ਸ਼ਮੀ ਨੇ ਕਿਹਾ, ਚਹੇਤੇ ਤਾਂ ਅਸੀਂ ਹਾਂ, ਚਿੰਤਾ ਉਨ੍ਹਾਂ ਨੂੰ ਹੋਣੀ ਚਾਹੀਦੀ ਹੈ
- ਕਿਹਾ, 100 ਫੀਸਦੀ ਫਿੱਟ ਹੋਣ ’ਤੇ ਹੀ ਵਾਪਸੀ ਕਰਾਂਗਾ
ਸਪੋਰਟਸ ਡੈਸਕ। Mohammad Shami: ਤੇਜ ਗੇਂਦਬਾਜ ਮੁਹੰਮਦ ਸ਼ਮੀ ਨੇ ਬਾਰਡਰ-ਗਾਵਸਕਰ ਟਰਾਫੀ ਬਾਰੇ ਗੱਲ ਕਰਦੇ ਹੋਏ ਕਿਹਾ, ‘ਅਸੀਂ ਫੇਵਰੇਟ ਹਾਂ, ਉਨ੍ਹਾਂ ਨੂੰ ਚਿੰਤਤ ਹੋਣਾ ਚਾਹੀਦਾ ਹੈ।’ 34 ਸਾਲਾਂ ਤੇਜ ਗੇਂਦਬਾਜ ਨੇ ਸ਼ਨਿੱਚਰਵਾਰ ਨੂੰ ਬੰਗਾਲ ਕ੍ਰਿਕੇਟ ਸੰਘ ਦੇ ਐਵਾਰਡ ਸ਼ੋਅ ’ਚ ਹਿੱਸਾ ਲਿਆ। ਸ਼ਮੀ ਐਨਸੀਏ ’ਚ ਗਿੱਟੇ ਦੀ ਸੱਟ ਤੋਂ ਉਭਰ ਰਿਹਾ ਹੈ। ਅਸਟਰੇਲੀਆਈ ਟੀਮ ਟੀਮ ਪਿਛਲੀਆਂ 4 ਟੈਸਟ ਸੀਰੀਜ ’ਚ ਭਾਰਤ ਨੂੰ ਹਰਾਉਣ ’ਚ ਕਾਮਯਾਬ ਨਹੀਂ ਹੋ ਸਕੀ ਹੈ।
ਪੂਰੀ ਤਰ੍ਹਾਂ ਫਿੱਟ ਹੋਣ ਤੱਕ ਕੋਈ ਜੋਖਮ ਨਹੀਂ ਉਠਾਵਾਂਗਾ : ਸ਼ਮੀ | Mohammad Shami
ਟੀਮ ਇੰਡੀਆ ’ਚ ਵਾਪਸੀ ਦੇ ਸਵਾਲ ’ਤੇ ਸ਼ਮੀ ਨੇ ਕਿਹਾ- ‘ਮੈਂ ਜਬਰਦਸਤੀ ਤੇ ਜਲਦਬਾਜੀ ਨਹੀਂ ਕਰਨਾ ਚਾਹੁੰਦਾ। ਮੈਂ 100 ਫੀਸਦੀ ਫਿੱਟ ਹੋ ਕੇ ਮੈਦਾਨ ’ਤੇ ਵਾਪਸੀ ਕਰਨਾ ਚਾਹੁੰਦਾ ਹਾਂ। ਸ਼ਮੀ ਨੇ ਪੀਟੀਆਈ ਨੂੰ ਕਿਹਾ, ‘ਮੈਂ ਜਿੰਨਾ ਮਜਬੂਤੀ ਨਾਲ ਵਾਪਸੀ ਕਰਾਂਗਾ, ਮੇਰੇ ਲਈ ਓਨਾ ਹੀ ਬਿਹਤਰ ਹੋਵੇਗਾ। ਮੈਂ ਜਲਦਬਾਜੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਦੁਬਾਰਾ ਜ਼ਖਮੀ ਹੋਣ ਦਾ ਜੋਖਮ ਨਹੀਂ ਲੈਣਾ ਚਾਹੁੰਦਾ, ਚਾਹੇ ਉਹ ਬੰਗਲਾਦੇਸ਼, ਨਿਊਜੀਲੈਂਡ ਜਾਂ ਅਸਟਰੇਲੀਆ ਖਿਲਾਫ਼ ਸੀਰੀਜ਼ ਹੋਵੇ। ਉਨ੍ਹਾਂ ਕਿਹਾ- ‘ਮੈਂ ਪਹਿਲਾਂ ਹੀ ਗੇਂਦਬਾਜੀ ਸ਼ੁਰੂ ਕਰ ਦਿੱਤੀ ਹੈ। ਸ਼ਮੀ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 2023 ਇੱਕਰੋਜ਼ਾ ਵਿਸ਼ਵ ਕੱਪ ’ਚ ਖੇਡਿਆ ਸੀ। ਸ਼ਮੀ ਅਸਟਰੇਲੀਆ ਖਿਲਾਫ ਮੈਚ ’ਚ ਜ਼ਖਮੀ ਹੋ ਗਏ ਸਨ। Mohammad Shami
ਰਣਜੀ ਟਰਾਫੀ ਖੇਡ ਸਕਦੇ ਹਨ ਸ਼ਮੀ
ਸ਼ਮੀ ਅਕਤੂਬਰ ’ਚ ਹੋਣ ਵਾਲੀ ਰਣਜੀ ਟਰਾਫੀ ’ਚ ਖੇਡਦੇ ਨਜਰ ਆ ਸਕਦੇ ਹਨ। ਉਹ 11 ਅਕਤੂਬਰ ਨੂੰ ਯੂਪੀ ਤੇ 18 ਅਕਤੂਬਰ ਨੂੰ ਬਿਹਾਰ ਦੇ ਖਿਲਾਫ ਹੋਣ ਵਾਲੇ ਮੈਚ ’ਚ ਬੰਗਾਲ ਲਈ ਖੇਡ ਸਕਦੇ ਹਨ। ਜੇਕਰ ਉਹ ਘਰੇਲੂ ਕ੍ਰਿਕੇਟ ਖੇਡਦੇ ਹਨ ਤਾਂ ਨਿਊਜੀਲੈਂਡ ਖਿਲਾਫ ਟੈਸਟ ਮੈਚਾਂ ’ਚ ਭਾਰਤੀ ਟੀਮ ’ਚ ਵਾਪਸੀ ਕਰ ਸਕਦੇ ਹਨ।
Read This : ਵੇਖੋ ਮੁਹੰਮਦ ਸ਼ਮੀ ਦੀਆਂ ਵਲ਼ ਖਾਉਂਦੀਆਂ ਗੇਂਦਾਂ ’ਚ ਕਿਵੇਂ ਫਸੇ ਕੰਗਾਰੂ
ਸ਼ਮੀ ਦੀਆਂ ਮੁੱਖ ਗੱਲਾਂ | Mohammad Shami
- ਜੇਕਰ ਮੈਨੂੰ ਆਪਣੀ ਫਿਟਨੈੱਸ ਦੀ ਜਾਂਚ ਲਈ ਘਰੇਲੂ ਤੌਰ ’ਤੇ ਖੇਡਣ ਦੀ ਲੋੜ ਪਈ ਤਾਂ ਮੈਂ ਖੇਡਾਂਗਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੈਂ ਕਿਸੇ ਵੀ ਚੁਣੌਤੀ ਲਈ ਪੂਰੀ ਤਰ੍ਹਾਂ ਤਿਆਰ ਹਾਂ, ਚਾਹੇ ਉਹ ਟੀਮ ਹੋਵੇ ਜਾਂ ਫਾਰਮੈਟ।
