7411 ਰੁਪਏ ਕੁਵਿੰਟਲ ਨਾਲ ਹੋਈ ਖਰੀਦ | Cotton Price
ਅਬੋਹਰ, (ਮੇਵਾ ਸਿੰਘ)। ਇਲਾਕੇ ਦੀ ਅਨਾਜ ਮੰਡੀ ’ਚ ਨਰਮੇ ਦੀ ਆਮਦ ਦੇ ਨਾਲ ਹੀ ਇਸ ਦੀ ਖਰੀਦ ਦਾ ਸਿਲਸਲਾ ਵੀ ਸੁਰੂ ਹੋ ਗਿਆ ਹੈ। ਸ਼ਨਿੱਚਰਵਾਰ ਦੀ ਸਵੇਰ ਇਲਾਕੇ ਦੀ ਪ੍ਰਮੁੱਖ ਫਰਮ ਮੈਂ: ਬਾਂਸਲ ਕਾਟਨਿੱਜ ਦੁਆਰਾ ਨਰਮੇ ਦੀ ਖਰੀਦ ਦਾ ਸ਼ੁਭ ਆਰੰਭ ਕਰ ਦਿੱਤਾ ਗਿਆ ਹੈ। ਫਰਮ ਦੇ ਸੰਚਾਲਕ ਜੰਨਤ ਬਾਂਸਲ ਤੋਂ ਮੈ: ਸੋਹਣ ਲਾਲ ਨੱਥੂਰਾਮ ਸੇਠੀ ਦੀ ਦੁਕਾਨ ’ਤੇ ਕਿਸਾਨ ਪ੍ਰੇਮ ਕੁਮਾਰ ਪੁੱਤਰ ਫਤਾਰਾਮ ਵਾਸੀ ਰਾਏਪੁਰਾ ਅਤੇ ਜੈਪਾਲ ਪੁੱਤਰ ਜਗਦੀਸ਼ ਕੁਮਾਰ ਬਿਸ਼ਨਪੁਰਾ ਦਾ ਨਰਮਾ 7411 ਦੇ ਹਿਸ਼ਾਬ ਨਾਲ ਖਰੀਦਿਆ ਗਿਆ। ਇਸ ਤੋਂ ਇਲਾਵਾ ਸੇਤੀਆ ਟਰੇਡਿੰਗ ਕੰਪਨੀ ਦੀ ਦੁਕਾਨ ’ਤੇ ਸੰਜੇ ਕੁਮਾਰ ਪੁੱਤਰ ਜਸਵੰਤ ਕੁਮਾਰ ਕਿੱਲਿਆਂਵਾਲੀ ਦਾ ਨਰਮਾ ਵੀ ਖਰੀਦ ਕੀਤਾ ਗਿਆ। ਨਰਮੇ ਦੀ ਕੁਲ ਆਮਦ ਲਗਭਗ 10 ਤੋਂ 15 ਕੁਵਿੰਟਲ ਦੇ ਆਸਪਾਸ ਰਹੀ।
ਇਹ ਵੀ ਪੜ੍ਹੋ: India Book Record: ਲਗਾਤਾਰ 134 ਵਾਰ ਰਾਸ਼ਟਰੀ ਗੀਤ ਬੋਲ ਕੇ ਬਣਾਇਆ ਇੰਡੀਆ ਬੁੱਕ ਰਿਕਾਰਡ
ਜੰਨਤ ਬਾਂਸਲ ਵੱਲੋਂ ਇਸ ਮੌਕੇ ਮੌਜੂਦ ਸਾਰੇ ਲੋਕਾਂ ਨੂੰ ਨਰਮੇ ਦੀ ਖਰੀਦ ਸੁਰੂ ਕਰਨ ਵੇਲੇ ਵਧਾਈ ਦਿੱਤੀ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਹ ਨਵਾ ਸ਼ੀਜਨ ਸਾਰੇ ਵਰਗਾਂ ਵਾਸਤੇ ਖੁਸ਼ੀਆ ਲੈ ਕੇ ਆਏ ਅਤੇ ਵਧੀਆ ਤਰੀਕੇ ਨਾਲ ਚੱਲੇ। ਇਸ ਮੌਕੇ ਆੜਤੀਆ ਐਸ਼ੋਸੀਏਸ਼ਨ ਦੇ ਪ੍ਰਧਾਨ ਪਿਊਸ਼ ਨਾਗਪਾਲ ਸਮੇਤ ਆੜਤੀ ਭਾਈਚਾਰਾ, ਮਾਰਕੀਟ ਕਮੇਟੀ ਦਾ ਅਮਲਾ, ਕਿਸਾਨ ਤੇ ਮਜ਼ਦੂਰ ਵੀ ਹਾਜ਼ਰ ਸਨ।