ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋ ਵੱਲੋਂ ‘ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਨਿਟੀ’ ਦਾ ਐਲਾਨ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਹਰ ਸਾਲ ਬਾਬਾ ਫਰੀਦ ਆਗਮਨ ਪੁਰਬ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਮਹਾਨ ਅਤੇ ਇਮਾਨਦਾਰ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਐਵਾਰਡ ਲਈ ਸੁਸਾਇਟੀ ਨੂੰ ਕੁੱਲ 20 ਅਰਜੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ ਇਸ ਸਾਲ ਪਹਿਲਾ 3 ਅਰਜ਼ੀਆਂ ਨੂੰ ਕੱਢਿਆ ਗਿਆ, ਜਿਸ ਵਿੱਚ ਭਾਈ ਜਤਿੰਦਰ ਸਿੰਘ ਸ਼ੰਟੀ, ਦਿੱਲੀ ਜੋ ਕਿ ਹਜ਼ਾਰਾ ਲਵਾਰਿਸ ਅਰਥੀਆਂ ਨੂੰ ਮੋਢਾ ਦੇ ਕੇ ਅਤਿੰਮ ਸਸਕਾਰ ਕਰਦੇ ਸਨ। Faridkot News
ਇਹਨਾਂ ਨੇ ਕੋਵਿਡ ਕਾਲ ਵਿੱਚ ਵੀ ਬਹੁਤ ਲੋਕਾਂ ਦੀ ਮੱਦਦ ਕੀਤੀ, ਦੂਜਾ ਐੱਨ. ਆਰ. ਆਈ. ਵਰਿੰਦਰ ਸਿੰਘ ਪਰਿਹਾਰ ਜੋ ਕਿ ਹੋਮ ਫਾਰ ਹੋਮਲੈਂਸ ਸੰਸਥਾ ਹੁਸ਼ਿਆਰ ਵਿੱਚ ਦੇਖਦੇ ਹਨ ਅਤੇ ਤੀਜਾ ਡਾ. ਐੱਸ.ਪੀ. ਸਿੰਘ ਓਬਰਾਏ ਜੋ ਕਿ ਆਪਣਾ ਕਾਰੋਬਾਰ ਤਾਂ ਦੁਬਈ ਵਿੱਚ ਕਰਦੇ ਹਨ ਪਰ ਸਮਾਜ ਸੇਵਾ ਪੂਰੇ ਭਾਰਤ ਵਿੱਚ ਕਰ ਰਹੇ ਹਨ।
ਇਹਨਾਂ ਨੇ 365 ਡੈਡ ਬਾਡੀਆਂ ਬਿਨ੍ਹਾਂ ਕਿਸੇ ਭੇਦਭਾਵ, ਜਾਤ- ਪਾਤ ਦੇ ਦੁਬਈ ਤੋਂ ਲਿਆਂਦੀਆਂ। 825 ਤੋਂ ਵੱਧ ਨੌਜਵਾਨ ਜਿਹਨਾਂ ਵਿੱਚੋਂ ਕਈਆਂ ਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਸੀ ਨੂੰ ਬਲੱਡ ਮਨੀ ਦੇ ਕੇ ਦੁਬਈ ਦੀਆਂ ਜੇਲ੍ਹਾਂ ਵਿੱਚੋਂ ਛੁਡਵਾ ਕੇ ਭਾਰਤ ਲਿਆਂਦਾ। ਇਸ ਲਈ ਸਰਬ ਸੰਮਤੀ ਨਾਲ ਇਸ ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ ਇਸ ਐਵਰਡ ਲਈ ਚੁਣਿਆ ਗਿਆ ਹੈ।
ਇਹ ਵੀ ਪਡ਼੍ਹੋ: ਮੁੱਖ ਮੰਤਰੀ ਦਾ ਨੌਜਵਾਨਾਂ ਨਾਲ ਵਾਅਦਾ, ਪਹਿਲਾਂ ਹੋਵੇਗਾ ਨੌਕਰੀਆਂ ਦਾ ਹੱਲ, ਬਾਕੀ ਕੰਮ…
ਅੰਤ ਵਿੱਚ ਉਹਨਾਂ ਨੇ ਕਿਹਾ ਕਿ ਸਾਲ 2000 ਤੋਂ ਲੈ ਕੇ ਹੁਣ ਤੱਕ, ਬਾਬਾ ਫਰੀਦ ਅਵਾਰਡ ਫਾਰ ਔਨੈਸਟੀ ਕੁੱਲ 33 ਇਮਾਨਦਾਰ ਸ਼ਖਸ਼ੀਅਤਾਂ ਨੂੰ ਦਿੱਤਾ ਜਾ ਚੁੱਕਿਆ ਹੈ, ਇਸੇ ਤਰ੍ਹਾਂ ‘ਭਗਤ ਪੂਰਨ ਸਿੰਘ ਅਐਵਾਰਡ ਫਾਰ ਸਰਵਿਸ ਟੂ ਹਿਊਮੈਂਟੀ’ ਵੀ ਕੁੱਲ 29 ਮਹਾਨ ਸਖਸ਼ੀਅਤਾਂ ਨੂੰ ਦਿੱਤਾ ਜਾ ਚੁੱਕਿਆ ਹੈ। ਪਰ ਸੁਸਾਇਟੀ ਵੱਲੋਂ ਪਿਛਲੀ ਵਾਰ ਸਿਰਫ ਇੱਕ ਹੀ ਐਵਾਰਡ ‘ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਨਿਟੀ’ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਬਾਬਾ ਫ਼ਰੀਦ ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ ਖੂਬਸੂਰਤੀ ਅਤੇ ਕਾਮਯਾਬੀ ਨਾਲ ਆਪਣੀਆਂ ਸੇਵਾਵਾ ਸੁਮੱਚੇ ਵਿਸ਼ਵ ਨੂੰ ਦੇ ਰਿਹਾ ਹੈ। Faridkot News