ਰਾਮਪੁਰ: ਫੌਜ ਤੇ ਵਿਵਾਦਿਤ ਬਿਆਨ ਦੇਣ ਵਾਲੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਆਜ਼ਮਾ ਖਾਂ ਖਿਲਾਫ਼ ਦੇਸ਼ ਧਰੋਹ ਦਾ ਮਾਮਲਾ ਦਰਜ਼ ਕਰਵਾਇਆ ਹੈ। ਉਨ੍ਹਾਂ ਖਿਲਾਫ਼ ਪੁਲਿਸ ਨੇ ਆਈਪੀਸੀ ਦੀ ਧਾਰਾ 153 ਏ ਅਤੇ 505 ਤਹਿਤ ਮਾਮਲਾ ਦਰਜ਼ ਕੀਤਾ ਹੈ।
ਯੂਪੀ ਦੇ ਸਾਬਕਾ ਮੰਤਰੀ ਸ਼ਿਵ ਬਹਾਦੁਰ ਸਕਸੈਨਾ ਦੇ ਪੁੱਤਰ ਅਤੇ ਭਾਜਪਾ ਨੇਤਾ ਅਕਾਸ਼ ਸਕਸੈਨਾ ਨੇ ਆਜ਼ਮਾ ਖਾਂ ਖਿਲਾਫ਼ ਸਿਵਲ ਲਾਈਨਜ਼ ਥਾਣੇ ਵਿੱਚ ਐਫ਼ਆਈਆਰ ਦਰਜ਼ ਕਰਵਾਈ ਹੈ। ਇਸ ਤੋਂ ਇਲਾਵਾ ਆਜ਼ਮ ਖਿਲਾਫ਼ ਦੇਸ਼ਧਰੋਸਾ ਦਾ ਮਾਮਲਾ ਵੀ ਦਰਜ਼ ਕਰਵਾਇਆ ਗਿਆ ਹੈ। ਸ਼ੁੱਕਰਵਾਰ ਨੂੰ ਬਿਜਨੌਰ ਦੇ ਚਾਂਦਪੁਰ ਪੁਲਿਸ ਸਟੇਸ਼ਨ ‘ਚ ਉਨ੍ਹਾਂ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ।
ਆਜ਼ਮ ਨੇ ਕਿਹਾ ਸੀ
ਆਜ਼ਮ ਨੇ 27 ਜੂਨ ਨੂੰ ਕਿਹਾ ਸੀ, ‘ਝਾਰਖੰਡ, ਕਸ਼ਮੀਰ ਅਤੇ ਅਸਾਮ ਵਿੱਚ ਦਹਿਸ਼ਦਗਰਦ ਔਰਤਾਂ ਫੌਜੀਆਂ ਦੇ ਪ੍ਰਾਈਵੇਟ ਪਾਰਟਸ ਕੱਟ ਕੇ ਲੈ ਜਾਂਦੀਆਂ ਹਨ, ਉੱਥੇ ਔਰਤਾਂ ਰੈਪਿਸਟ ਫੌਜੀਆਂ ਤੋਂ ਬਦਲਾ ਲੈਣ ਲਈ ਮਜ਼ਬੂਰ ਹਨ। ਦੇਸ਼ ਲਈ ਇਹ ਸ਼ਰਮਨਾਕ ਹੈ।’