- ਮੈਂ ਅਕਸਰ ਕਹਿੰਦਾ ਹਾਂ ਕਿ ਮੈਂ ਯੂਪੀ ’ਚ ਪੈਦਾ ਹੋਇਆ ਹਾਂ ਪਰ ਬੰਗਾਲ ’ਚ ਬਣਿਆ ਹਾਂ, ਮੈਂ ਇੱਥੇ 20 ਸਾਲਾਂ ਤੋਂ ਜ਼ਿਆਦਾ ਦਾ ਸਫਰ ਕੀਤਾ ਹੈ ਤੇ ਮੈਂ ਬੰਗਾਲ ਤੋਂ ਮਿਲੇ ਪਿਆਰ ਤੇ ਸਮਰਥਨ ਲਈ ਧੰਨਵਾਦੀ ਹਾਂ।
ਨਿਊਜੀਲੈਂਡ ਖਿਲਾਫ਼ ਖੇਡ ਸਕਦੇ ਹਨ ਟੈਸਟ ਮੈਚ | Mohammad Shami
ਭਾਰਤ ਤੇ ਨਿਊਜੀਲੈਂਡ ਵਿਚਕਾਰ 3 ਟੈਸਟ ਮੈਚਾਂ ਦੀ ਸੀਰੀਜ ਵੀ 16 ਅਕਤੂਬਰ ਤੋਂ ਸ਼ੁਰੂ ਹੋਵੇਗੀ। ਨਿਊਜੀਲੈਂਡ ਖਿਲਾਫ ਪਹਿਲਾ ਟੈਸਟ 16 ਅਕਤੂਬਰ ਤੋਂ ਬੈਂਗਲੁਰੂ ’ਚ, ਦੂਜਾ ਟੈਸਟ 24 ਅਕਤੂਬਰ ਤੋਂ ਪੁਣੇ ’ਚ ਤੇ ਤੀਜਾ ਟੈਸਟ 1 ਨਵੰਬਰ ਤੋਂ ਮੁੰਬਈ ’ਚ ਖੇਡਿਆ ਜਾਵੇਗਾ। ਜੇਕਰ ਸ਼ਮੀ ਆਪਣੀ ਮੈਚ ਫਿਟਨੈੱਸ ਸਾਬਤ ਕਰਨ ’ਚ ਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਨਿਊਜੀਲੈਂਡ ਖਿਲਾਫ ਸੀਰੀਜ ਦੇ ਬਾਕੀ 2 ਟੈਸਟ ਮੈਚ ਖੇਡਣ ਦਾ ਮੌਕਾ ਵੀ ਮਿਲ ਸਕਦਾ ਹੈ। Mohammad Shami
ਗਿੱਟੇ ਦੀ ਸਰਜਰੀ ਤੋਂ ਠੀਕ ਹੋ ਰਹੇ ਹਨ ਸ਼ਮੀ
ਮੁਹੰਮਦ ਸ਼ਮੀ ਨੇ ਇਸ ਸਾਲ ਜਨਵਰੀ ’ਚ ਇੰਗਲੈਂਡ ਜਾ ਕੇ ਆਪਣੇ ਗਿੱਟੇ ਦੀ ਸਰਜਰੀ ਕਰਵਾਈ ਸੀ। ਸਰਜਰੀ ਤੋਂ ਬਾਅਦ ਉਹ 6 ਮਹੀਨੇ ਤੱਕ ਮੈਦਾਨ ਤੋਂ ਦੂਰ ਰਹੇ। ਉਨ੍ਹਾਂ ਨੇ ਇਸ ਮਹੀਨੇ ਬੈਂਗਲੁਰੂ ’ਚ ਨੈਸ਼ਨਲ ਕ੍ਰਿਕੇਟ ਅਕੈਡਮੀ ’ਚ ਮੁੜ ਵਸੇਬਾ ਸ਼ੁਰੂ ਕੀਤਾ। ਸ਼ਮੀ ਦੇ ਕੁਝ ਵੀਡੀਓ ਵੀ ਸਾਹਮਣੇ ਆਏ ਹਨ, ਜਿਸ ’ਚ ਉਹ ਹੌਲੀ ਰਫਤਾਰ ਨਾਲ ਗੇਂਦਬਾਜੀ ਕਰਦੇ ਨਜਰ ਆ ਰਹੇ ਹਨ।