Mountain Areas: ਪਹਾੜੀ ਖੇਤਰਾਂ ’ਚ ਅੰਨ੍ਹੇਵਾਹ ਵਿਕਾਸ ਗੰਭੀਰ ਖ਼ਤਰਾ

Mountain Areas
ਫਾਈਲ ਫੋਟੋ।

ਪਹਾੜੀ ਖੇਤਰ ਕੁਦਰਤ ਦੀ ਅਨਮੋਲ ਦੇਣ ਹਨ ਇਹ ਨਾ ਸਿਰਫ਼ ਜੈਵ-ਵਿਭਿੰਨਤਾ ਦੇ ਕੇਂਦਰ ਹਨ ਸਗੋਂ ਜਲ ਵਸੀਲਿਆਂ ਦਾ ਵੀ ਮੁੱਖ ਸਰੋਤ ਹਨ ਪਰ, ਹਾਲ ਹੀ ਦੇ ਸਾਲਾਂ ’ਚ ਇਨ੍ਹਾਂ ਖੇਤਰਾਂ ’ਚ ਹੋ ਰਿਹਾ ਅੰਨ੍ਹੇਵਾਹ ਵਿਕਾਸ ਇਨ੍ਹਾਂ ਦੀ ਹੋਂਦ ਲਈ ਇੱਕ ਵੱਡਾ ਖਤਰਾ ਬਣ ਗਿਆ ਹੈ ਖੇਤੀਯੋਗ ਜ਼ਮੀਨ ਦੀ ਤੇਜ਼ੀ ਨਾਲ ਸ਼ਹਿਰੀਕਰਨ ਅਤੇ ਉਦਯੋਗੀਕਰਨ ਲਈ ਵਰਤੋਂ ਹੋ ਰਹੀ ਹੈ ਸ਼ਹਿਰੀਕਰਨ ਦਾ ਤੇਜ਼ੀ ਨਾਲ ਵਿਸਥਾਰ ਹੋਣ ਨਾਲ ਵਣ ਖੇਤਰਾਂ ਦਾ ਵਿਨਾਸ਼ ਹੋ ਰਿਹਾ ਹੈ ਅਤੇ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫਤਾਂ ਹਰ ਸਾਲ ਤਬਾਹਕਾਰੀ ਸਾਬਤ ਹੋ ਰਹੀਆਂ ਹਨ ਸੈਰ-ਸਪਾਟਾ ਉਦਯੋਗ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਜਿਸ ਕਾਰਨ ਪਹਾੜੀ ਖੇਤਰਾਂ ’ਚ ਵੱਡੇ ਪੈਮਾਨੇ ’ਤੇ ਹੋਟਲ, ਰਿਜੌਰਟ ਅਤੇ ਹੋਰ ਬੁਨਿਆਦੀ ਢਾਂਚੇ ਦਾ ਨਿਰਮਾਣ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। Mountain Areas

Read This : Kisan Mela: ਦੋ ਰੋਜ਼ਾ ਕਿਸਾਨ ਮੇਲਾ ਕਿਸਾਨਾਂ ਦੇ ਭਰਵੇਂ ਇਕੱਠ ਨਾਲ ਸ਼ੁਰੂ

ਖਣਿਜ ਪਦਾਰਥਾਂ, ਲੱਕੜ ਅਤੇ ਪਾਣੀ ਵਰਗੇ ਕੁਦਰਤੀ ਵਸੀਲਿਆਂ ਦੀ ਬੇਹੱਦ ਵਰਤੋਂ ਹੋ ਰਹੀ ਹੈ, ਜਿਸ ਨਾਲ ਵਾਤਾਵਰਨ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ ਇਹੀ ਨਹੀਂ, ਜੰਗਲਾਂ ਦੇ ਵਿਨਾਸ਼ ਕਾਰਨ ਕਈ ਦੁਰਲੱਭ ਬਨਸਪਤੀਆਂ ਅਤੇ ਜੀਵਾਂ ਦੀ ਹੋਂਦ ’ਤੇ ਖਤਰਾ ਮੰਡਰਾ ਰਿਹਾ ਹੈ ਵਧੇਰੇ ਖੇਤੀ ਅਤੇ ਨਿਰਮਾਣ ਕਾਰਜਾਂ ਕਾਰਨ ਜ਼ਮੀਨ ਦੀ ਪੈਦਾਵਾਰ ਲਈ ਗੰਭੀਰ ਖ਼ਤਰਾ ਹੋ ਗਿਆ ਹੈ ਪਹਾੜੀ ਖੇਤਰਾਂ ਦਾ ਵਿਕਾਸ ਕਰਦੇ ਸਮੇਂ ਵਾਤਾਵਰਨ ਦੀ ਸੁਰੱਖਿਆ ਕਰਨਾ ਜ਼ਰੂਰੀ ਹੈ ਸਮੁੱਚੇ ਵਿਕਾਸ ਸਿਧਾਂਤਾਂ ਨੂੰ ਅਪਣਾ ਕੇ ਹੀ ਇਨ੍ਹਾਂ ਖੇਤਰਾਂ ਦਾ ਲੰਮੇ ਸਮੇਂ ਲਈ ਵਿਕਾਸ ਸੰਭਵ ਹੈ ਜੰਗਲਾਂ ਨੂੰ ਬਚਾਉਣਾ ਅਤੇ ਨਵਾਂ ਜੰਗਲ ਲਾਉਣਾ ਜ਼ਰੂਰੀ ਹੈ ਜੰਗਲ ਨਾ ਸਿਰਫ਼ ਵਾਤਾਵਰਨ ਨੂੰ ਬਚਾਉਂਦੇ ਹਨ ਸਗੋਂ ਜਲਵਾਯੂ ਪਰਿਵਰਤਨ ਨਾਲ ਲੜਨ ’ਚ ਵੀ ਮੱਦਦ ਕਰਦੇ ਹਨ ਜਲ ਵਸੀਲਿਆਂ ਦਾ ਸੁਚੱਜਾ ਪ੍ਰਬੰਧਨ ਕਰਨਾ ਜ਼ਰੂਰੀ ਹੈ ਜਲ ਪ੍ਰਦੂਸ਼ਣ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ ਸਾਨੂੰ ਇਨ੍ਹਾਂ ਖੇਤਰਾਂ ਦੀ ਸੁਰੱਖਿਆ ਕਰਨ ਲਈ ਤੁਰੰਤ ਕਦਮ ਚੁੱਕਣੇ ਹੋਣਗੇ। Mountain Areas

LEAVE A REPLY

Please enter your comment!
Please enter your name here