਂ ਛੱਤਾਂ ਉਤੇ ਚੜ੍ਹੇ ਹੋਏ ਹਨ। ਇਸ ਤੋਂ ਇਲਾਵਾ ਤਿੰਨ ਤਹਿਸੀਲਾਂ ਬਹਿਰਾਇਚ, ਮੋਤੀਪੁਰ, ਨਾਨਪਾੜਾ ਅਤੇ ਮਹਸੀ ਪ੍ਰਭਾਵਿਤ ਹੋਏ ਹਨ। ਜਿਸ ਦੇ 50 ਪਿੰਡ ਟਾਪੂ ਬਣ ਚੁੱਕੇ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।

ਬਹਿਰਾਇਚ ਜ਼ਿਲ੍ਹੇ ਵਿੱਚ 50 ਪਿੰਡ ਹੜ੍ਹਾਂ ਵਿੱਚ ਡੁੱਬ ਗਏ ਹਨ। ਸਭ ਤੋਂ ਵੱਧ ਪ੍ਰਭਾਵਿਤ ਮੋਤੀਪੁਰ ਤਹਿਸੀਲ ਦੇ ਪਿੰਡ ਹਨ। ਮੋਤੀਪੁਰ ਦੇ ਜੰਗਲ ਗੁਲਹਰੀਆ ਸਮੇਤ ਕਈ ਪਿੰਡਾਂ ਦੇ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਆਪਣੀ ਜਾਨ ਬਚਾਉਣ ਲਈ ਛੱਤਾਂ ਦਾ ਸਹਾਰਾ ਲੈ ਰਹੇ ਹਨ, ਜਦਕਿ ਕਈ ਪਿੰਡ ਵਾਸੀਆਂ ਨੇ ਉੱਚੀਆਂ ਥਾਵਾਂ ‘ਤੇ ਆਪਣੇ ਆਰਜ਼ੀ ਟਿਕਾਣੇ ਬਣਾ ਲਏ ਹਨ। Weather Alert

ਲੋਕਾਂ ਨੂੰ ਕਰਨਾ ਪੈ ਰਿਹੈ ਪ੍ਰੇਸ਼ਾਨੀ ਦਾ ਸਾਹਮਣਾ | Weather Alert

ਕਿਸ਼ਤੀ ਰਾਹੀਂ ਲੋੜੀਂਦਾ ਸਾਮਾਨ ਲਿਜਾਇਆ ਜਾ ਰਿਹਾ ਹੈ। ਬੁਦੇਲਖੰਡ ਦੇ ਜਾਲੌਨ ’ਚ ਹਾਲ ਹੀ ’ਚ ਹੋਈ ਭਾਰੀ ਬਾਰਸ਼ ਤੋਂ ਬਾਅਦ ਮਾਤਾਟਿਲਾ ਅਤੇ ਰਾਜਘਾਟ ਤੋਂ ਪਾਣੀ ਛੱਡਣ ਤੋਂ ਬਾਅਦ ਯਮੁਨਾ ਅਤੇ ਪਹੂਜ ਨਦੀਆਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਕਲਪੀ ‘ਚ ਯਮੁਨਾ ਖਤਰੇ ਦੇ ਨਿਸ਼ਾਨ ਤੋਂ 108 ਮੀਟਰ ਤੋਂ 64 ਸੈਂਟੀਮੀਟਰ ਉੱਪਰ ਵਹਿ ਰਹੀ ਹੈ। ਜਿਸ ਵਿੱਚ ਜ਼ਿਲ੍ਹੇ ਦੇ 11 ਪਿੰਡ ਪ੍ਰਭਾਵਿਤ ਹੋਏ ਹਨ।

ਲਖੀਮਪੁਰ ਖੀਰੀ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ। ਪਹਾੜਾਂ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇਸ ਸਮੇਂ ਬਨਬਾਸਾ ਬੈਰਾਜ ਤੋਂ 5 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਲਖੀਮਪੁਰ ਖੀਰੀ ਦੀ 2 ਲੱਖ ਦੀ ਆਬਾਦੀ ‘ਤੇ ਸ਼ਾਰਦਾ ਨਦੀ ਤਬਾਹੀ ਮਚਾ ਰਹੀ ਹੈ, ਜਿਸ ਕਾਰਨ ਨਿਘਾਸਣ ਤਹਿਸੀਲ ਪੂਰੀ ਤਰ੍ਹਾਂ ਟਾਪੂ ਬਣ ਚੁੱਕੀ ਹੈ।

ਭਲਕੇ ਮੌਸਮ ਕਿਸ ਤਰ੍ਹਾਂ ਰਹੇਗਾ | Weather Alert

ਮੌਸਮ ਵਿਭਾਗ ਨੇ ਆਉਣ ਵਾਲੇ 48 ਘੰਟਿਆਂ ‘ਚ ਫਿਰ ਤੋਂ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਲਖਨਊ ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ ਪੂਰਬੀ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ 17 ਅਤੇ 18 ਸਤੰਬਰ ਨੂੰ ਮੀਂਹ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਸੀ। ਇਸ ਦੌਰਾਨ ਉਨਾਵ, ਕਾਨਪੁਰ, ਫਤਿਹਪੁਰ, ਰਾਏਬਰੇਲੀ, ਅਮੇਠੀ, ਸੁਲਤਾਨਪੁਰ, ਪ੍ਰਤਾਪਗੜ੍ਹ, ਆਜ਼ਮਗੜ੍ਹ, ਮਊ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ।

Read Also : Amritsar News : ਸਰਕਾਰੀ ਕਾਲਜ ਲੜਕੀਆਂ ਅੰਮ੍ਰਿਤਸਰ ਵਿਖੇ ਅਭਿਰੂਪ ਮਾਨ ਨਾਲ ਰੂ-ਬ-ਰੂ ਸਮਾਗਮ

LEAVE A REPLY

Please enter your comment!
Please enter your name here